ਭਗਤਾ ਭਾਈ ਕਾ, 18 ਸਤੰਬਰ (ਸਵਰਨ ਸਿੰਘ ਭਗਤਾ)- ਨੇੜਲੇ ਪਿੰਡ ਕੋਠਾ ਗੂਰੁ ਕਾ ਵਿਖੇ ਵੱਖ-ਵੱਖ ਥਾਵਾ ਤੋ ਦੋ ਲਾਸ਼ਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੋਠਾ ਗੁਰੂ ਕਾ ਤੋਂ ਬੁਰਜ ਥਰੋੜ ਨੂੰ ਜਾਂਦੀ ਲਿੰਕ ਸੜਕ ਤੇ ਸਥਿਤ ਡਰੇਨ ਦੇ ਪੁਲ ਕੋਲ ਖੜੇ ਪਾਣੀ ਵਿੱਚ ਤੈਰਦੀ ਇੱਕ ਨੋਜਵਾਨ ਦੀ ਲਾਸ਼ ਮਿਲੀ ਇਸ ਤੋ ਇਲਾਵਾ ਇਸੇ ਹੀ ਪਿੰਡ ਵਿੱਚੋਂ ਲੰਘਦੇ ਰਜਵਾਹੇ ਵਿੱਚੋਂ ਇੱਕ ਔਰਤ ਦੀ ਲਾਸ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਿਸ ਦੀ ਸੂਚਨਾ ਮਿਲਦਿਆ ਹੀ ਸਥਾਨਕ ਥਾਣੇ ਦੇ ਐਸ.ਐਚ.ੳ ਇੰਸਪੈਕਟਰ ਹਰਜੀਤ ਸਿੰਘ ਮਾਨ ਅਤੇ ਏ.ਐਸ.ਆਈ ਗੋਬਿੰਦ ਸਿੰਘ ਮੋਕੇ ਤੇ ਪਾਹੁੰਚੇ ਤੇ ਸਥਿਤੀ ਦਾ ਜਇਜਾ ਲੈਣ ਉਪਰੰਤ ਲਾਸ ਨੂੰ ਡਰੇਨ ’ਚ ਕਢਵਾਕੇ ਕਬਜੇ ਲੈ ਲਿਆ ਉਨ੍ਹਾਂ ਦੱਸਿਆ ਕਿ ਵੇਖਣ ਵਿੱਚ ਇਹ ਅਣਪਛਾਤੀ ਲਾਸ਼ ਕਈ ਦਿਨ ਪੁਰਾਣੀ ਜਾਪ ਰਹੀ ਸੀ ਤੇ ਨੋਜਵਾਨ ਦੀ ਉਮਰ ਕਰੀਬ 35 ਸਾਲ ਤੇ ਕੱਦ ਕਰੀਬ ਛੇ ਫੁੱਟ ਸੀ ਤੇ ਉਸਨੇ ਨੀਲੇ ਰੰਗ ਦੀ ਜੀਨ ਤੇ ਰੰਗਦਾਰ ਲਾਇਨਾਂ ਵਾਲੀ ਟੀ ਸਰਟ ਪਾਈ ਹੋਈ ਸੀ। ਇਸ ਤੋਂ ਇਲਵਾ ਕੋਠਾ ਗੁਰੂ ਨੇੜੇ ਰਜਵਾਹੇ ਵਿੱਚ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਜਿਸਨੂੰ ਪੁਲਿਸ ਦੀ ਮੋਜੂਦਗੀ ਵਿੱਚ ਕੋਠਾ ਗੁਰੂ ਵਿਖੇ ਨੋਜਵਾਨਾ ਵੱਲੋ ਬਣਾਈ ਗਈ ਸਤਿਕਾਰ ਕਮੇਟੀ ਦੇ ਨੋਜਵਾਨਾ ਨੇ ਕੱਢਿਆ। ਜੋ ਕਿ ਦੋ ਦਿਨ ਪੁਰਾਣੀ ਜਾਪ ਰਹੀ ਸੀ ਤੇ ਔਰਤ ਦੀ ਉਮਰ ਕਰੀਬ 32 ਸਾਲ ਤੇ ਕੱਦ ਪੰਜ ਫੁੱਟ ਤਿੰਨ ਇੰਚ ਸੀ , ਜਿਸਦੇ ਗੁਲਾਬੀ ਰੰਗ ਦੀ ਸਲਵਾਰ ਤੇ ਕਢਾਈ ਵਾਲਾ ਕਮੀਜ਼ ਪਾਇਆ ਹੋਇਆ ਸੀ ।ਉਕਤ ਲਾਸ਼ਾ ਨੂੰ ਥਾਨਾ ਭਗਤਾ ਭਾਈਕਾ ਦੇ ਏ ਐਸ ਆਈ ਗੋਬਿੰਦ ਸਿੰਘ ਦੀ ਅਗਵਾਈ ਵਿੱਚ ਲਾਸ਼ ਨੂੰ ਬਾਹਰ ਕੱਢਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਮੋਰਚਰੀ ਰੂਮ ਵਿਖੇ ਸਨਾਖਤ ਲਈ ਰੱਖਿਆ ਗਿਆ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਜੇਕਰ 72 ਘੰਟਿਆ ਵਿੱਚ ਦੋਵਾਂ ਲਾਸ਼ਾਂ ਦੀ ਪਹਿਚਾਣ ਨਹੀ ਹੁੰਦੀ ਤੰਸੰਸਥਾਂ ਵੱਲੋਂ ਦੋਵਾਂ ਦਾ ਪੋਸਟਮਾਟਰਮ ਕਰਵਾਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
You are here: Home » PUNJAB NEWS » ਕੋਠਾ ਗੁਰੂ ਵਿਖੇ ਵੱਖ-ਵੱਖ-ਥਾਵਾਂ ਤੋਂ ਮਰਦ ਤੇ ਔਰਤ ਦੀਆਂ ਅਣਪਛਾਤੀਆਂ ਲਾਸ਼ਾਂ ਪਾਣੀ ’ਚ ਤੈਰਦੀਆਂ ਮਿਲੀਆਂ