Saturday , 16 February 2019
Breaking News
You are here: Home » Editororial Page » ਗਮੋਂ ਕੀ ਧੂਪ ਕੇ ਆਗੇ, ਖੁਸ਼ੀ ਕੇ ਸਾਏ ਹੈਂ

ਗਮੋਂ ਕੀ ਧੂਪ ਕੇ ਆਗੇ, ਖੁਸ਼ੀ ਕੇ ਸਾਏ ਹੈਂ

ਇਕ ਆਸ਼ਰਮ ਵਿੱਚ ਗੁਰੂ ਆਪਣੇ ਚੇਲਿਆਂ ਨੂੰ ਸਿੱਖਿਆ ਦੇ ਰਿਹਾ ਸੀ। ਇਕ ਚੇਲੇ ਨੇ ਪੁੱਛਿਆ :
‘‘ਕੀ ਪਹਾੜ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਹੈ ਇਸ ਦੁਨੀਆਂ ਵਿੱਚ?’’
‘‘ਹਾਂ ਲੋਹਾ, ਪਹਾੜ ਤੋਂ ਸ਼ਕਤੀਸ਼ਾਲੀ ਹੈ ਕਿਉਂਕਿ ਲੋਹੇ ਨਾਲ ਪਹਾੜ ਨੂੰ ਕੱਟਿਆ ਜਾ ਸਕਦਾ ਹੈ।’’ ਗੁਰੂ ਨੇ ਸਮਝਾਇਆ। ‘‘ਫਿਰ ਲੋਹਾ ਸਭ ਤੋਂ ਸ਼ਕਤੀਸ਼ਾਲੀ ਹੋਇਆ ਨਾ।’’ ਚੇਲੇ ਨੇ ਮੁੜ ਸਵਾਲ ਕੀਤਾ।
‘‘ਨਹੀਂ, ਲੋਹੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਅੱਗ ਹੁੰਦੀ ਹੈ ਕਿਉਂਕਿ ਅੱਗ ਲੋਹੇ ਨੂੰ ਵੀ ਢਾਲ ਸਕਦੀ ਹੈ’’ ਗੁਰੂ ਦਾ ਜਵਾਬ ਸੀ।
‘‘ਇਸ ਦਾ ਅਰਥ ਹੋਇਆ ਕਿ ਅੱਗ ਸਭ ਤੋਂ ਸ਼ਕਤੀਸ਼ਾਲੀ ਹੈ’’ ਚੇਲੇ ਨੇ ਫਿਰ ਪੁੱਛਿਆ।
‘‘ਨਹੀਂ, ਅੱਗ ਤੋਂ ਸ਼ਕਤੀਸ਼ਾਲੀ ਪਾਣੀ ਹੈ ਕਿ ਕਿਉਂਕਿ ਇਹ ਅੱਗ ਨੂੰ ਬੁਝਾ ਸਕਦਾ ਹੈ’’ ਗੁਰੂ ਦਾ ਜਵਾਬ ਸੀ। ‘‘ਤਾਂ ਫਿਰ ਪਾਣੀ ਸਭ ਤੋਂ ਸ਼ਕਤੀਸ਼ਾਲੀ ਹੈ’’ ਚੇਲੇ ਨੇ ਫਿਰ ਸ਼ੰਕਾ ਪ੍ਰਗਟ ਕੀਤਾ।
‘‘ਨਹੀਂ, ਪਾਣੀ ਤੋਂ ਸ਼ਕਤੀਸ਼ਾਲੀ ਸੂਰਜ ਹੈ ਜੋ ਪਾਣੀ ਨੂੰ ਵੀ ਸੁਕਾ ਦਿੰਦਾ ਹੈ’’ ਗੁਰੂ ਦਾ ਜਵਾਬ ਸੀ। ‘‘ਗੁਰੂ ਜੀ ਫਿਰ ਸੂਰਜ ਸਭ ਤੋਂ ਸ਼ਕਤੀਸ਼ਾਲੀ ਹੋਇਆ’’ ਚੇਲੇ ਨੇ ਫਿਰ ਪੁੱਛਿਆ।
‘‘ਨਹੀਂ ਸੂਰਜ ਤੋਂ ਵੱਡਾ ਹੁੰਦਾ ਬੱਦਲ ਜੋ ਸੂਰਜ ਨੂੰ ਢੱਕ ਲੈਂਦਾ ਹੈ’’ ਗੁਰੂ ਨੇ ਕਿਹਾ।
‘‘ਇਸ ਦਾ ਮਤੱਲਬ ਬੱਦਲ ਸਭ ਤੋਂ ਸ਼ਕਤੀਸ਼ਾਲੀ ਹੈ’’ ਚੇਲੇ ਨੇ ਫਿਰ ਕਿਹਾ।
‘‘ਨਹੀਂ, ਬੱਦਲ ਤੋਂ ਸ਼ਕਤੀਸ਼ਾਲੀ ਹੁੰਦੀ ਹੈ ਹਵਾ, ਜੋ ਬੱਦਲ ਨੂੰ ਉਡਾ ਕੇ ਲੈ ਜਾਂਦੀ ਹੈ’’ ਗੁਰੂ ਨੇ ਜਵਾਬ ਦਿੱਤਾ।
‘‘ਫਿਰ ਤਾਂ ਹਵਾ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਵੇ’’ ਚੇਲੇ ਨੇ ਵਿਸ਼ਵਾਸ ਨਾਲ ਕਿਹਾ।
‘‘ਨਹੀਂ, ਪੁੱਤਰ, ਸਭ ਤੋਂ ਸ਼ਕਤੀਸ਼ਾਲੀ ਤਾਂ ਮਨੁੱਖ ਹੈ ਜੋ ਇਨ੍ਹਾਂ ਸਭ ਨੂੰ ਵੱਸ ਵਿੱਚ ਕਰ ਲੈਂਦਾ ਹੈ। ਮਨੁੱਖ ਸਭ ਕੁਝ ਕਰ ਸਕਦਾ ਹੈ, ਪਹਾੜ ਨੂੰ ਹਿਲਾ ਸਕਦਾ ਹੈ, ਲੋਹੇ ਨੂੰ ਢਾਲ ਸਕਦਾ ਹੈ, ਦਰਿਆਵਾਂ ਦਾ ਰੁੱਖ ਬਦਲ ਸਕਦਾ ਹੈ, ਅੱਗ ’ਤੇ ਕਾਬੂ ਪਾ ਸਕਦਾ ਹੈ।’’
ਉਕਤ ਕਹਾਣੀ ਦਾ ਸੂਤਰ ਹੈ ਕਿ ਮਨੁੱਖ ਸਭ ਕੁੱਝ ਕਰ ਸਕਦਾ ਹੈ। ਮਨੁੱਖ ਦੀ ਸਮਰੱਥਾ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਮਨੁੱਖ ਦਾ ਆਤਮ ਵਿਸ਼ਵਾਸ ਜਾਗ ਪੈਂਦਾ ਹੈ ਅਤੇ ਉਸ ਨੂੰ ਆਪਣਾ ਮਕਸਦ ਸਪੱਸ਼ਟ ਹੁੰਦਾ ਹੈ ਤਾਂ ਉਹ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਜਿਵੇਂ ਦਰਸ਼ਨ ਮਾਂਝੀ ਨੇ ਪਹਾੜ ਨੂੰ ਚੀਰ ਕੇ ਰੱਖ ਦਿੱਤਾ ਸੀ। ਜਿਵੇਂ ਅਨੂਰਿਨਾ ਸਿਨਹਾ ਇਕ ਲੱਤ ਨਾਲ ਐਵਰੈਸਟ ’ਤੇ ਚੜ੍ਹ ਗਈ। ਪੈਟਰੋਲ ਪੰਪ ’ਤੇ ਪੈਟਰੋਲ ਪਾਉਂਦਾ ਹੋਇਆ ਧੀਰੂ ਭਾਈ ਅੰਬਾਨੀ ਹਿੰਦੋਸਤਾਨ ਦਾ ਸਭ ਤੋਂ ਅਮੀਰ ਆਦਮੀ ਬਣ ਜਾਂਦਾ ਹੈ। ਗਰੀਬ ਘਰ ਵਿੱਚ ਪੈਦਾ ਹੋਇਆ ਅਬਦਲ ਕਲਾਮ ਨਾ ਸਿਰਫ ਮਹਾਨ ਵਿਗਿਆਨਕ ਬਣਦਾ ਹੈ ਸਗੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਰਾਸ਼ਟਰਪਤੀ ਬਣਦਾ ਹੈ। ਗੁਜਰਾਤ ਦਾ ਇਕ ਕਲਰਕ ਕਰਸ਼ਨ ਭਾਈ ਪਟੇਲ ‘ਨਿਰਮਾ ਵਾਸ਼ਿੰਗ ਪਾਊਡਰ’ ਵਾਲਾ ਇਕ ਵੱਡਾ ਉਦਮੀ ਅਤੇ ਅਮੀਰ ਆਦਮੀ ਬਣ ਜਾਂਦਾ ਹੈ। ਜ਼ਿੰਦਗੀ ਦੇ ਮਕਸਦ ਦੀ ਅਤੇ ਮਕਸਦ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਪੱਸ਼ਟ ਪਹੁੰਚ ਹੀ ਸਫਲਤਾ ਦੀ ਨਿਸ਼ਾਨੀ ਹੈ। ਜ਼ਿੰਦਗੀ ਪ੍ਰਤੀ ਸਪੱਸ਼ਟ ਨਜ਼ਰੀਏ ਵਾਲੇ ਵਿਅਕਤੀ ਪੂਰਨ ਵਿਸ਼ਵਾਸ, ਦ੍ਰਿੜ ਇਰਾਦੇ ਅਤੇ ਲਗਨ ਨਾਲ ਲੱਗੇ ਰਹਿੰਦੇ ਹਨ। ਅਰਿੰਦਮ ਚੌਧਰੀ ਅਨੁਸਾਰ ਸਾਫ-ਸਪੱਸ਼ਟ ਨਜ਼ਰੀਆ ਤੁਹਾਨੂੰ ਆਪਣੇ ਸੁਪਨਿਆਂ ਵਿੱਚ ਵਿਸ਼ਵਾਸ ਕਰਨ ਦਾ ਹੌਂਸਲਾ ਤੇ ਸੂਝ ਦਿੰਦਾ ਹੈ। ਸਫਲਤਾ ਦੀ ਚਾਹਤ ਦਿਲ ਵਿੱਚ ਲੈ ਕੇ ਮਿਹਨਤ ਕਰਨ ਵਾਲੇ ਲੋਕਾਂ ਵਿੱਚ ਤੁਫਾਨਾਂ ਨਾਲ ਟਕਰਾਉਣ ਦੀ ਹਿੰਮਤ ਹੁੰਦੀ ਹੈ :
ਤਕਾਜ਼ਾ ਹੈ ਦਿਲ ਕਾ, ਤੂਫਾਂ ਸੇ ਜੂਝੋ
ਕਹਾਂ ਤਕ ਚਲੋਗੇ, ਕਿਨਾਰੇ ਕਿਨਾਰੇ
ਸਫ਼ਲਤਾ ਦੇ ਅਜਿਹੇ ਰਾਹੀ ਆਤਮ ਬਲ ਅਤੇ ਦ੍ਰਿੜ ਇਰਾਦੇ ਨਾਲ ਚੰਗੇ ਦਿਨਾਂ ਦੀ ਆਸ ਦਿਲ ਵਿੱਚ ਲੈ ਕੇ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਕਿਸੇ ਸ਼ਾਇਰ ਦੇ ਬੋਲ ਚੇਤੇ ਰਹਿੰਦੇ ਹਨ :
ਯੇ ਕਹਕੇ ਦਿਲ ਨੇ ਮੇਰੇ,
ਹੌਂਸਲੇ ਬੜਾਏ ਹੈਂ
ਗਮੋਂ ਕੀ ਧੂਪ ਕੇ ਆਗੇ,
ਖੁਸ਼ੀ ਕੇ ਸਾਏ ਹੈਂ।

Comments are closed.

COMING SOON .....


Scroll To Top
11