Tuesday , 18 June 2019
Breaking News
You are here: Home » BUSINESS NEWS » ਖੰਨਾ ਪੁਲਿਸ ਨੇ 80 ਕਿਲੋ ਗਾਂਜ਼ਾ ਬ੍ਰਾਮਦ ਕਰਕੇ ਪੰਜਾਬ ਵਿੱਚ ਸਭ ਤੋਂ ਵੱਡੀ ਰਿਕਵਰੀ ਕੀਤੀ

ਖੰਨਾ ਪੁਲਿਸ ਨੇ 80 ਕਿਲੋ ਗਾਂਜ਼ਾ ਬ੍ਰਾਮਦ ਕਰਕੇ ਪੰਜਾਬ ਵਿੱਚ ਸਭ ਤੋਂ ਵੱਡੀ ਰਿਕਵਰੀ ਕੀਤੀ

ਖੰਨਾ, 18 ਮਾਰਚ, (ਹਰਪਾਲ ਸਲਾਣਾ, ਬਲਜਿੰਦਰ ਪਨਾਗ) ਖੰਨਾ ਪੁਲਿਸ ਪਾਰਟੀ ਵੱਲੋ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਮਸਜ਼ਿਦ ਪਿੰਡ ਲਿਬੜਾ ਜੀ.ਟੀ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਖੰਨਾ ਸਾਇਡ ਤੋਂ ਇੱਕ ਕਵਿੱਡ ਕਾਰ ਰੰਗ ਚਿੱਟਾ ਨੰਬਰ ਯੂ.ਪੀ.-16-ਬੀ.ਐਨ-7165 ਆਈ, ਜਿਸ ਨੂੰ ਨਾਕਾ ਪਾਰਟੀ ਵੱਲੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਸ ਦਾ ਨਾਮ, ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਫੈਆਜ਼ ਮੁਹੰਮਦ ਪੁੱਤਰ ਮੁਹੰਮਦ ਕੁਆਮਦੀਨ ਵਾਸੀ ਨੇੜੇ ਰਾਧਾ ਕ੍ਰਿਸ਼ਨ ਮੰਦਰ ਜਲਾਲਪੁਰ, ਥਾਣਾ ਬਿਸਰਾ, ਜਿਲ੍ਹਾ ਗੌਤਮ ਬੁੱਧ ਨਗਰ (ਉਤਰ ਪ੍ਰਦੇਸ਼) ਦੱਸਿਆ। ਕਾਰ ਦੀ ਤਲਾਸ਼ੀ ਕਰਨ ‘ਤੇ ਉਸ ਦੀ ਡਿੱਗੀ ਵਿੱਚੋ 80 ਕਿਲੋ ਗਾਂਜ਼ਾ (16 ਪੈਕਟ 5/5 ਕਿਲੋ ਦੇ) ਬ੍ਰਾਮਦ ਹੋਇਆ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 56, ਥਾਣਾ ਸਦਰ ਖੰਨਾ ਵਿਖੇ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖੰਨਾ ਪੁਲਿਸ ਵੱਲੋਂ ਪਹਿਲਾਂ ਵੀ 55 ਕਿਲੋ ਗਾਂਜਾ (ਨਸ਼ਾ) ਰਿਕਵਰ ਕਰਕੇ ਪੰਜਾਬ ਵਿੱਚ ਗਾਜ਼ਾ ਦੀ ਸਬ ਤੋ ਵੱਧ ਰਿਕਵਰੀ ਕੀਤੀ ਸੀ, ਪ੍ਰੰਤੂ ਹੁਣ ਖੰਨਾ ਪੁਲਿਸ ਵੱਲੋ 80 ਕਿਲੋ ਗਾਂਜ਼ਾ ਬ੍ਰਾਮਦ ਕਰਕੇ ਪੰਜਾਬ ਵਿੱਚ ਸਭ ਤੋਂ ਵੱਡੀ ਰਿਕਵਰੀ ਕੀਤੀ ਗਈ ਹੈ।

Comments are closed.

COMING SOON .....


Scroll To Top
11