Thursday , 5 December 2019
Breaking News
You are here: Home » TOP STORIES » ਕੈਰੋਂ ਅਤੇ ਉਸਦੇ ਬਦਮਾਸ਼ਾਂ ਨੇ ਖਡੂਰ ਸਾਹਿਬ ਚੋਣ ਹਲਕੇ ’ਚ ਦਹਿਸ਼ਤ ਪੈਦਾ ਕਰਕੇ ਚੋਣਾਂ ਨਿਰਪੱਖਤਾ ਨਾਲ ਹੋਣ ਉਤੇ ਪ੍ਰਸ਼ਨ ਚਿੰਨ੍ਹ ਲਗਾਇਆ : ਮਾਨ

ਕੈਰੋਂ ਅਤੇ ਉਸਦੇ ਬਦਮਾਸ਼ਾਂ ਨੇ ਖਡੂਰ ਸਾਹਿਬ ਚੋਣ ਹਲਕੇ ’ਚ ਦਹਿਸ਼ਤ ਪੈਦਾ ਕਰਕੇ ਚੋਣਾਂ ਨਿਰਪੱਖਤਾ ਨਾਲ ਹੋਣ ਉਤੇ ਪ੍ਰਸ਼ਨ ਚਿੰਨ੍ਹ ਲਗਾਇਆ : ਮਾਨ

image ਚੰਡੀਗੜ੍ਹ, 5 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਠਭਾਵੇ ਮੁੱਖ ਚੋਣ ਕਮਿਸ਼ਨ ਭਾਰਤ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੰਜਾਬ ਸੂਬੇ ਦੀਆਂ 13 ਲੋਕ ਸਭਾ ਚੋਣ ਹਲਕਿਆ ਵਿਚ ਚੋਣਾਂ ਨਿਰਪੱਖਤਾ ਤੇ ਆਜ਼ਾਦਆਨਾ ਢੰਗ ਨਾਲ ਹੋਣ ਦੇ ਦਾਅਵੇ ਕੀਤੇ ਹਨ ਅਤੇ ਪ੍ਰਬੰਧ ਵੀ ਕੀਤੇ ਹੋਣਗੇ, ਪਰ ਹੁਕਮਰਾਨ ਬਾਦਲ ਦਲੀਏ ਤੇ ਬੀਜੇਪੀ ਦੇ ਆਗੂ ਕਿਸ ਤਰ੍ਹਾਂ ਚੋਣ ਨਿਯਮਾਂ, ਜਾਬਤੇ ਦੀਆਂ ਧੱਜੀਆਂ ਉਡਾਕੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਰਹੇ ਹਨ ਉਸਦੀ ਪ੍ਰਤੱਖ ਮਿਸਾਲ ਚੋਣ ਹਲਕੇ ਖਡੂਰ ਸਾਹਿਬ ਦੇ ਅਧੀਨ ਪੈਦੇ ਪਿੰਡ ਸਰਹਾਲੀ ਵਿਖੇ ਪੰਜਾਬ ਦੇ ਮੌਜੂਦਾਂ ਫੂਡ ਸਪਲਾਈ ਵਜ਼ੀਰ ਸ਼ ਆਦੇਸ਼ਪ੍ਰਤਾਪ ਸਿੰਘ ਕੈਰੋ ਅਤੇ ਉਸਦੇ ਬਦਮਾਸ਼ਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਪੈਨਸ਼ਨਾਂ ਅਤੇ ਪੈਸੇ ਸ਼ਰੇਆਮ ਵੰਡਣ ਤੋ ਸਾਹਮਣੇ ਆ ਜਾਂਦੀ ਹੈ। ਇਥੇ ਹੀ ਬਸ ਨਹੀਂ ਜਦੋਂ ਕੁਝ ਉੱਚੀ ਸੋਚ ਵਾਲੇ

ਪੱਤਰਕਾਰ ਸ਼ ਹਰਦਿੱਤ ਸਿੰਘ ਅਤੇ ਸ਼ ਸੁਲੱਖਣ ਸਿੰਘ ਨੇ ਸ਼ ਆਦੇਸ਼ਪ੍ਰਤਾਪ ਸਿੰਘ ਕੈਰੋ ਅਤੇ ਉਸਦੇ ਬੰਦਿਆਂ ਵੱਲੋਂ ਇਸ ਗੈਰ-ਕਾਨੂੰਨੀ ਕੰਮ ਕਰਨ ਸੰਬੰਧੀ ਸਵਾਲ ਜੁਆਬ ਕੀਤੇ ਤਾਂ ਉਹਨਾਂ ਪੱਤਰਕਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਅਤੇ ਜ਼ਖਮੀ ਕਰ ਦਿੱਤਾ ਗਿਆ, ਉਪਰੰਤ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸ਼ਨ ਨੇ ਇਸ ਹੋਈ ਦੁੱਖਦਾਂਇਕ ਘਟਨਾ ਨੂੰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕਮ-ਰਿਟਰਨਿੰਗ ਅਫ਼ਸਰ ਸ਼ ਬਲਵਿੰਦਰ ਸਿੰਘ ਧਾਲੀਵਾਲ ਦੇ ਧਿਆਨ ਵਿਚ ਲਿਆਉਦੇ ਹੋਏ ਇਨਸਾਫ਼ ਦੀ ਮੰਗ ਕੀਤੀ ਤਾਂ ਉਹਨਾਂ ਪੱਤਰਕਾਰਾਂ ਉਤੇ 326 ਅਤੇ ਲੁੱਟ ਖੋਹ ਦੇ ਝੂਠੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਸਮੱੁਚੇ ਹਲਕੇ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਗਈ ਹੈ ਜੋਕਿ ਖਡੂਰ ਸਾਹਿਬ ਚੋਣ ਹਲਕੇ ਵਿਚ ਨਿਰਪੱਖਤਾ ਤੇ ਆਜਾਦਆਨਾ ਢੰਗ ਨਾਲ ਚੋਣਾਂ ਹੋਣ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।’’ ਇਹ ਜਾਣਕਾਰੀ ਅੱਜ ਇਥੇ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ਼ ਇਕਬਾਲ ਸਿੰਘ ਟਿਵਾਣਾ ਦੇ ਦਸਤਖ਼ਤਾਂ ਹੇਠ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀਥਕੇਥ ਸਿੰਘ ਨੂੰ ਲਿਖੇ ਗਏ ਇਕ ਪੱਤਰ ਵਿਚ ਡੂੰਘਾਂ ਦੁੱਖ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ ਗਏ ।ਉਨ੍ਹਾਂ ਆਪਣੇ ਪੱਤਰ ਵਿਚ ਇਸ ਗੱਲ ’ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਬੀਤੇ 5-6 ਦਿਨਾਂ ਤੋਂ ਖਡੂਰ ਸਾਹਿਬ ਹੋਣ ਹਲਕੇ ਵਿੱਚ ਹੁਕਮਰਾਨ ਜਮਾਤ ਅਤੇ ਸੰਬੰਧਤ ਅਫ਼ਸਰਸ਼ਾਹੀ ਵੱਲੋਂ ਤਾਨਾਸ਼ਾਹੀ ਸੋਚ ਅਧੀਨ ਖੁੱਲ੍ਹੇਆਮ ਬਾਦਲ ਦਲੀਆਂ ਦਾ ਪੱਖ ਪੂਰਨ ਅਤੇ ਉਨ੍ਹਾਂ ਵੱਲੋਂ ਚੋਣ ਨਿਯਮਾਂ ਅਤੇ ਜ਼ਾਬਤੇ ਦੀ ਉਲੰਘਣ ਕਰਨ ਤੇ ਵੀ ਰਿਟਰਨਿੰਗ ਅਫ਼ਸਰ ਵੱਲੋਂ ਕੋਈ ਅਮਲੀ ਕਾਰਵਾਈ ਨਾ ਕਰਨ ਦੇ ਅਮਲ ਉਥੋ ਦੇ ਹਾਲਾਤਾਂ ਨੂੰ ਹੋਰ ਵੀ ਵਿਸਫੋਟਿਕ ਬਣਾ ਰਹੇ ਹਨ । ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਸੰਬੰਧੀ ਅਸੀਂ ਸ੍ਰੀ ਵੀਥਕੇਥ ਸਿੰਘ ਮੱੁਖ ਚੋਣ ਅਫ਼ਸਰ ਪੰਜਾਬ ਦੇ ਨਾਲ-ਨਾਲ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਵੀ ਲਿਖਤੀ ਰੂਪ ਵਿਚ ਜਾਣੂ ਕਰਵਾਉਦੇ ਆ ਰਹੇ ਹਾਂ ਪਰ ਅਜਿਹੇ ਦਹਿਸ਼ਤ ਵਾਲੇ ਮਾਹੌਲ ਨੂੰ ਠੱਲ੍ਹ ਪਾਉਣ ਲਈ ਦੋਨਾਂ ਚੋਣ ਕਮਿਸ਼ਨਾਂ ਵੱਲੋਂ ਕੋਈ ਕਦਮ ਨਹੀਂ ਉਠਾਇਆ ਗਿਆ । ਜਿਸ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਖਡੂਰ ਸਾਹਿਬ ਚੋਣ ਹਲਕੇ ਵਿਚ ਵੱਡੇ ਪੱਧਰ ਤੇ ਗੁੰਡਾਗਰਦੀ, ਬੂਥਾਂ ਉਤੇ ਕਬਜੇ, ਜਾਅਲੀ ਵੋਟਾਂ ਭੁਗਤਾਉਣ ਅਤੇ ਵੋਟਰਾਂ ਨੂੰ ਭਰਮਾਉਣ ਤੇ ਦਹਿਸ਼ਤ ਪਾਉਣ ਦੀ ਬਦੌਲਤ ਚੋਣਾਂ ਨਿਰਪੱਖਤਾ ਨਾਲ ਨਹੀਂ ਹੋ ਸਕਣਗੀਆਂ । ਉਹਨਾਂ ਕਿਹਾ ਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਹਨ ਅਤੇ ਚੋਣ ਕਮਿਸ਼ਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਉਸ ਤੋ ਆਉਣ ਵਾਲੇ ਦਿਨਾਂ ਵਿਚ ਉਥੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਚੋਣ ਕਮਿਸ਼ਨ ਪੰਜਾਬ ਅਤੇ ਮੁੱਖ ਚੋਣ ਕਮਿਸ਼ਨਰ ਭਾਰਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਫੋਰੀ ਕਾਰਵਾਈ ਕਰਦੇ ਹੋਏ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕਮ-ਰਿਟਰਨਿੰਗ ਅਫ਼ਸਰ ਅਤੇ ਐਸ਼ਐਸ਼ਪੀਥ ਜੋ ਬਾਦਲ ਦਲੀਆਂ ਦੇ ਗੁਲਾਮ ਬਣਕੇ ਕੰਮ ਕਰ ਰਹੇ ਹਨ, ਉਹਨਾਂ ਨੂੰ ਤੁਰੰਤ ਬਰਖਾਸਤ ਕਰਕੇ ਉਥੇ ਇਮਾਨਦਾਰ ਅਤੇ ਦ੍ਰਿੜ ਅਫ਼ਸਰਸ਼ਾਹੀ ਨੂੰ ਲਗਾਇਆ ਜਾਵੇ ਅਤੇ ਚੋਣਾਂ ਨਿਰੱਪਖਤਾ ਤੇ ਆਜ਼ਾਦਆਨਾ ਢੰਗ ਨਾਲ ਹੋਣ ਸਕਣ, ਉਸ ਲਈ ਉਥੇ ਸਮੱੁਚੇ ਹਲਕੇ ਵਿਚ ਸੈਟਰਲ ਫੋਰਸਾ ਅਤੇ ਅਰਧ ਸੈਨਿਕ ਬਲਾ ਨੂੰ ਤਾਇਨਾਤ ਕੀਤਾ ਜਾਵੇ । ਪੰਜਾਬ ਪੁਲਿਸ ਉਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਲਿਖੇ ਗਏ ਪੱਤਰ ਵਿਚ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਵੀਥਕੇਥ ਸਿੰਘ ਅਤੇ ਸ੍ਰੀ ਵੀਥਐਸ਼ ਸੰਪਥ ਇਸ ਦਿਸ਼ਾ ਵੱਲ ਉਚੇਚੇ ਕਦਮ ਉਠਾਉਦੇ ਹੋਏ ਲੋਕ ਸਭਾ ਚੋਣ ਹਲਕੇ ਖਡੂਰ ਸਾਹਿਬ ਵਿਚ ਚੋਣਾਂ ਨਿਰਪੱਖਤਾ ਤੇ ਆਜ਼ਾਦਆਨਾ ਢੰਗ ਨਾਲ ਕਰਵਾਉਣ ਦਾ ਪ੍ਰਬੰਧ ਕਰ ਦੇਣਗੇ।

Comments are closed.

COMING SOON .....


Scroll To Top
11