Monday , 19 August 2019
Breaking News
You are here: Home » PUNJAB NEWS » ਖੁਸ਼ਬਾਜ਼ ਜਟਾਣਾ ਨੇ ਮੰਗੀਆਂ ਰਾਜਾ ਵੜਿੰਗ ਲਈ ਵੋਟਾਂ

ਖੁਸ਼ਬਾਜ਼ ਜਟਾਣਾ ਨੇ ਮੰਗੀਆਂ ਰਾਜਾ ਵੜਿੰਗ ਲਈ ਵੋਟਾਂ

ਤਲਵੰਡੀ ਸਾਬੋ, 16 ਮਈ (ਰਾਮ ਰੇਸ਼ਮ ਨਥੇਹਾ ਨਥੇਹਾ)- ਐਤਵਾਰ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਖ-ਵਖ ਪਾਰਟੀਆਂ ਨੇ ਚੋਣ ਪ੍ਰਚਾਰ ਵਿਚ ਤੇਜ਼ੀ ਕਰ ਦਿਤੀ ਹੈ ਅਤੇ ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰ ਆਪੋ ਆਪਣੇ ਉਮੀਦਵਾਰ ਲਈ ਵੋਟਰਾਂ ਕੋਲ ਜਾ ਕੇ ਵੋਟਾਂ ਲਈ ਫਰਿਆਦ ਕਰ ਰਹੇ ਹਨ। ਅਜ ਤਲਵੰਡੀ ਸਾਬੋ ਹਲਕੇ ਤੋਂ ਕਾਂਗਰਸ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਖੇਤਰ ਦੇ ਵਖ-ਵਖ ਪਿੰਡਾਂ ਵਿਚ ਜਾ ਕੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ। ਪਿੰਡ ਨਥੇਹਾ ਵਿਖੇ ਕੀਤੇ ਗਏ ਇਕ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਸ. ਜਟਾਣਾ ਨੇ ਕਿਹਾ ਕਿ ਬਾਦਲ ਦੇ ਰਾਜ ‘ਚ ਕਿਸਾਨਾਂ ਦੀ ਫਸਲ ਦਾ ਬਹਤੁ ਬੁਰਾ ਹਾਲ ਹੋਇਆ। ਕਿਸਾਨਾਂ ਨੂੰ ਕਿਸੇ ਵੀ ਜਿਣਸ  ਦਾ ਵਧੀਆ ਭਾਅ ਤਕ ਨਹੀਂ ਮਿਲਿਆ ਪ੍ਰੰਤੂ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਫਸਲ ਵਲ ਉਚੇਚਾ ਧਿਆਨ ਦੇ ਕੇ ਚੰਗਾ ਭਾਅ ਵੀ ਦਿਵਾਇਆ ਅਤੇ ਫਸਲ ਮੰਡੀਆਂ ‘ਚ ਰੁਲਣ ਵੀ ਨਹੀਂ ਦਿਤੀ। ਸੁਖਬੀਰ ਸਿੰਘ ਬਾਦਲ ‘ਤੇ ਟਿਪਣੀ ਕਰਦਿਆਂ ਜਟਾਣਾ ਨੇ ਕਿਹਾ ਕਿ ਸੁਖਬੀਰ ਨੇ ਕਿਸੇ ਦਾ ਕੁਝ ਨਹੀਂ ਕੀਤਾ ਸਗੋਂ ਆਪਣਾ ਢਿਡ ਹੀ ਵਧਾਇਆ ਹੈ।ਜਟਾਣਾ ਨੇ ਕਿਹਾ ਕਿ ਹਲਕੇ ਵਿਚ ਰਾਜਾ ਵੜਿੰਗ ਦੇ ਹਕ ਵਿਚ ਹਨੇਰੀ ਝੁਲੀ ਹੋਈ ਹੈ ਜਿਸ ਕਾਰਨ ਉਹ ਵਡੇ ਵੋਟ ਫਰਕ ਨਾਲ ਜਿਤ ਪ੍ਰਾਪਤ ਕਰਨਗੇ।ਇਸ ਮੌਕੇ ਰਣਜੀਤ ਸੰਧੂ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਸਰਪੰਚ ਜਗਸੀਰ ਸਿੰਘ ਨਥੇਹਾ, ਗੁਲਾਬ ਸਿੰਘ ਚਹਿਲ, ਅਮਰਜੀਤ ਸਿੰਘ ਰੰਧਾਵਾ, ਗੁਰਪਾਲ ਸਿੰਘ ਰੰਧਾਵਾ, ਸੁਖਦੇਵ ਸਿੰਘ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11