Thursday , 27 June 2019
Breaking News
You are here: Home » Literature » ਗਣਤੰਤਰ ਦਿਵਸ ਦੇ ਉਪ ਮੰਡਲ ਪੱਧਰੀ ਸਮਾਗਮ ਲਈ ਪ੍ਰਬੰਧ ਮੁਕੰਮਲ

ਗਣਤੰਤਰ ਦਿਵਸ ਦੇ ਉਪ ਮੰਡਲ ਪੱਧਰੀ ਸਮਾਗਮ ਲਈ ਪ੍ਰਬੰਧ ਮੁਕੰਮਲ

ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਦੇਸ਼ ਦੇ 69ਵੇਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਥਾਨਕ ਐਸ.ਜੀ.ਐਸ.ਖਾਲਸਾ ਸੀ.ਸਕੈ. ਸਕੂਲ ਦੇ ਸਟੇਡੀਅਮ ਵਿਖੇ 26 ਜਨਵਰੀ ਨੂੰ ਕੀਤੇ ਜਾ ਰਹੇ ਉਪ ਮੰਡਲ ਪੱਧਰੀ ਸਮਾਗਮ ਦੀ ਫ਼ੁੱਲ ਡਰੈੱਸ ਰੀਹਰਸਲ ਦਾ ਅੱਜ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਜਾਇਜ਼ਾ ਲੈਣ ਬਾਅਦ ਦੱਸਿਆ ਕਿ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਦੇ ਹੋਰ ਸਕੂਲ ਮੁੱਖੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਐਸ.ਡੀ.ਐਮ. ਸ੍ਰੀ ਰਕੇਸ ਕੁਮਾਰ ਗਰਗ 26 ਜਨਵਰੀ ਨੂੰ ਸਵੇਰੇ 10 ਵਜੇ ਐਸ.ਜੀ.ਐਸ.ਖਾਲਸਾ ਸੀ.ਸਕੈ. ਸਕੂਲ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਕੌਮੀ ਮਹੱਤਤਾ ਦੇ ਇਸ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਅਤੇ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਅੱਜ ਫ਼ੁੱਲ ਡਰੈੱਸ ਰੀਹਰਸਲ ਦੌਰਾਨ ਸ਼ਾਨਦਾਰ ਮਾਰਚ ਪਾਸਟ, ਪੀ.ਟੀ.ਸ਼ੋਅ ਤੇ ਸਭਿਆਚਾਰਕ ਪੇਸ਼ਕਾਰੀਆਂ ਦਾ ਜਾਇਜ਼ਾ ਲੈਂਦਿਆਂ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਨੂੰ ਦਿਲਚਸਪ ਤੇ ਯਾਦਗਾਰੀ ਬਣਾਉਣ ਲਈ  ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਸ਼ੀਤ ਲਹਿਰ ਦੇ ਬਾਵਜੂਦ ਰਾਸ਼ਟਰ ਭਾਵਨਾ ’ਚ ਓਤ ਪੋਤ ਹੋ ਕੇ ਦਿੱਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਹੌਂਸਲਾ ਸ਼ਲਾਘਾਯੋਗ ਹੈ। ਉਨ੍ਹਾਂ ਉਪ ਮੰਡਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਵੱਧ ਚੜ੍ਹ ਕੇ ਪੁੱਜਣ ਤਾਂ ਜੋ ਦੇਸ਼ ਦੇ ਇਸ ਮਹੱਤਵਪੂਰਣ ਦਿਹਾੜੇ ਪੂਰੇ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾ ਸਕੇ। ਇਸ ਮੌਕੇ ਸ੍ਰੀ ਗੁਰਮਿੰਦਰ ਸਿੰਘ ਭੁੱਲਰ ਪਿੰ੍ਰਸੀਪਲ ਕਮ ਡਾਇੈਕਟਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸ੍ਰੀਮਤੀ ਰੂਚੀ ਗਰੋਵ ਪਿੰ੍ਰਸੀਪਲ ਅਦਰਸ਼ ਸਰਕਾਰੀ ਸੀ.ਸਕੈ. ਸਕੂਲ, ਸ੍ਰੀ ਰਣਜੀਤ ਸਿੰਘ, ਸ੍ਰੀ ਕੈਪਟਨ ਤਰਸੇਮ ਸਿੰਘ, ਸ੍ਰੀ ਬਲਦੇਵ ਸਿੰਘ ਬੈਂਸ, ਸ੍ਰੀਮਤੀ ਸੁਖਪਾਲ ਕੌਰ ਪ੍ਰਿੰਸੀਪਲ ਐਸ.ਜੀ.ਐਸ਼ ਖਾਲਸਾ ਸਕੂਲ, ਸ੍ਰੀ ਸ਼ਤੀਸ਼ ਕੁਮਾਰ, ਸ੍ਰੀ ਇਕਬਾਲ ਸਿੰਘ, ਮੈਡਮ ਨਰਿੰਦਰ ਕੋਰ, ਮੈਡਮ ਸੀਮਾ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11