Tuesday , 20 August 2019
Breaking News
You are here: Home » PUNJAB NEWS » ਕੋਰਟ ਕੰਪਲੈਕਸ ਅੱਗੇ ਚੱਲੀ ਗੋਲੀ, ਮਾਹੌਲ ਤਨਾਅਪੂਰਨ

ਕੋਰਟ ਕੰਪਲੈਕਸ ਅੱਗੇ ਚੱਲੀ ਗੋਲੀ, ਮਾਹੌਲ ਤਨਾਅਪੂਰਨ

ਬਰਨਾਲਾ, 13 ਫ਼ਰਵਰੀ (ਅਰਿਹੰਤ ਰਾਏ ਗਰਗ)- ਜ਼ਿਲ੍ਹਾ ਬਰਨਾਲਾ ਦੇ ਕੋਰਟ ਕੰਪਲੈਕਸ ਅੱਗੇ ਗੋਲੀ ਚੱਲਣ ਨਾਲ ਮਾਹੌਲ ਉਸ ਸਮੇਂ ਤਨਾਅਪੂਰਵਕ ਹੋ ਗਿਆ, ਜਦੋਂ ਪੇਸ਼ੀ ’ਤੇ ਆਏ ਵਿਅਕਤੀ ਦੀ ਰਿਵਾਲਵਰ ਵਿੱਚੋਂ ਗੋਲੀ ਚੱਲ ਗਈ। ਰਿਵਾਲਵਰ ਵਿੱਚੋਂ ਚੱਲੀ ਗੋਲੀ ਕੰਧ ਵਿੱਚ ਜਾ ਵੱਜੀ, ਜਿਸ ਕਰਕੇ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਐਡਵੋਕੇਟ ਦੀਪਕ ਰਾਏ ਬਾਂਸਲ ਨੇ ਦੱਸਿਆ ਕਿ ਗੇਟ ਨੰ.1 ਕੋਲ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ, ਜਦੋਂ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਦੇ ਰਿਵਾਲਵਰ ਵਿਚੋਂ ਗੋਲੀ ਅਚਾਨਕ ਹੀ ਪਿਸਟਲ ਡਿੱਗਣ ਨਾਲ ਚੱਲ ਗਈ। ਰਿਵਾਲਵਰ ਵਾਲਾ ਵਿਅਕਤੀ ਮੌਕੇ ਤੋਂ ਆਪਣਾ ਪਿਸਟਲ ਲੈ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਿਟੀ 2 ਦੀ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਐਸਐਸਪੀ ਸ.ਹਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਮੌਕੇ ਤੋਂ ਮਿਲੀ ਵੀਡੀਓ ਫ਼ੁਟੇਜ਼ ਦੇ ਆਧਾਰ ’ਤੇ ਰਿਵਾਲਵਰ ਵਾਲੇ ਵਿਅਕਤੀ ਦੀ ਪਹਿਚਾਣ ਜਲਦ ਕਰ ਲਈ ਜਾਵੇਗੀ।

Comments are closed.

COMING SOON .....


Scroll To Top
11