Wednesday , 19 December 2018
Breaking News
You are here: Home » PUNJAB NEWS » ਖਹਿਰਾ ਮਿਲਾਉਣਗੇ ਟਕਸਾਲੀਆਂ ਨਾਲ ਹੱਥ

ਖਹਿਰਾ ਮਿਲਾਉਣਗੇ ਟਕਸਾਲੀਆਂ ਨਾਲ ਹੱਥ

ਬਠਿੰਡਾ, 2 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ’ਚੋਂ ਮੁਅਤਲ ਕੀਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਾਗ਼ੀ ਟਕਸਾਲੀਆਂ ਨਾਲ ਹਥ ਮਿਲਾਉਣ ਦੀ ਹਾਮੀ ਭਰ ਦਿਤੀ ਹੈ। ਖਹਿਰਾ ਨੇ ਆਪਣੇ ਆਉਂਦੀ ਅਠ ਨੂੰ ਹੋਣ ਵਾਲੇ ਮਾਰਚ ਸਬੰਧੀ ਬਠਿੰਡਾ ਵਿਚ ਰਖੀ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਦੀ ਪੁਸ਼ਟੀ ਕੀਤੀ ਤੇ ਟਕਸਾਲੀ ਲੀਡਰਾਂ ਨਾਲ ਇਕਜੁਟ ਹੋਣ ਬਾਰੇ ਗਲਬਾਤ ਜਾਰੀ ਹੋਣ ਦੀ ਗਲ ਵੀ ਕਹੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਟਕਸਾਲੀ ਅਕਾਲੀਆਂ ਨਾਲ ਮੀਟਿੰਗ ਵੀ ਹੋਈ ਹੈ, ਪਰ ਆਉਣ ਵਾਲੇ ਸਮੇਂ ’ਚ ਕੀ ਹੋਏਗਾ ਮੈਂ ਕੁਝ ਨਹੀਂ ਕਹਿ ਸਕਦਾ। ਖਹਿਰਾ ਨੇ ਸੰਭਾਵਨਾ ਜਤਾਉਂਦੇ ਕਿਹਾ ਕਿ ਉਹ ਸਾਡੇ ਹਮਖਿਆਲੀ ਹਨ ਅਤੇ ਆਉਣ ਵਾਲੇ ਸਮੇਂ ’ਚ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨਾਲ ਮਿਲ ਸਕਦੇ ਹਾਂ।

Comments are closed.

COMING SOON .....


Scroll To Top
11