Friday , 23 August 2019
Breaking News
You are here: Home » BUSINESS NEWS » ਖੰਨਾ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਗਾਂਜੇ ਸਮੇਤ ਦੋ ਕਾਬੂ

ਖੰਨਾ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਗਾਂਜੇ ਸਮੇਤ ਦੋ ਕਾਬੂ

ਪੰਜਾਬ ’ਚ ਪਹਿਲੀ ਵਾਰ ਫੜਿਆ 55 ਕਿੱਲੋ ਗਾਂਜਾ

ਖੰਨਾ, 11 ਫਰਵਰੀ (ਹਰਪਾਲ ਸਲਾਣਾ, ਬਲਜਿੰਦਰ ਪਨਾਗ)-ਨਸ਼ਿਆ ਦੀ ਤਸਕਰੀ ਅਤੇ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਰਛਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਪਾਇਲ, ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਦੇ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈਲ਼ ਖੰਨਾ ਅਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਥਾਣਾ ਦੋਰਾਹਾ ਸਮੇਤ ਪੁਲਿਸ ਵੱਲੋਂ ਹਾਈ-ਟੈਕ ਨਾਕਾ ਦੋਰਾਹਾ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਮੋਨੇ ਵਿਅਕਤੀ ਬੱਸ ਸਟੈਂਡ ਦੋਰਾਹਾ ਵੱਲੋ ਆਪੋ ਆਪਣੇ ਸਿਰਾ ਉਪਰ ਦੋ ਥੈਲੇ ਚੁੱਕਕੇ ਪੈਦਲ ਆ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਆਪਣੇ ਸਿਰਾ ਉਪਰ ਰੱਖੇ ਥੈਲੇ ਸੁੱਟਕੇ ਦੌੜ ਪਏ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਹਨਾ ਦਾ ਨਾਮ, ਪਤਾ ਪੁੱਛਿਆ। ਜਿਹਨਾ ਵਿੱਚੋਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਜਿਲਾ ਸਿੰਘ ਪੁੱਤਰ ਗੋਲੂ ਰਾਮ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਰਸਾਲੂ ਪੁੱਤਰ ਰਾਜਮੱਲ ਵਾਸੀਆਨ ਚਤੌੜਗੜ੍ਹ ਰਾਜਸਥਾਨ ਹਾਲ ਵਾਸੀ ਦਾਣਾ ਮੰਡੀ ਨੇੜੇ ਕੈਨੇਡੀਅਨ ਹਸਪਤਾਲ ਪਿੰਡ ਔੜ ਜ਼ਿਲ੍ਹਾ ਨਵਾਂਸ਼ਹਿਰ ਦੱਸਿਆ। ਉਹਨਾ ਵੱਲੋ ਸੁੱਟੇ ਥੈਲਿਆ ਦੀ ਤਲਾਸ਼ੀ ਲੈਣ ’ਤੇ ਉਹਨਾ ਵਿੱਚੋਂ 55 ਕਿੱਲੋ ਗਾਂਜਾ ਬ੍ਰਾਮਦ ਹੋਇਆ। ਜਿਹਨਾ ਦੇ ਖਿਲਾਫ ਮੁਕੱਦਮਾ ਨੰਬਰ ਦਰਜ਼ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ 55 ਕਿੱਲੋ ਗਾਂਜਾ (ਨਸ਼ਾ) ਦੀ ਸਭ ਤੋਂ ਵੱਡੀ ਰਿਕਵਰੀ ਹੈ।

Comments are closed.

COMING SOON .....


Scroll To Top
11