Monday , 17 June 2019
Breaking News
You are here: Home » PUNJAB NEWS » ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ

ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ

ਰਾਜਪੁਰਾ, 11 ਜਨਵਰੀ (ਦਇਆ ਸਿੰਘ) ਪਿੰਡ ਬਘੌਰਾ ਵਾਸੀ ਔਰਤ ਬਲਜਿੰਦਰ ਕੌਰ ਦੀ ਸ਼ਿਕਾਇਤ ’ਤੇ ਦੋ ਮਹੀਨੇ ਪਹਿਲਾਂ ਦਰਜ ਹੋਏ ਜਬਰ ਜਨਾਹ ਅਤੇ ਧੋਖਾਧੜੀ ਦੇ ਕੇਸ ਵਿੱਚ ਘਨੌਰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਦੀ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਅੱਜ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਸ ਮੋਕੇ ਅਦਾਲਤ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਵਿੰਦਰ ਹਰਪਾਲਪੁਰ ਨੇ ਕਿਹਾਕਿ ਸਿਆਸੀ ਬਦਲਾਖੋਰੀ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ।ਉਨ੍ਹਾਂ ਕਿਹਾਕਿ ਪਹਿਲਾ ਮੈਨੂੰ ਜਿਲ੍ਹਾ ਪਰਿਸ਼ਦ ‘ਤੇ ਬਲਾਕ ਸੰਮਤੀ ਚੋਣਾਂ ਤੋਂ ਦੂਰ ਰੱਖਿਆ ਅਤੇ ਫਿਰ ਪੰਚਾਇਤੀ ਚੋਣਾਂ ਤੋਂ ਦੂਰ ਰੱਖਿਆ ਅਤੇ ਹੁਣ ਕਾਂਗਰਸ ਦੀ ਇੱਛਾ ਹੈ ਕਿ ਲੋਕ ਸਭਾ ਚੋਣਾਂ ਤੋਂ ਵੀ ਦੂਰ ਰਹਾਂ ਤਾਂ ਜੋ ਮੇਰਾ ਪ੍ਰਭਾਵ ਦੇਖ ਕੇ ਹੋਰ ਅਕਾਲੀ
ਆਗੂਆਂ ‘ਤੇ ਦਬਾਅ ਪਾਇਆ ਜਾਵੇ ਜੇ ਕੋਈ ਕਾਂਗਰਸ ਦੇ ਵਿਰੁੱਧ ਚੋਣ ਲੜੇਗਾ ਜਾ ਮੱਦਦ ਕਰੇਗਾ ਜਾ ਵਰਕਰ ਬੂਥ ਲਾਵੇਗਾ ਉਸਦਾ ਹਾਲ ਵੀ ਹਰਪਾਲਪੁਰ ਵਰਗਾ ਹੋਵੇਗਾ।ਉਨ੍ਹਾਂ ਕਿਹਾ ਕਿ ਗਲਤ ਫਹਿਮੀ ਵਿੱਚ ਹੈ ਕਾਂਗਰਸ ਸਰਕਾਰ ਅਤੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਰੋਹ ਦਾ ਲੋਕਾਂ ਦੇ ਜਜਬੇ ਦਾ ਕਾਂਗਰਸ ਪਾਰਟੀ ਨੂੰ ਹਿਸਾਬ ਦੇਣਾ ਪਵੇਗਾ।ਉਨ੍ਹਾਂ ਕਿਹਾਕਿ ਉਹ ਨਿੱਜੀ ਤੋਰ ‘ਤੇ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਜਾਣਗੇ ।ਇਸ ਮੋਕੇ ਕੋਰਟ ਕੰਪਲੈਕਸ ਦੇ ਬਾਹਰ ਮੋਜੂਦ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਅਕਾਲੀਆਂ ਉਤੇ ਗਲਤ ਤਰ੍ਹਾਂ ਦੇ ਕੇਸ ਪਾ ਕੇ ਕਾਂਗਰਸੀ ਗਲਤ ਪਿੱਰਤ ਪਾ ਰਹੇ ਹਨ ।ਦਸਣਯੋਗ ਹੈ ਕਿ ਇਸ ਮਾਮਲੇ ਵਿੱਚ ਥਾਣਾ ਘਨੌਰ ਦੀ ਪੁਲੀਸ ਵੱਲੋਂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਵੀਰਵਾਰ ਸਵੇਰੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੀ ਅਗਵਾਈ ਵਿੱਚ ਪੁਲੀਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਉਪਰੰਤ ਦੇਰ ਸ਼ਾਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜੇ ਜਾਣ ਉਪਰੰਤ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਮਾਨਯੋਗ ਜੱਜ ਦੀ ਅਦਾਲਤ ਵਿੱਚ ਮੁੜ ਪੇਸ਼ ਕੀਤੇ ਜਾਣ ’ਤੇ ਮਾਨਯੋਗ ਜੱਜ ਵੱਲੋਂ ਹਰਵਿੰਦਰ ਸਿੰਘ ਹਰਪਾਲਪੁਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਇਕੱਤਰ ਹੋਏ ਅਕਾਲੀ ਵਰਕਰਾਂ ਨੇ ਅਦਾਲਤ ਦੇ ਬਾਹਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਹੋਰਨਾਂ ਤੋਂ ਇਲਾਵਾ ਹਲਕਾ ਸ਼ਨੋਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ,ਅਰਵਿੰਦਰ ਪਾਲ ਸਿੰਘ ਰਾਜੂ ਕੋਂਸਲਰ,ਹਰਦੇਵ ਸਿੰਘ ਪੀਏ ਚੰਦੂਮਾਜਰਾ,ਅਬਰਿੰਦਰ ਸਿੰਘ ਕੰਗ,ਕਰਨਵੀਰ ਸਿੰਘ ਕੰਗ,ਬਲਵਿੰਦਰ ਸਿੰਘ ਨੇਪਰਾ,ਸੁਰਿੰਦਰ ਸਿੰਘ ਘੁਮਾਣਾ,ਅਸੋਕ ਅਲੂਣਾ,ਹੈਪੀ ਹਸ਼ਨਪੁਰ, ਸੁਰਜੀਤ ਸਿੰਘ,ਬਲਜਿੰਦਰ ਸਿੰਘ,ਹਰਮਿੰਦਰ ਸਿੰਘ,ਜਰਨੈਲ ਸਿੰਘ,ਸੰਜੀਵ ਕੁਮਾਰ ਬਠੋਣੀਆ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੋਜੂਦ ਸਨ।

Comments are closed.

COMING SOON .....


Scroll To Top
11