Monday , 23 September 2019
Breaking News
You are here: Home » BUSINESS NEWS » ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੀਤੀ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੀਤੀ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ

ਰਾਮਪੁਰਾ ਫੂਲ, 11 ਜੂਨ (ਢੀਂਗਰਾ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਵਫਦ ਡਾਕਟਰ ਦਰਸ਼ਨ ਪਾਲ ਪਟਿਆਲਾ ਦੀ ਅਗਵਾਈ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਮਿਲੀ ਹੋਈ ਮੀਟਿੰਗ ਅਨੁਸਾਰ ਮਿਲਿਆ। ਇੱਕੀ ਸੂਤਰੀ ਮੰਗ ਪੱਤਰ ਸੌਂਪਣ ਤੋਂ ਬਾਅਦ ਲਗਭਗ ਡੇਢ ਘੰਟਾ ਵਿਚਾਰ ਵਟਾਂਦਰਾ ਚੱਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਆਗੂ ਅਵਤਾਰ ਮਹਿਮਾ ਨੇ ਦੱਸਿਆ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਫ਼ਦ ਬੋਰਡ ਨੂੰ ਮਿਲਿਆ ਉਨ੍ਹਾਂ ਵਿੱਚ ਮੁੱਖ ਮੰਗਾਂ ਬਿਜਲੀ ਦੇ ਵੱਧ ਰਹੇ ਰੇਟਾਂ ਨੂੰ ਘੱਟ ਕਰਨਾ, ਬੋਰਡ ਵਿੱਚ ਵੱਡੇ ਪੱਧਰ ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦੇਣਾ, ਸਹਿਕਾਰੀ ਖੇਤੀ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦੇਣਾ, ਐਨਆਰਆਈ ਅਤੇ ਚੇਅਰਮੈਨ ਕੋਟਾ ਖਤਮ ਕਰਨਾ, ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦੇਣ ਵਾਲੇ ਜ਼ਮੀਨ ਦੀ ਹੱਦ ਸੀਮਾ ਨੂੰ ਕੁੱਝ ਹੱਦ ਤੱਕ ਨਰਮ ਕਰਨਾ ,ਝੋਨੇ ਦੇ ਸੀਜ਼ਨ ਦੌਰਾਨ ਮਿੱਥੀ ਗਈ ਬਿਜਲੀ ਪੂਰੀ ਦੇਣਾ ਅਤੇ ਕੱਟੀ ਗਈ ਬਿਜਲੀ ਦੀ ਭਰਪਾਈ ਕਰਵਾਉਣਾ ਯਕੀਨੀ ਬਣਾਉਣਾ, ਸੀਜ਼ਨ ਦੌਰਾਨ ਸੜ ਗਏ ਟਰਾਂਸਫਾਰਮਰਾਂ ਅਤੇ ਲਾਈਨਾਂ ਨੂੰ ਅੜਤਾਲੀ ਘੰਟੇ ਦੇ ਅੰਦਰ ਅੰਦਰ ਚਾਲੂ ਕਰਵਾਉਣਾ ਯਕੀਨੀ ਬਣਾਉਣਾ, ਗਰਿੱਡਾਂ ਵਿੱਚ ਮੁਲਾਜ਼ਮਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਤੁਰੰਤ ਭਰਤੀ ਕਰਨਾ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਸਿੰਘ ਭਟੇੜੀ ਹਰਭਜਨ ਸਿੰਘ ਬੁੱਟਰ ਕਰਨੈਲ ਸਿੰਘ ਲੰਗ ਹਰਨੇਕ ਸਿੰਘ ਭੱਲਮਾਜਰਾ ਬਲਵੰਤ ਸਨ ਰਾਜ ਕੁਲਦੀਪ ਸੇਲਬਰਾਹ ਜਗਮੇਲ ਮਹਿਰਾਜ ਭਜਨ ਸਿੰਘ ਘੁੰਮਣ ਗੁਰਮੀਤ ਸਿੰਘ ਦਿੱਤੂਪੁਰ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ ।

Comments are closed.

COMING SOON .....


Scroll To Top
11