Monday , 19 August 2019
Breaking News
You are here: Home » HEALTH » ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏ ਕਾਰਨ ਵਾਪਰਿਆ ਹਾਦਸਾ

ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏ ਕਾਰਨ ਵਾਪਰਿਆ ਹਾਦਸਾ

ਬਟਾਲਾ 14 ਮਈ (ਪ੍ਰਦੀਪ ਸਿੰਘ) ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜਕ ਤੇ ਪਿੰਡ ਧੀਰੋਵਾਲ ਦੇ ਰਤਾ ਥੇਹ ਕੋਲ ਅਜ ਬਸ ਤੇ ਬਲੈਰੋ ਦਰਮਿਆਨ ਟਕਰ ਹੋ ਗਈ ਜਿਸ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਨਬਸ ਜੋ ਕਿ ਸ੍ਰੀ ਹਰਗੋਬਿੰਦਪੁਰ ਤੋਂ ਹਰਚੋਵਾਲ ਵਾਲੇ ਪਾਸੇ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਮਹਿੰਦਰਾ ਬਲੈਰੋ ਪਿਕਅਪ ਗਡੀ ਨੰਬਰ ਪੀਬੀ 08 ਡੀਜੀ 3641 ਨਾਲ ਟਕਰ ਹੋ ਗਈ ਜਿਸ ਵਿਚ ਗਗਨਦੀਪ ਕੌਰ ਪੁਤਰੀ ਸਤਨਾਮ ਸਿੰਘ ਵਾਸੀ ਘੁਮਾਣ,ਊਸਾ ਰਾਣੀ ਪਤਨੀ ਜਗਦੇਵ ਸਿੰਘ ਵਾਸੀ ਕਾਦੀਆਂ, ਹਰਪ੍ਰੀਤ ਕੌਰ ਪੁਤਰੀ ਜਗਦੇਵ ਸਿੰਘ ਕਾਦੀਆਂ, ਬਲਵਿੰਦਰ ਸਿੰਘ ਪੁਤਰ ਦੀਦਾਰ ਸਿੰਘ ਵਾਸੀ ਘੁਮਾਣ,ਸਿੰਦੀ ਪਤਨੀ ਕਸ਼ਮੀਰ ਸਿੰਘ ਵਾਸੀ ਘੁਮਾਣ, ਮਾਮੂਲੀ ਜ਼ਖ਼ਮੀ ਹੋ ਗਏ।ਜਦਕਿ ਬਲੈਰੋ ਪਿਕਅਪ ਦਾ ਡਰਾਈਵਰ ਰਵੀ ਸਿੰਘ ਪੁਤਰ ਚੰਨਣ ਸਿੰਘ ਵਾਸੀ ਢੰਡੇ ਫਤਿਹ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਲਤ ਤੇ ਕਾਫੀ ਸਟ ਲਗੀ ਜਿਸ ਨੂੰ ਸੀਐਚਸੀ ਭਾਮ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਬੇਸ਼ਕ ਖੇਤਾਂ ਵਿਚ ਅਗ ਲਗਾਉਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਵਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਆਪਣੇ ਖੇਤਾਂ ਵਿਚ ਅਗ ਲਗਾਈ ਜਾ ਰਹੀ ਹੈ ਜਿਸ ਨੂੰ ਪ੍ਰਸ਼ਾਸਨ ਵਲੋਂ ਨਹੀਂ ਰੁਕਿਆ ਜਾ ਰਿਹਾ ਹੈ।

Comments are closed.

COMING SOON .....


Scroll To Top
11