Sunday , 21 April 2019
Breaking News
You are here: Home » SPORTS NEWS » ਕੋਟਲੀ ਹਰਚੰਦਾ ਦੇ ਵਿਸਾਖੀ ਟੂਰਨਾਮੈਂਟ ’ਚ ਕਬੱਡੀ ਕਲੱਬ ਕੋਟਲੀ ਹਰਚੰਦਾ ਨੇ ਜਿੱਤਿਆ ਫਾਈਨਲ ਖਿਤਾਬ

ਕੋਟਲੀ ਹਰਚੰਦਾ ਦੇ ਵਿਸਾਖੀ ਟੂਰਨਾਮੈਂਟ ’ਚ ਕਬੱਡੀ ਕਲੱਬ ਕੋਟਲੀ ਹਰਚੰਦਾ ਨੇ ਜਿੱਤਿਆ ਫਾਈਨਲ ਖਿਤਾਬ

ਕਾਹਨੂੰਵਾਨ, 15 ਅਪ੍ਰੈਲ (ਡਾ.ਜਸਪਾਲ ਸਿੰਘ ਭਿਟੇਵਡ)- ਹਰ ਸਾਲ ਦੀ ਤਰ੍ਹਾਂ ਨਜ਼ਦੀਕੀ ਪਿੰਡ ਕੋਟਲੀ ਹਰਚੰਦਾ ਵਿਚ ਵਿਸਾਖੀ ਦਾ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬਡੀ ਅਤੇ ਵਾਲੀਵਾਲ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਲਈ ਮਿਲੇ। ਇਹ ਖੇਡ ਟੂਰਨਾਮੈਂਟ ਗ੍ਰਾਮ ਪੰਚਾਇਤ ਕੋਟਲੀ ਹਰਚੰਦਾ ਕੇ ਡਬਲਿਯੂ ਕੇ ਕਲਬ ਅਤੇ ਸਟਾਰ ਯੂਥ ਕਲਬ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ।ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਅਤੇ ਉਘੇ ਕਾਰੋਬਾਰੀ ਭਾਜੀ ਜਸਵੰਤ ਸਿੰਘ ਨੇ ਕੀਤਾ।ਵਾਲੀਵਾਲ ਟੂਰਨਾਮੈਂਟ ਵਿਚ 28 ਟੀਮਾਂ ਨੇ ਭਾਗ ਲਿਆ ਅਤੇ ਕਬਡੀ ਵਿਚ 30 ਟੀਮਾਂ ਨੇ ਫਾਈਨਲ ਮੁਕਾਬਲੇ ਤਕ ਦਰਸ਼ਕਾਂ ਨੂੰ ਦਿਲਖਿਚਵੇਂ ਮੈਚ ਦਾ ਪ੍ਰਦਰਸ਼ਨ ਕਰਕੇ ਵਾਹ-ਵਾਹ ਖਟੀ। ਇਸ ਮੌਕੇ ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਅਮੀਰ ਵਿਰਸਾ ਖੇਡਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਵਿਚ ਭਾਗ ਲੈ ਕੇ ਆਪਣੀ ਸਿਹਤ ਅਤੇ ਭਵਿਖ ਸਫਲ ਬਣਾਉਣ ਦਾ ਮੌਕਾ ਮਿਲਦਾ ਹੈ। ਕਬਡੀ ਦਾ ਫਾਈਨਲ ਮੈਚ ਕੋਟਲੀ ਹਰਚੰਦਾ ਅਤੇ ਨਾਨਕਸਰ ਕਲਬ ਗੁਰਦਾਸਪੁਰ ਦਰਮਿਆਨ ਹੋਇਆ ਜਿਸ ਵਿਚ ਕੋਟਲੀ ਹਰਚੰਦਾ ਕਲਬ ਜੇਤੂ ਰਿਹਾ ਅਤੇ ਨਾਨਕਸਰ ਕਲਬ ਉਪ ਜੇਤੂ ਰਿਹਾ। ਵਾਲੀਵਾਲ ਮੁਕਾਬਲਿਆਂ ਵਿਚ ਕਾਲੀ ਬਾਹਮਣੀ ਅਤੇ ਬਸਰਾਵਾ ਉਪ ਜੇਤੂ ਰਿਹਾ। 35 ਕਿਲੋ ਕਬਡੀ ਵਿਚ ਬਸੀ ਦੀ ਟੀਮ ਅਤੇ ਕੋਟਲੀ ਹਰਚੰਦਾ ਦੀ ਟੀਮ ਉਪ ਜੇਤੂ। 45 ਕਿਲੋ ਵਰਗ ਵਿਚ ਬਸੀ ਜੇਤੂ ਅਤੇ ਕੋਟਲੀ ਹਰਚੰਦਾ ਉਪ ਜੇਤੂ। 57 ਕਿਲੋ ਭਾਰ ਵਰਗ ਵਿਚ ਫੇਰੋਚੈਚੀ ਜੇਤੂ ਰਿਹਾ। ਇਨਾਮਾਂ ਦੀ ਵੰਡ ਸਰਪੰਚ ਓਮ ਪ੍ਰਕਾਸ਼ ਜਸਵੰਤ ਸਿੰਘ ਮਾਸਟਰ ਵਿਨੋਦ ਠਾਕੁਰ, ਮਲਕੀਤ ਸਿੰਘ, ਹਰਵਿੰਦਰ ਸਿੰਘ, ਜਸਮੀਤ ਸਿੰਘ, ਲਖਬੀਰ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਰਮਨ ਕੁਮਾਰ, ਨਿਰਮਲ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤੀ।

Comments are closed.

COMING SOON .....


Scroll To Top
11