Monday , 20 January 2020
Breaking News
You are here: Home » BUSINESS NEWS » ਖੁਸ਼ਬਾਜ਼ ਜਟਾਣਾ ਨੇ ਗੜ੍ਹੇਮਾਰੀ ਕਾਰਨ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਦੇ ਚੈੱਕ ਕਿਸਾਨਾਂ ਨੂੰ ਵੰਡੇ।

ਖੁਸ਼ਬਾਜ਼ ਜਟਾਣਾ ਨੇ ਗੜ੍ਹੇਮਾਰੀ ਕਾਰਨ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਦੇ ਚੈੱਕ ਕਿਸਾਨਾਂ ਨੂੰ ਵੰਡੇ।

ਤਲਵੰਡੀ ਸਾਬੋ, 18 ਨਵੰਬਰ (ਰਾਮ ਰੇਸ਼ਮ ਨਥੇਹਾ)- ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਤਲਵੰਡੀ ਸਾਬੋ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਗੜ੍ਹੇਮਾਰੀ ਕਾਰਨ ਹੋਏ ਨਰਮੇ ਦੇ ਨੁਕਸਾਨ ਦੇ ਮੱਦੇਨਜਰ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਦਿਆਂ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਜਾਰੀ ਕੀਤੀ ਕਰੀਬ 9 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡਣ ਦੇ ਪਹਿਲੇ ਪੜਾਅ ਤਹਿਤ ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਨੇੜਲੇ ਪਿੰਡ ਜਗਾ ਰਾਮ ਤੀਰਥ ਅਤੇ ਜੰਬਰ ਬਸਤੀ ਵਿੱਚ ਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਤਕਸੀਮ ਕੀਤੇ। ਅੱਜ ਜੰਬਰ ਬਸਤੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਸਾਦੇ ਸਮਾਗਮ ਦੌਰਾਨ ਜਟਾਣਾ ਨੇ ਉਨਾਂ ਕਿਸਾਨਾਂ ਨੂੰ ਨਰਮੇ ਦੇ ਖਰਾਬੇ ਦੇ ਚੈੱਕ ਵੰਡੇ ਜਿਨ੍ਹਾਂ ਦੀ ਨਰਮੇ ਦੀ ਫਸਲ ਉਕਤ ਗੜ੍ਹੇਮਾਰੀ ਦੀ ਮਾਰ ਹੇਠ ਆਉਣ ਕਾਰਣ ਖਰਾਬ ਹੋ ਗਈ ਸੀ।ਇਸ ਮੌਕੇ ਜਟਾਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾਂ ਵਚਨਬੱਧ ਰਹੀ ਹੈ ਅਤੇ ਰਹੇਗੀ।ਉਨਾਂ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਕੋਲ ਮੰਗ ਰੱਖੀ ਸੀ ਕਿ ਹਲਕੇ ਦੇ ਕੁਝ ਪਿੰਡਾਂ ਵਿੱਚ ਗੜ੍ਹੇਮਾਰੀ ਨੇ ਬਹੁਤ ਨੁਕਸਾਨ ਕੀਤਾ ਹੈ ਤੇ ਪਹਿਲਾਂ ਤੋਂ ਹੀ ਆਰਥਿਕ ਪੱਖੋਂ ਕਮਜੋਰ ਹੋਏ ਕਿਸਾਨਾਂ ਦੀ ਮਦੱਦ ਕਰਨੀ ਬਣਦੀ ਹੈ ਜਿਸ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੇ ਹਲਕੇ ਦੇ ਪ੍ਰਭਾਵਿਤ ਕਿਸਾਨਾਂ ਲਈ ਕਰੀਬ 9 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ।ਇਸ ਮੌਕੇ ਕਿਸਾਨਾਂ ਨੇ ਜਟਾਣਾ ਦਾ ਧੰਨਵਾਦ ਕੀਤਾ ਜਦੋਂਕਿ ਜੱਗਾ ਸਿੰਘ ਦੀ ਅਗਵਾਈ ਹੇਠ ਜੰਬਰ ਬਸਤੀ ਦੀ ਪੰਚਾਇਤ ਨੇ ਜਟਾਣਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਨਿੱਜੀ ਸਹਾਇਕ ਰਣਜੀਤ ਸੰਧੂ,ਬਲਾਕ ਕਾਂਗਰਸ ਪ੍ਰਧਾਨ ਦਿਲਪ੍ਰੀਤ ਜਗਾ,ਕ੍ਰਿਸ਼ਨ ਸਿੰਘ ਭਾਗੀਵਾਂਦਰ ਸਾਬਕਾ ਬਲਾਕ ਪ੍ਰਧਾਨ,ਜਸਕਰਨ ਗੁਰੂਸਰ,ਰਮਨਦੀਪ ਸਿੰਘ ਸਰਪੰਚ ਬਹਿਮਣ ਕੌਰ ਸਿੰਘ,ਮਨਦੀਪ ਨੰਬਰਦਾਰ ਨੰਗਲਾ,ਗੁਲਾਬ ਨਥੇਹਾ ਅਤੇ ਭੋਲਾ ਲਹਿਰੀ ਦੋਵੇਂ ਮੈਂਬਰ ਟਰੱਕ ਯੂਨੀਅਨ,ਨਾਨਕ ਸ਼ੇਖਪੁਰਾ,ਜੱਸਾ ਸਿੰਘ ਸਰਪੰਚ ਜਗਾ ਰਾਮ ਤੀਰਥ,ਜਗਸੀਰ ਸਿੰਘ ਜੱਗੂ ਸਰਪੰਚ ਰਾਮ ਤੀਰਥ ਕਲਾਂ,ਜਿੰਦਰ ਸਿੰਘ ਸਾਬਕਾ ਸਰਪੰਚ ਜੰਬਰ ਬਸਤੀ ਆਦਿ ਆਗੂ ਹਾਜਿਰ ਸਨ।

Comments are closed.

COMING SOON .....


Scroll To Top
11