Monday , 9 December 2019
Breaking News
You are here: Home » Editororial Page » ਖੇਲਾ ਪਰਿਵਾਰ ਸਿਡਨੀ ਦੇ ਬੱਚਿਆਂ ਦਾ ਪੰਜਾਬ ਅਤੇ ਪੰਜਾਬੀ ਨਾਲ ਡੂੰਘਾ ਪਿਆਰ

ਖੇਲਾ ਪਰਿਵਾਰ ਸਿਡਨੀ ਦੇ ਬੱਚਿਆਂ ਦਾ ਪੰਜਾਬ ਅਤੇ ਪੰਜਾਬੀ ਨਾਲ ਡੂੰਘਾ ਪਿਆਰ

ਪਿੱਛਲੀਆਂ ਤਿੰਨ ਪੀੜ੍ਹੀਆਂ ਤੋਂ ਸਿੱਖਿਆਂ ਦੇ ਖੇਤਰ ਨਾਲ ਜੁੜੇ ਹੋਣ ਦੇ ਨਾਲ ਨਾਲ ਜਨਮ ਭੂਮੀ ਅਤੇ ਕਰਮ ਭੂਮੀਂ, ਭਾਵ ਕਿ ਭਾਰਤ ਅਤੇ ਆਸਟਰੇਲੀਆਂ ਦੋਵਾਂ ਮੁਲਕਾਂ ਦੇ ਸਿੱਖਿਅਕ ਅਦਾਰਿਆਂ ਨਾਲ ਦਿਲੀ ਮੋਹ, ਸਾਂਝ ਰੱਖਣ ਵਾਲੇ ਐੱਨ.ਆਰ. ਆਈ. “ਖੇਲਾ ਪਰਿਵਾਰ” ਦੇ ਆਸਟ੍ਰੇਲੀਆਂ ਦੇ ਜਮਪਲ ਬੱਚਿਆਂ ਦੀ ਪੰਜਾਬ ਦੇ ਆਪਣੇ ਇਲਾਕੇ ਦੁਆਬੇਂ ਦੇ ਕੁੱਝ ਸਰਕਾਰੀ ਸਿੱਖਿਅਕ ਅਦਾਰਿਆਂ ਵਿੱਚ ਪੜ ਰਹੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਆਸਟ੍ਰੇਲੀਆਂ ਤੋਂ ਲੋੜੀਦਾ ਸਮਾਨ ਲੈਪਟੋਪ, ਸਟੇਸ਼ਨਰੀ, ਖੇਡਾਂ ਦਾ ਸਮਾਨ, ਪ੍ਰੋਜੈਕਟਰ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਵਸਤਾਂ ਖਰੀਦ ਕੇ ਆਪ ਖੁਦ ਅਤੇ ਆਪਣੇ ਦਾਦਾ ਜੀ ਸਾਬਕਾ ਸਿੱਖਿਆਂ ਸ਼ਾਸ਼ਤਰੀ ਸ ਮਨਮੋਹਨ ਸਿੰਘ ਖੇਲਾ ਜੀ ਅਤੇ ਦਾਦੀ ਜੀ ਸਰਦਾਰਨੀ ਸੁਰਿੰਦਰ ਕੌਰ ਖੇਲਾ ਜੀ ਹੁਰਾਂ ਕੋਲ ਭੇਜ ਕੇ ਸਕੂਲਾਂ ਦੇ ਬੱਚਿਆਂ ਤੱਕ ਪਹੁੰਚਾਉਣ ਦੇ ਉੱਪਰਾਲੇ ਨੇ ਇੱਕ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਦਿਲੀ ਮੋਹ ਕਰਨ ਵਾਲੇ ਖੇਲਾ ਪਰਿਵਾਰ ਦੇ ਇਹਨਾਂ ਹਰਮਨ ਪਿਆਰੇ ਬੱਚਿਆਂ ਦੇ ਨਾਮ ਹਨ : ਅਰਮਾਨ ਸਿੰਘ ਖੇਲਾ, ਐਸ਼ਲੀਨ ਕੌਰ ਖੇਲਾ, ਐਮਰੀਨ ਕੌਰ ਖੇਲਾ, ਐਵਲੀਨ ਕੌਰ ਖੇਲਾ, ਅੰਗਦ ਸਿੰਘ ਖੇਲਾ!
ਆਸਟ੍ਰੇਲੀਆਂ ਦੇ ਜਮਪਲ ਖੇਲਾ ਪਰਿਵਾਰ ਦੇ ਇਹਨਾਂ ਬੱਚਿਆਂ ਨਾਲ, ਤੁਸੀਂ ਕੋਈ ਵੀ ਗੱਲਬਾਤ ਪੰਜਾਬੀ ਵਿੱਚ ਕਰ ਸਕਦੇ ਹੋ ! ਇਹ ਬੱਚੇ ਠੇਠ ਪੰਜਾਬੀ ਵਿੱਚ ਤੁਹਾਡੇ ਹਰ ਸੁਆਲ ਦਾ ਜਵਾਬ ਬੜੀ ਨਿਮਰਤਾ ਨਾਲ ਦੇਣਗੇ! ਇਹਨਾਂ ਬੱਚਿਆਂ ਦੇ ਪੰਜਾਬੀ ਸੱਭਿਆਚਾਰ, ਰੀਤੀ ਰਿਵਾਜ਼ਾਂ, ਪੰਜਾਬ ਦੀ ਮਿੱਟੀ, ਪੰਜਾਬ ਦੇ ਲੋਕਾਂ ਦੇ ਸਾਦੇ ਰਹਿਣ-ਸਹਿਣ ਨਾਲ ਦਿਲੀ ਪਿਆਰ ਦੀ ਝਲਕ ਤੁਹਾਨੂੰ ਇਹਨਾਂ ਬੱਚਿਆਂ ਨਾਲ ਕੁੱਝ ਕੁ ਪਲ ਬਿਤਾਉਣ ਤੋਂ ਬਾਅਦ ਆਪ ਮੁਹਾਰੇ ਮਿਲ ਜਾਵੇਗੀ! ਖੇਲਾ ਪਰਿਵਾਰ ਦੀ ਸੰਨ 2014 ਪੰਜਾਬ ਫੇਰੀ ਦੌਰਾਨ ਇਹਨਾਂ ਬੱਚਿਆਂ ਵਿੱਚੋਂ ਸੱਭ ਤੋਂ ਪਹਿਲਾਂ ਜਦੋਂ ਮੈਂ ਅਰਮਾਨ ਨੂੰ ਮਿਲਿਆ….ਤਾਂ ਮੈਂ ਸੋਚਦਾ ਸੀ ਆਸਟ੍ਰੇਲੀਆਂ ਦਾ ਜੰਮਪਲ ਹੋਣ ਕਰਕੇ ਸ਼ਾਇਦ ਅਰਮਾਨ ਗੱਲ ਇੰਗਲਿਸ਼ ਵਿੱਚ ਹੀ ਕਰੇਗਾ! ਬਲਜੀਤ ਖੇਲਾ ਭਾਜੀਂ ਅਰਮਾਨ ਨੂੰ ਮੇਰੇ ਵਾਰੇ ਜਦੋਂ ਪੰਜਾਬੀ ਵਿੱਚ ਦੱਸਣ ਲੱਗੇ। ਅਰਮਾਨ ਦਾ ਜਵਾਬ “ਠੀਕ ਹੈ ਕੀ ਅਸੀਂ ਗਰਾਊਡ ਜਾ ਸਕਦੇ? ਬਲਜੀਤ ਭਾਜੀਂ ਹੁਰਾਂ ਵਲੋਂ ਕਰਵਾਈ ਵਾਕਫੀਅਤ ਤੋਂ ਬਾਅਦ ਅਰਮਾਨ ਦੇ ਮੂੰਹ ਵਿੱਚੋਂ ਨਿੱਕਲੇ ਪਹਿਲੇਂ ਲਫ਼ਜ ਸੁਣ ਕੇ ਦਿਲ ਨੂੰ ਬੜੀ ਖੁਸ਼ੀ ਹੋਈ ਕਿ ਅਰਮਾਨ ਤਾਂ ਪੂਰੀ ਸ਼ੁੱਧ ਪੰਜਾਬੀ ਬੋਲਦਾ ਹੈ! ਅਰਮਾਨ ਮੇਰੇ ਨਾਲ ਕਈ ਦਿਨ ਹੱਸਦਾ ਖੇਡਦਾ ਰਿਹਾ ! ਅਰਮਾਨ ਦਾ ਭੋਲਾਪਣ,ਠੰਢਾ ਸ਼ਾਤ ਸੁਭਾਅ, ਅਤੇ ਬੋਲਚਾਲ ਵਿੱਚ ਮਿਠਾਸ ਨਿਮਰਤਾ ਨੂੰ ਵੇਖ ਕੇ ਮੈਨੂੰ ਇੰਝ ਜਾਪਿਆਂ ਜਿਵੇਂ ਕੁੱਝ ਸਾਲ ਪਹਿਲਾਂ ਕਿਸੇ ਮਜ਼ਬੂਰੀ ਕਾਰਨ ਵੱਖ ਹੋਇਆਂ ਮੇਰਾ ਇੱਕ ਪਿਆਰਾਂ ਦੋਸਤ ਆਰੀਅਨ ਮਿਲ ਗਿਆ ਹੋਵੇ। ਜਦੋਂ ਅਰਮਾਨ ਨੂੰ ਮੇਰੇ ਨਾਲ ਘੁੰਮਦਿਆਂ ਕਿਸੇ ਨੇ ਮਿਲਣਾ ਤਾਂ ਤਾਂ ਹਰ ਇੱਕ ਨੇ ਪਹਿਲਾ ਆਪਣੀ ਪਿੰਡਾ ਵਾਲੀ ਦੇਸੀ ਇੰਗਲਿਸ਼ ਵਰਤਣੀ ਸ਼ੁਰੂ ਕਰਕੇ ਅਰਮਾਨ ਨਾਲ ਗੱਲ ਕਰਨੀ ਚਾਹੁੰਣੀ, ਤਾਂ ਮੈਂ ਹਰ ਇੱਕ ਨੂੰ ਦੱਸਣਾ ਇੰਗਲਿਸ਼ ਦੀ ਲੋੜ ਨਹੀਂ, ਅਰਮਾਨ ਪੰਜਾਬੀ ਸਾਹਿਤ ਨਾਲ ਪਿੱਛਲੇ ਕਾਫੀ ਸਮੇਂ ਤੋਂ ਜੁੜੇ ਇੱਕ ਪਰਿਵਾਰ ਵਿੱਚੋਂ ਹੈ। ਇਹ ਪੰਜਾਬੀ ਬੋਲ, ਲਿੱਖ ਅਤੇ ਸਮਝ ਸਕਦਾ ਹੈ ਤੁਸੀਂ ਅਰਮਾਨ ਨਾਲ ਪੰਜਾਬੀ ਵਿੱਚ ਗੱਲ ਕਰ ਸਕਦੇ ਹੋਂ! ਅਰਮਾਨ ਦੇ ਗੱਲ ਕਰਨ ਦੇ ਢੰਗ ਤੋਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਣਾ। ਅਰਮਾਨ ਕੋਈ ਵੀ ਕੰਮ ਜਾਂ ਗੱਲ ਕਰਨ ਤੋਂ ਪਹਿਲਾਂ ਉਸ ਦੀ ਇਜ਼ਾਜਤ ਮੰਗਦਾ ਸੀ। ਕੀ ਆਪਾ ਇਹ ਕਰ ਸਕਦੈ? ਕੀ ਅਸੀਂ ਗਰਾਊਡ ਜਾ ਸਕਦੈ। ਆਦਿ। ਮੈਨੂੰ ਅਰਮਾਨ ਦਾ ਪੰਜਾਬ ਨਾਲ ਬਹੁਤ ਮੋਹ ਪ੍ਰਤੀਤ ਹੋ ਰਿਹਾ ਸੀ। ਜਦੋਂ ਖੇਲਾ ਪਰਿਵਾਰ ਦੀ ਪੰਜਾਬ ਫੇਰੀ ਆਖਰੀ ਪੜਾਅ ਵਿੱਚੋਂ ਲੰਘ ਰਹੀ ਸੀ ਅਤੇ ਵਕਤ ਵਾਪਿਸ ਪਰਤਣ ਦਾ ਆਉਣ ਵਾਲਾ ਸੀ ਤਾਂ ਅਰਮਾਨ ਨੇ ਭਾਵੁਕ ਜਿਹਾ ਹੋ ਕੇ ਮੈਨੂੰ ਪੁੱਛਣਾ “ ਤੁਸੀਂ ਆਸਟਰੇਲੀਆਂ ਕਦੋਂ ਆਂ ਸਕਦੇਂ ਹੋ ? ਅਰਮਾਨ ਦੀ ਭਾਵੁਕਤਾ ਵੇਖ ਕੇ ਮੈਂ ਅਰਮਾਨ ਦੇ ਮਨੋਭਾਵਾਂ ਨੂੰ ਸਮਝਦਾ ਹੋਇਆਂ ਕਈ ਵਾਰ ਕਹਿ ਦੇਣਾ ਜਲਦੀ ਆ ਜਾਣਾ ਬਸ….ਜਦੋਂ ਅਰਮਾਨ ਨੂੰ ਪਿੰਡ ਕਿਸੇ ਨੇ ਕਹਿਣਾ ਕਿ ਆਪਣੇ ਮਿੱਤਰ ਨੂੰ ਵੀ ਆਸਟਰੇਲੀਆਂ ਲੈ ਜਾਊ ਗੇ ਤਾਂ ਅਰਮਾਨ ਦਾ ਜਵਾਬ ਹੋਣਾ ਬੜੇ ਅਲੱਗ ਪਿਆਰ ਅਪਣੱਤ ਭਰੇ ਲਹਿਜ਼ੇ ਨਾਲ “ਹਾਂ ਹਾਂ ਲਿਜਾਵਾਂਗੇ। ਖੁਸ਼ ਮਿਜਾਜ ਰਹਿਣ ਵਾਲੇ ਅਰਮਾਨ ਨਾਲ ਸਾਲ 2014 ਵਿੱਚ ਕੀਤੀਆਂ ਬਹੁਤ ਸਾਰੀਆਂ ਦਿਲ ਖੁਸ਼ ਕਰ ਦੇਣ ਵਾਲੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਹਨ।
ਕਿਸੇ ਨਾਲ ਗੱਲ ਕਰਦਿਆਂ ਪੱਤਰਕਾਰੀ ਦੇ ਛੇ “ਕ” ਕੀ, ਕਿਉ, ਕੌਣ,ਕਦੋਂ ,ਕਿੱਥੇ, ਕਿਸ ਤਰ੍ਹਾਂ [What,Why,Who,When,Where,8ow] ਵਰਤਣ ਵਾਲੀ ਬਹੁਤ ਹੀ ਪਿਆਰੀ ਬੱਚੀ ਐਮਰੀਨ ਕੌਰ ਖੇਲਾ ਨਾਲ ਹੁਣ ਮੈਂ ਤੁਹਾਡੀ ਵਾਕਫੀਅਤ ਕਰਵਾਉਦਾ ਹਾਂ। ਐਮਰੀਨ ਜਦੋਂ ਵੀ ਕਿਸੇ ਨਾਲ ਕੋਈ ਗੱਲ ਸ਼ੁਰੂ ਕਰਦੀ ਹੈ ਤਾਂ ਉਹ ਉਸ ਗੱਲ ਨਾਲ ਸੰਬੰਧਿਤ ਹਰ ਜਾਣਕਾਰੀ ਪ੍ਰਾਪਤ ਕਰਨ ਦੀ ਇਛੁੱਕ ਹੁੰਦੀ ਹੈ। ਐਮਰੀਨ ਵੀ ਅਰਮਾਨ ਵਾਂਗ ਹੀ ਪੰਜਾਬੀ ਬੋਲ ਸਮਝ ਲੈਂਦੀ ਹੈ ਐਮਰੀਨ ਦਾ ਅਰਮਾਨ ਨੂੰ “ਮਾਨ ਭਾਜੀ” ਕਹਿ ਕੇ ਬੁਲਾਉਣਾ ਸਭ ਨੂੰ ਸੁਣਨ ਨੂੰ ਬਹੁਤ ਵਧੀਆਂ ਲੱਗਦਾ ਹੈ! ਐਮਰੀਨ ਦੂਜਿਆਂ ਨਾਲ ਵਿਚਰਦਿਆਂ ਪਹਿਲਾਂ ਪਹਿਲਾਂ ਸ਼ਾਤ ਰਹਿਦੀ ਹੈ, ਫਿਰ ਹੌਲੀ ਹੌਲੀ ਐਮਰੀਨ ਸਵਾਲਾਂ ਦੀ ਬੌਛਾੜ ਕਰ ਦਿੰਦੀ ਹੈ। ਐਮਰੀਨ ਨੂੰ ਜਦੋਂ ਮੈਂ ਕਿਸੇ ਨਾਲ ਗੱਲ ਕਰਦੀ ਹੋਈ ਦੇਖਦਾ ਸੁਣਦਾ ਹਾਂ ਮੈਨੂੰ ਐਮਰੀਨ ਵਿੱਚ ਪੱਤਰਕਾਰੀ ਦੇ ਸਾਰੇ ਗੁਣ ਦੇਖਣ ਨੂੰ ਮਿਲ ਜਾਂਦੇ ਹਨ। ਐਮਰੀਨ ਮੈਨੂੰ ਇੱਕ ਤਜ਼ੁਰਬੇਕਾਰ ਪੱਤਰਕਾਰ ਵਾਂਗ ਦਿਖਾਈ ਦਿੰਦੀ ਹੈ। ਸਾਲ 2017 ਵਿੱਚ ਖੇਲਾ ਪਰਿਵਾਰ ਦੀ ਪੰਜਾਬ ਫੇਰੀ ਦੌਰਾਨ ਐਮਰੀਨ ਤੇ ਅਰਮਾਨ ਨੇ ਜਦੋਂ ਕਦੇ ਸਾਡੇ ਘਰ ਮੇਰੇ ਨਾਲ ਜਾਣਾ ਤਾਂ ਐਮਰੀਨ ਨੇ ਪਸ਼ੂਆਂ ਨੂੰ ਪੱਠੇ ਪਾਉਣੇ ਤੇ ਨਾਲ ਦੀ ਨਾਲ ਪਸ਼ੂਆਂ ਬਾਰੇ ਜਾਣਕਾਰੀ ਲੈਂਦੇ ਰਹਿਣਾ। ਐਮਰੀਨ ਦੇ ਪਿਆਰੇ ਪਿਆਰੇ ਖੁਸ਼ ਮਿਜਾਜ ਜਹੇ ਕੁੱਝ ਸੁਆਲ; ਇਹਦੀ ਏਜ਼ ਕਿੰਨੀ ਹੈ ? ਇਹ ਫੂਡ ਕਿਉ ਨਹੀਂ ਖਾ ਸਕਦਾ ? ਕੀ ਬੇਬੀ ਹੋਣ ਕਰਕੇ ਫੂਡ ਨਹੀ ਖਾ ਸਕਦੀ ? ਇਹ ਕਦੋਂ ਫੂਡ ਖਾ ਸਕਦੀ, ਜਦੋਂ ਮੈਂ ਨੈਕਸਟ ਟਾਇਮ ਆਸਟਰੇਲੀਆਂ ਤੋਂ ਆਉਣਾ ਉੱਦੋਂ ਇਹ ਫੂਡ ਖਾ ਸਕਦੀ ਕਿ ਨਹੀਂ? ਇਹ ਕਿਨਲੇਈ ਵਾਲਾ ਵਾਟਰ ਪੀ ਸਕਦੀ ਕਿ ਨਾਰਮਲ? ਇਹਦਾ ਫੂਡ ਕੁਕ ਕੋਣ ਕਰਦਾ?ਕੀ ਮੈਂ ਕੁਕ ਕਰ ਸਕਦੀ ਇਹਦਾ ਫੂਡ? ਕੀ ਮੈਂ ਇਹਨੂੰ ਟੱਚ ਕਰ ਸਕਦੀ? ਜਦੋਂ ਕਦੇ ਅਰਮਾਨ ਨੇ ਕਹਿਣਾ ਐਮੂ ਹੁਣ ਇਹ ਹੋਰ ਨਹੀ ਖਾ ਸਕਦੀ …ਹੁਣ ਇਹਨੂੰ ਫੂਡ ਦੀ ਜਰੂਰਤ ਨਹੀਂ ਤਾਂ ਐਮਰੀਨ ਦਾ ਜਵਾਬ ਮਾਨ ਭਾਜੀਂ ਨਹੀਂ ਇਹ ਅਜੇ ਹੋਰ ਖਾਣਾ ਚਾਹੁੰਦੀ ਹੈ, ਇਹ ਬਹੁਤ ਜਿਆਦਾ ਖਾਣਾ ਚਾਹੁੰਦੀ ਹੈ।
ਗੱਲ ਹੁਣ ਐਸ਼ਲੀਨ ਕੌਰ ਖੇਲਾ ਦੀ ਕਰਦੇ ਹਾਂ, ਜਿਸਨੇ ਆਪਣੇ ਪਿੰਡ ਸਜਾਵਲਪੁਰ ਦੇ ਸਕੂਲ ਦਾ ਨਾਮ ਰੈਨਬੋਂ ਸਮਾਰਟ ਸਕੂਲ ਰੱਖਣ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸਕੂਲ ਸਟਾਫ ਨੇ ਪ੍ਰਵਾਨ ਕਰਦਿਆ ਐਸ਼ਲੀਨ ਵਲੋਂ ਦਿੱਤੇ ਨਾਮ ਅਨੁਸਾਰ ਰੱਖਿਆ ਸੀ। ਐਸ਼ਲੀਨ ਸਪੀਕਰ ਵਿੱਚ ਵੀ ਪੰਜਾਬੀ ਵਿੱਚ ਬੋਲ ਲੈਦੀ ਹੈ ਅਤੇ ਸਿੱਖ ਧਰਮ ਨਾਲ ਸੰਬੰਧਿਤ ਕਾਫੀ ਇਤਿਹਾਸਕ ਜਾਣਕਾਰੀਆਂ ਦਾ ਵੀ ਗਿਆਨ ਰੱਖਦੀ ਹੈ। ਐਸ਼ਲੀਨ ਬਹੁਤ ਜਿਆਦਾ ਸ਼ਾਤ ਸੁਭਾਅ ਦੀ ਮਾਲਕਣ ਹੈ। ਜ਼ਿਆਦਾਤਰ ਚੁੱਪ ਹੀ ਰਹਿੰਦੀ ਹੈ। ਐਸ਼ਲੀਨ ਨੂੰ 2017 ਪੰਜਾਬ ਫੇਰੀ ਦੌਰਾਨ ਜਦੋਂ ਕਿਸੇ ਕਾਰਨ ਕਰਕੇ ਆਪਣੇ ਮਾਤਾ-ਪਿਤਾ ਜੈਸਮੀਨ ਭਾਬੀਂ ਜੀ ਅਤੇ ਅਮਰਜੀਤ ਭਾਜੀਂ ਹੁਰਾ ਦੇ ਨਾਲ ਵਾਪਿਸ ਜਲਦੀ ਆਸਟ੍ਰੇਲੀਆਂ ਜਾਣਾ ਪੈਣਾ ਸੀ ਤਾਂ ਐਸ਼ਲੀਨ ਦੇ ਆਸਟ੍ਰੇਲੀਆਂ ਜਾਣ ਤੋਂ ਇੱਕ ਦਿਨ ਪਹਿਲਾ ਐਸ਼ਲੀਨ ਦੀ ਮਨੋਦਸ਼ਾ ਦੇਖ ਕੇ ਮੈਂ ਬਹੁਤ ਜਿਆਦਾ ਭਾਵੁੱਕ ਹੋਇਆਂ, ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਐਸ਼ਲੀਨ ਦਾ ਪਿੰਡ ਦੀ ਰੌਣਕ, ਪਿੰਡ ਦਾ ਮਾਹੌਲ, ਪਿੰਡ ਦੀਆਂ ਖੇਡਾਂ ਛੱਡ ਕੇ ਆਸਟ੍ਰੇਲੀਆਂ ਜਾਣ ਨੂੰ ਦਿਲ ਨਹੀਂ ਕਰਦਾ ਸੀ। ਐਸ਼ਲੀਨ, ਐਮਰੀਨ ਅਤੇ ਐਵਲੀਨ ਨੂੰ ਹਮੇਸ਼ਾ ਆਪਣੇ ਨਾਲ ਨਾਲ ਰੱਖਦੀ ਹੈ ਅਤੇ ਕੁੱਝ ਨਾ ਕੁੱਝ ਸਿਖਾਉਦੀ ਰਹਿੰਦੀ ਹੈ।
ਗੱਲ ਹੁਣ ਐਵਲੀਨ ਦੀ ਕਰਦਾ ਹਾਂ। ਐਵਲੀਨ ਨੂੰ ਮੈਂ 2018-19 ਜਨਵਰੀ ਵਿੱਚ ਹੀ ਮਿਲਿਆਂ ਹਾਂ ਕਿਉਂਕਿ ਖੇਲਾ ਪਰਿਵਾਰ ਦੀ 2017 ਪੰਜਾਬ ਫੇਰੀ ਦੌਰਾਨ ਐਵਲੀਨ ਬਹੁਤ ਛੋਟੀ ਸੀ। ਉਹ ਉਸ ਵਕਤ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਸੀ। ਐਵਲੀਨ ਦਾ ਗੱਲ ਕਰਨ ਦਾ ਸਲੀਕਾ ਮੈਨੂੰ ਬਹੁਤ ਵਧੀਆਂ ਲੱਗਦਾ ਹੈ ਐਵਲੀਨ ਜੋ ਉਸ ਦਾ ਮਨ ਕਰਦਾ ਸੀ ਉਸ ਬਾਰੇ ਐਵਲੀਨ ਕੁੱਝ ਇਸ ਤਰਾਂ ਇਜ਼ਾਜਤ ਲੈਦੀ ਜਿਵੇ ਅਸੀਂ ਕਿਸੇ ਨੂੰ ਬਹੁਤ ਸ਼ਾਤ ਅੰਦਾਜ਼ ਵਿੱਚ ਗੁਜ਼ਾਰਿਸ਼ ਕਰਦੇ ਹਾਂ। ਜਿਵੇਂ ਪਸ਼ੂਆਂ ਨੂੰ ਟੱਚ ਕਰਨ ਵਾਰੇ ਉੁਹ ਮੈਥੋਂ ਪੁੱਛਦੀ। ਰਮਨਜੀਤ ਭਾਜੀ ਮੈਂ ਵੀ ਵੱਡੀ ਵਾਲੀ ਕਾਓ ਨੂੰ ਟੱਚ ਕਰਨਾ ਚਾਹੁੰਦੀ ਆਂ? ਐਵਲੀਨ ਦੀ ਉੱਮਰ ਭਾਵੇਂ ਤਕਰੀਬਨ ਹਾਲੇ ਚਾਰ ਸਾਲ ਦੀ ਹੈ ਪਰ ਉੁੱਮਰ ਨਾਲੋਂ ਕਿਤੇ ਵੱਧਕੇ ਉਸਦੀ ਸੁਹਜ ਸਮਝ, ਵਿਚਰਨ, ਆਪਸੀ ਮੇਲ ਜੋਲ ਵਾਲੇ ਸੁਭਾਅ, ਗੱਲ ਕਰਨ ਦੇ ਸਲੀਕੇ, ਸਿਆਣਪ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ!
ਗੱਲ ਹੁਣ ਅੰਗਦ ਸਿੰਘ ਖੇਲਾ ਦੀ ਕਰਦੇ ਹਾਂ ਖੇਲਾ ਪਰਿਵਾਰ ਦੀ 2018-19 ਦਸੰਬਰ ਜਨਵਰੀ ਪੰਜਾਬ ਫੇਰੀ ਦੌਰਾਨ ਅੰਗਦ ਦੀ ਉੁੱਮਰ ਅਜੇ ਸਿਰਫ ਇੱਕ ਸਾਲ ਦੀ ਸੀ, ਇਸ ਲਈ ਅੰਗਦ ਨਾਲ ਮੇਰੀ ਸਾਂਝ ਅਜੇ ਬਹੁਤ ਜ਼ਿਆਦਾ ਨਹੀ ਹੈ! ਅੰਗਦ ਨੂੰ ਮੈਂ ਆਪਣੀਆਂ ਮਨੀ ਖੁਸ਼ੀਆਂ ਵਿੱਚ ਹੱਸਦਾ ਖਿੜ ਖਿੜਾਉੁਂਦਾ ਵੇਖਿਆ ਹੈ।
ਪਿਛਲੀ ਪੰਜਾਬ ਫੇਰੀ ਦੌਰਾਨ ਆਪਣੇ ਪਰਿਵਾਰ ਨਾਲ ਭਾਰਤ ਦੌਰੇ ਤੇ ਆਏ ਇਹਨਾਂ ਬੱਚਿਆਂ ਨੇ ਨਿਰਮਾਣ ਅਧੀਨ ਆਪਣੇ ਪਿੰਡ ਸਜਾਵਲਪੁਰ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਮਾਰਟ ਸਕੂਲ ਦੇ ਵਿਦਿਆਰਥੀ ਬੱਚਿਆਂ ਨਾਲ ਕੁੱਝ ਸਮਾਂ ਬਿਤਾਇਆਂ। ਉਸ ਦਿਨ ਤੋਂ ਹੀ ਇਹਨਾਂ ਬੱਚਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਪਰਿਵਾਰ ਨਾਲ ਸਾਝੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਅਸੀਂ ਜਦੋਂ ਅਗਲੀ ਵਾਰ ਪੰਜਾਬ ਆਵਾਗੇ ਤਾਂ ਸਕੂਲਾਂ ਦੇ ਬੱਚਿਆਂ ਲਈ ਲਈ ਇਹ ਇਹ ਚੀਜ਼ਾਂ ਸਮਾਨ ਲੈ ਕੇ ਆਵਾਗੇਂ। ਇਹਨਾਂ ਬੱਚਿਆਂ ਦੀਆਂ ਗੱਲਾਂ ਸੁਣ ਕੇ ਉਸ ਵਕਤ ਦਿਲ ਨੂੰ ਬਹੁਤ ਖੁਸ਼ੀਂ ਹੋਈ ਖੇਲਾ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾਉਦਿਆਂ ਬੱਚਿਆਂ ਨੂੰ ਪੂਰਾ ਭਰੋਸਾਂ ਅਤੇ ਵਿਸ਼ਵਾਸ ਦਿਵਾਇਆਂ ਕਿ ਹਾਂ ਅਸੀ ਅਗਲੀ ਵਾਰ ਭਾਰਤ ਆਉਦਿਆਂ ਜਰੂਰ ਇਹ ਸਮਾਨ ਆਸਟਰੇਲੀਆਂ ਤੋਂ ਲੈ ਕੇ ਆਵਾਗੇਂ। ਅਕਤੂਬਰ ਵਿੱਚ ਖੇਲਾ ਪਰਿਵਾਰ ਦੇ ਭਾਰਤ ਦੌਰੇ ਉੱਤੇ ਆਉਣ ਤੋਂ ਕੁੱਝ ਦਿਨ ਪਹਿਲਾਂ ਆਸਟਰੇਲੀਆਂ ਦੇ ਇੱਕ ਸ਼ੌਪਿੰਗ ਮਾਲ ਵਿੱਚ ਖੇਲਾ ਪਰਿਵਾਰ ਦੇ ਇਹਨਾਂ ਬੱਚਿਆਂ ਨੇ ਆਪਣੀਆਂ ਜਰੂਰੀ ਵਸਤਾਂ ਖਰੀਦਣ ਦੀ ਬਿਜਾਏ ਸਕੂਲਾਂ ਦੇ ਬੱਚਿਆਂ ਲਈ ਅਨੇਕਾ ਪ੍ਰਕਾਰ ਦੇ ਸਮਾਨ ਖਰੀਦ ਕੇ ਆਪਣੇ ਮਾਤਾ-ਪਿਤਾ ਚਾਚਾ-ਚਾਚੀ ਦਾਦਾ-ਦਾਦੀ ਜੀ ਹੁਰਾਂ ਦੇ ਅਟੈਚੀਆਂ ਵਿੱਚ ਪੈਕ ਕਰ ਦਿੱਤੇ ਅਤੇ ਅਰਮਾਨ ਅਤੇ ਐਮਰੀਨ ਨੇ ਵੀ ਆਪਣੇ ਅਟੈਚੀ ਬੈਗ ਸਕੂਲਾਂ ਦੇ ਬੱਚਿਆਂ ਨੂੰ ਦੇਣਯੋਗ ਸਮੱਗਰੀ ਨਾਲ ਭਰ ਲਏ! ਖੇਲਾ ਪਰਿਵਾਰ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਸਜਾਵਲਪੁਰ ਦੇ ਰੈਨਬੋਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੇ ਲਈ ਸਕੂਲ ਸਟਾਫ ਨੂੰ ਅੱਠ ਲੈਪਟੋਪ, ਸਟੈਸ਼ਨਰੀ,ਖੇਡਾਂ ਦਾ ਸਮਾਨ (ਫੁਟਬਾਲ, ਵਾਲੀਬਾਲ, ਬੈਡਮੈਂਟਨ ਕਿੱਟਾਂ) ਅਤੇ ਚਾਕਲੇਟ ਦਿੱਤੇ ਅਤੇ ਚਾਰ ਹਾਈ ਕੁਆਲਿਟੀ ਪ੍ਰੋਜੈਕਟਰ ਕਿੱਟਾਂ, ਸਕਰੀਨਾਂ ਵੀ ਭੇਟ ਕੀਤੀਆਂ ਗਈਆਂ। ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਦਿਆਂ ਖੇਲਾ ਪਰਿਵਾਰ ਨੇ ਆਪਣੇ ਲਾਗਲੇ ਅਤੇ ਕੁੱਝ ਹੋਰ ਦੂਰ ਦੁਰਾਡੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਢੰਗਾਂ ਨਾਲ ਪੜ੍ਹਈ ਲਈ ਸਰਕਾਰੀ ਮਿਡਲ ਸਕੂਲ ਨੈਣਵਾਂ ਬਲਾਕ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਲੈਪਟੋਪ ਅਤੇ ਮਾਲੀ ਸਹਾਇਤਾਂ, ਸਰਕਾਰੀ ਐਲੀਮੈਟਰੀ ਸਕੂਲ ਨੂਰਪੁਰ ਬਲਾਕ ਅਲਾਵਲਪੁਰ ਜ਼ਿਲਾ ਜਲੰਧਰ ਨੂੰ ਤਿੰਨ ਲੈਪਟੋਪ, ਸਰਕਾਰੀ ਪ੍ਰਾਇਮਰੀ ਸਕੂਲ ਗੁਲਪੁਰ ਨੂੰ ਇੱਕ ਲੈਪਟੋਪ, ਸਰਕਾਰੀ ਪ੍ਰਾਇਮਰੀ ਸਕੂਲ ਕਰਾਵਰ ਨੂੰ ਇੱਕ ਲੈਪਟੋਪ, ਇੱਕ ਪ੍ਰੋਜੈਕਟਰ, ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਪੁਰ ਨੂੰ ਇੱਕ ਲੈਪਟੋਪ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਨੂੰ ਇੱਕ ਲੈਪਟੋਪ ਭੇਟ ਕੀਤਾ ਅਤੇ ਦੋ ਹੋਰ ਸਕੂਲਾਂ ਲਈ ਕਾਫੀ ਸਮਾਨ ਆਰਡਰ ਕੀਤਾ ਹੋਇਆਂ ਹੈ। ਅੱਗੇ ਵੀ ਬਹੁਤ ਕੁੱਝ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉੁਣ ਦੇ ਟੀਚੇਂ ਮਿੱਥੇ ਹੋਏ ਹਨ! ਪ੍ਰਮਾਤਮਾ ਦੀ ਮੇਹਰ ਸਦਕਾ ਸਮੇਂ ਸਮੇਂ ਇਹ ਵਾਅਦੇ ਪੂਰੇ ਹੁੰਦੇ ਰਹਿਣ ਦੀ ਪੂਰੀ ਆਸ ਹੈ।
– ਰਮਨਜੀਤ ਬੈਂਸ ਸਜਾਵਲਪੁਰ
ਸੰਪਰਕ : 98720-92822

Comments are closed.

COMING SOON .....


Scroll To Top
11