Thursday , 23 May 2019
Breaking News
You are here: Home » BUSINESS NEWS » ਕੋਰੀਅਰ ਕੰਪਨੀ ਦੇ ਮੁਲਾਜ਼ਮ ਦੀ ਹੋਈ ਲੁੱਟ ਦਾ ਪੁਲਿਸ ਵੱਲੋਂ ਪਰਦਾਫਾਸ਼

ਕੋਰੀਅਰ ਕੰਪਨੀ ਦੇ ਮੁਲਾਜ਼ਮ ਦੀ ਹੋਈ ਲੁੱਟ ਦਾ ਪੁਲਿਸ ਵੱਲੋਂ ਪਰਦਾਫਾਸ਼

ਅੰਮ੍ਰਿਤਸਰ, 15 ਮਾਰਚ (ਜਤਿੰਦਰ ਸਿੰਘ ਬੇਦੀ)- ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ ਜਵਾਹਰ ਨਗਰ ਵਿੱਖੇ ਗਲੀ ਮੁਰਗੀਖਾਨੇ ਵਾਲੀ ਦੇ ਨੇੜਿਓ ਇਕ ਕੋਰੀਅਰ ਕੰਪਨੀ ਦੇ ਮੁਲਾਜਮ ਮਨੋਜ ਕੁਮਾਰ ਪਾਸੋ 4 ਲੁਟੇਰਿਆਂ ਵੱਲੋਂ ਛੁਰੀ ਦੀ ਨੋਕ ’ਤੇ ਖੋਹੀ 1 ਲੱਖ 43 ਹਜ਼ਾਰ 346 ਰੁਪਏ ਦੀ ਨਗਦੀ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਮਲਕ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਵਿਖੇ ਇਕ ਮਕੁੱਦਮਾ ਦਰਜ ਕੀਤਾ ਗਿਆ ਸੀ। ਜਿਸ ਦੀ ਪੁਲਿਸ ਚੌਕੀ ਵਿਜੈ ਨਗਰ ਦੇ ਇੰਚਾਰਜ ਗੁਰਜੀਤ ਸਿੰਘ ਵੱਲੋਂ ਤਫਤੀਸ਼ ਕਰਦਿਆਂ ਦੋਸ਼ੀ ਸਾਹਿਲ ਸ਼ਰਮਾ ਉਰਫ ਡੱਡੂ ਪੁੱਤਰ ਸਤਪਾਲ ਸ਼ਰਮਾ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਅਤੇ ਉਜਵਲ ਪ੍ਰਸ਼ਾਦ ਗਲੀ ਬੋਹੜ ਵਾਲਾ ਸਿਵਾਲਾ ਬਟਾਲਾ ਰੋਡ ਅੰਮ੍ਰਿਤਸਰ ਨੂੰ 11 ਮਾਰਚ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ, ਜਦ ਬਰੀਕੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਵਲੋਂ ਲੁੱਟ ਦੀ ਵਾਰਦਾਤ ਦਾ ਇਕਬਾਲ ਕਰਦਿਆਂ ਮਨੋਜ ਸਚਦੇਵਾ ਪਾਸੋ ਖੋਹੀ ਗਈ ਰਕਮ ਵਿੱਚੋ ਸਾਹਿਲ ਡੱਡੂ ਪਾਸੋ 60 ਹਜ਼ਾਰ ਰੁਪਏ, ਨੀਲੇ ਰੰਗ ਦਾ ਬੈਗ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਦੋਕਿ ਅਨਿਲ ਕੁਮਾਰ ਮੌਕੀ ਪਾਸੋ 5 ਹਜ਼ਾਰ ਰੁਪਏ ਬਰਾਮਦ ਹੋਏ ਹਨ।

Comments are closed.

COMING SOON .....


Scroll To Top
11