Wednesday , 21 November 2018
Breaking News
You are here: Home » Religion » ਖਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਪਹਿਲਾ ਧਾਰਮਿਕ ਸਮਾਗਮ

ਖਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਪਹਿਲਾ ਧਾਰਮਿਕ ਸਮਾਗਮ

ਭਗਤਾ ਭਾਈ ਕਾ, 12 ਜਨਵਰੀ (ਸਵਰਨ ਸਿੰਘ ਭਗਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ‘ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ,ਭਗਤਾ ਭਾਈ ਕਾ’ ਵਿਖੇ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ 351ਵੇਂ ਆਗਮਨ ਪੁਰਬ ਨੂੰ ਸਮਰਪਤ ਪਹਿਲਾ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਦਾ ਆਰੰਭ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ।ਵੱਖ-ਵੱਖ ਕਵੀਸਰਾਂ ਅਤੇ ਢਾਡੀਆਂ ਨੇ ਆਪਣੀਆਂ ਕਵੀਸ਼ਰੀਆਂ ਅਤੇ ਵਾਰਾਂ ਰਾਹੀ ਆਈਆਂ ਹੋਈਆ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸ. ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਅਤੇ ਕਾਲਜ ਦੇ ਆਨਰੇਰੀ ਸਕੱਤਰ,ਡਾ. ਜਤਿੰਦਰ ਸਿੰਘ ਸਿੱਧੂ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਤੇਜ ਸਿੰਘ ਢੱਡੇ ਮੈਂਬਰ ਅੰਤ੍ਰਿਗ ਕਮੇਟੀ, ਸ. ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ, ਜਿਲ੍ਹਾ ਪਰੀਸ਼ਦ, ਬਠਿੰਡਾ ਅਤੇ ਨਵਤੇਜ ਸਿੰਘ ਕਾਉਣੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਅਤੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਮੁਹੱਇਆ ਕਰਵਾਉਂਦਿਆ ਕਾਲਜ ਰਿਪੋਰਟ ਪੜ੍ਹੀ। ਇਸ ਸਮਾਗਮ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆ ਕਿਹਾ ਕਿ ਨਵੀਂ ਪੀੜ੍ਹੀ ਨੂੰ ਦੁਨੀਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣੀ ਵੀ ਬਹੁਤ ਜਰੂਰੀ ਹੈ ਜਿਸਦੀ ਮਿਸਾਲ ਸ਼੍ਰੋਮਣੀ ਕਮੇਟੀ ਦੀਆ ਵਿਦਿਅਕ ਸੰਸਥਾਵਾਂ ਵਿੱਚੋਂ ਮਿਲਦੀ ਹੈ। ਇਸ ਸਮੇਂ ਕਾਲਜ ਦੇ ਸਰਪਰਸਤ ਅਤੇ ਆਨਰੇਰੀ ਸਕੱਤਰ ਸ. ਸਿਕੰਦਰ ਸਿੰਘ ਮਲੂਕਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਆਗਮਨ ਪੁਰਬ ਬੜੀ ਹੀ ਸ਼ਰਧਾਪੂਰਵਕ ਮਨਾਵੇਗੀ। ਇਸ ਸਮੇਂ ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਸਕੂਲਾਂ ਦੇ ਆਏ ਹੋਏ ਵਿਦਿਆਰੀਥਆਂ ਦੇ ਦਸਤਾਰਬੰਦੀ ਮੁਕਾਬਲਾ ਵੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਕ੍ਰਮਵਾਰ ਗੁਰਦਿਆਲ ਸਿੰਘ,ਖ਼ਾਲਸਾ ਕਾਲਜ ਭਗਤਾ ਭਾਈ ਨੇ ਪਹਿਲਾ, ਹਰਦਮਨ ਸਿੰਘ, ਸ਼੍ਰੀਮਤੀ ਸੁਰਜੀਤ ਕੌਰ ਮੈਮੋਰੀਅਲ ਸਕੂਲ ਸੀਰੀਏਵਾਲਾ ਨੇ ਦੂਜਾ ਅਤੇ ਗੁਰਜੀਤ ਸਿੰਘ, ਸ਼੍ਰੀਮਤੀ ਸੁਰਜੀਤ ਕੌਰ ਮੈਮੋਰੀਅਲ ਸਕੂਲ ਸੀਰੀਏਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਸਮੇਂ ਕਾਲਜ ਮੈਗਜ਼ੀਨ ‘ਸਦੀਵ’ ਦੇ ਪਲੇਠੇ ਅੰਕ ਦੀ ਘੁੰਢ ਚੁਕਾਈ ਦੀ ਰਸਮ ਵੀ ਕੀਤੀ ਗਈ। ਕਾਲਜ ਪ੍ਰਿੰਸੀਪਲ ਵੱਲੋਂ ਆਏ ਮਹਿਮਾਨਾਂ ਭਾਈ ਗੋਬਿੰਦ ਸਿੰਘ ਲੋਂਗੋਵਾਲ, ਡਾ. ਜਤਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਲੂਕਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਤੋਂ ਇਲਾਵਾ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ, ਸ਼੍ਰੌਮਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਅਤੇ ਕਾਲਜ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਜਿਸਨੇ ਸ਼ਹੀਦੀ ਜੋੜ ਮੇਲੇ, ਫਤਿਹਗੜ੍ਹ ਸਾਹਿਬ ਵਿਖੇ ਹੋਏ ਦਸਤਾਰਬੰਦੀ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਸਿੰਘ ਜਿਸਨੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿੱਚ ਜੋਨਲ ਮੁਕਾਬਲੇ ਵਿੱਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ, ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਡਾ. ਮਨਦੀਪ ਕੌਰ ਅਤੇ ਡਾ. ਰੁਪਿੰਦਰਜੀਤ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਇਲਾਕੇ ਦੇ ਪੰਤਵੰਤੇ ਸੱਜਣਾਂ, ਪੱਤਰਕਾਰਾਂ ਅਤੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਪ੍ਰਿੰਸੀਪਲਾਂ ਦੀ ਸ਼ਮੂਲੀਅਤ ਵੀ ਬਰਕਰਾਰ ਰਹੀ। ਇਸ ਸਮੇਂ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਵੱਧ-ਚੜ੍ਹਕੇ ਹਿੱਸਾ ਲਿਆ।

Comments are closed.

COMING SOON .....


Scroll To Top
11