Friday , 19 April 2019
Breaking News
You are here: Home » INTERNATIONAL NEWS » ਖਾਲਿਸਤਾਨ ਲਹਿਰ ਦੇ ਪਿਤਾਮਾ ਸ. ਔਲਖ ਨੂੰ ਅੰਤਿਮ ਵਿਦਾਇਗੀ

ਖਾਲਿਸਤਾਨ ਲਹਿਰ ਦੇ ਪਿਤਾਮਾ ਸ. ਔਲਖ ਨੂੰ ਅੰਤਿਮ ਵਿਦਾਇਗੀ

ਦੇਸ਼-ਵਿਦੇਸ਼ ਤੋਂ ਖਾਲਿਸਤਾਨੀ ਸਮਰਥਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ-ਨਾਲ 220 ਦੇ ਰਿਫੈਂਡਮ ਨੂੰ ਕਾਮਯਾਬ ਕਰਨ ਦਾ ਪ੍ਰਣ

image ਵਰਜੀਨੀਆ (ਯੂਐਸਏ), 4 ਜੁਲਾਈ- ਖਾਲਸਾ ਰਾਜ ਦੀ ਪ੍ਰਾਪਤੀ ਲਈ ਜੋ ਯੋਗਦਾਨ ਸ. ਗੁਰਮੀਤ ਸਿੰਘ ਔਲਖ ਨੇ ਪਾਇਆ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਦੀ ਸੋਚ ਅਤੇ ਸ਼ਖਸੀਅਤ ਏਨੀ ਮਜ਼ਬੂਤ ਸੀ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕੀ। ਉਨ੍ਹਾਂ ਵੱਲੋਂ ਤੋਰੀ ਇਹ ਲਹਿਰ ਨੂੰ ਐਸਾ ਹੁਲਾਰਾ ਤੇ ਹੁੰਗਾਰਾ ਪ੍ਰਾਪਤ ਹੈ ਕਿ 1984 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਸੇਕ ਲੱਗਾ ਸੀ ਉਹ ਇੱਕ-ਇੱਕ ਕਰਕੇ ਇਸ ਲਹਿਰ ਨਾਲ ਜੁੜ ਗਏ। ਅੱਜ ਵੀ ਭਾਵੇਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਵਿਅਕਤੀ ਜੋ ਸਰਕਾਰ ਵਿੱਚ ਥਾਂ ਰੱਖਦਾ ਹੋਵੇ ਉਸ ਦੀ ਵਿਰੋਧਤਾ ਕਰਨਾ ਇਨ੍ਹਾਂ ਦੇ ਹਮਾਇਤੀਆਂ ਦਾ ਪਹਿਲਾ ਫਰਜ਼ ਹੈ। ਸੋ ਇਸ ਲਹਿਰ ਦੇ ਬਾਨੀ ਜਿੱਥੇ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ ਉਥੇ ਇਸ ਖਾਲਸਾ ਰਾਜ ਦੀ ਪ੍ਰਾਪਤੀ ਲਹਿਰ ਨੂੰ ਡਾਢਾ ਧੱਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਪੂਰੇ ਸੰਸਾਰ ਤੋਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਸੱਤ ਦਿਨ ਤਾਂਤਾ ਲੱਗਾ ਰਿਹਾ। ਜਿੱਥੇ ਖਾਲਸਾਈ ਝੰਡੇ ਵਿੱਚ ਲਿਪਟ ਉਨ੍ਹਾਂ ਦੀ ਦੇਹ ਦੇ ਦਰਸ਼ਨ ਕਰਦੇ ਹੋਏ ਖਾਲਸਤਾਨੀ ਲਹਿਰ ਦੇ ਅਹੁਦੇਦਾਰਾਂ ਵੱਲੋਂ ਡੂੰਘੀ ਸ਼ਰਧਾਂਜਲੀ ਭੇਟ ਕਰਦੇ ਅੱਖਾਂ ਨਮ ਭਰੀ ਸੋਗ ਪ੍ਰਗਟਾਇਆ। ਉਪਰੰਤ ਬਾਅਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਬਰੈਡਨ ਰੋਡ ਵਰਜੀਨੀਆ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਸਬੰਧੀ ਭੋਗ ਪਾਏ ਗਏ। ਜਿੱਥੇ ਕੀਰਤਨੀਆਂ ਵੱਲੋਂ ਬਹੁਤ ਹੀ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਭਾਵੇਂ ਭਾਰੀ ਇਕੱਠ ਅਤੇ ਦੇਸ਼ ਵਿਦੇਸ਼ ਦੀਆਂ ਸ਼ਖਸੀਅਤਾਂ ਵੱਲੋਂ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ ਪਰ ਉਨ੍ਹਾਂ ਵੱਲੋਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਿਣ ਨੂੰ ਤਰਜੀਹ ਦਿੱਤੀ ਗਈ ਹੈ। ਸ. ਹਿੰਮਤ ਸਿੰਘ, ਡਾ. ਅਮਰਜੀਤ ਸਿੰਘ, ਸ. ਦਵਿੰਦਰ ਸਿੰਘ ਦਿਉ, ਡਾ. ਪ੍ਰਿਤਪਾਲ ਸਿੰਘ, ਸ. ਬੂਟਾ ਸਿੰਘ ਖੜੋਦ, ਸ. ਬਖਸ਼ੀਸ਼ ਸਿੰਘ, ਭਾਈ ਸ਼ਵਿੰਦਰ ਸਿੰਘ, ਡਾ. ਰਾਜਵਿੰਦਰ ਸਿੰਘ ਤੋਂ ਇਲਾਵਾ ਅਨੇਕਾਂ ਦ੍ਰਿੜ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ. ਦਵਿੰਦਰ ਸਿੰਘ ਮਨਾਸਿਮ ਨੇ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਹਮੇਸ਼ਾ ਕੌਮ ਲਈ ਪ੍ਰੇਰਨਾ ਸਰੋਤ ਹੁੰਦੀਆਂ ਹਨ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਹੈ। ਸਮੁਚੇ ਤੌਰ ’ਤੇ ਡਾ. ਗੁਰਮੀਤ ਸਿੰਘ ਔਲਖ ਇੱਕ ਵਧੀਆ ਇਨਸਾਨ, ਕੌਮ ਲਈ ਮਰ ਮਿਟਣ ਵਾਲੇ, ਪ੍ਰੇਰਨਾ ਸਰੋਤ ਪ੍ਰਾਣੀ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਜੱਥੇਬੰਦੀ ਨੂੰ ਪਹਿਲ ਦਿੱਤੀ ਹੈ ਅਤੇ ਹਰੇਕ ਸਮਾਗਮ ਚਾਹੇ ਉਹ ਕਿਸੇ ਵੀ ਕੋਨੇ ਵਿੱਚ ਖਾਲਸਾ ਰਾਜ ਲਈ ਹੋਵੇ ਉਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਵਿਦੇਸ਼ਾਂ ਵਿੱਚ ਬੈਠੇ ਖਾਲਸਾਈ ਰਾਜ ਦੇ ਹਮਾਇਤੀਆਂ ਵੱਲੋਂ ਇਹੀ ਸੱਚੀ ਸ਼ਰਧਾਂਜਲੀ ਸੀ ਕਿ ਉਨ੍ਹਾਂ ਦੇ ਖਾਲਸਾ ਰਾਜ ਦੇ ਕਾਰਜ ਨੂੰ ਦ੍ਰਿੜ ਇਰਾਦੇ ਨਾਲ ਅੱਗੇ ਤੋਰਿਆ ਜਾਵੇ। ਇਸ ਮੌਕੇ ’ਤੇ ਪ੍ਰਣ ਲਿਆ ਗਿਆ ਕਿ 2020 ਦੇ ਰਿਫਰੈਂਡਮ ਨੂੰ ਕਾਮਯਾਬ ਕਰਨ ਲਈ ਸਿਰਤੋੜ ਯਤਨ ਕੀਤੇ ਜਾਣਗੇ।

Comments are closed.

COMING SOON .....


Scroll To Top
11