Friday , 16 November 2018
Breaking News
You are here: Home » EDITORIALS » ਕੈਪਟਨ ਸਾਹਿਬ ਦੀ ਵੱਡੀ ਸਿਆਣਪ

ਕੈਪਟਨ ਸਾਹਿਬ ਦੀ ਵੱਡੀ ਸਿਆਣਪ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੇ ਗਠਨ ਸਮੇਂ ਵੱਡੀ ਸਿਆਣਪ, ਚੌਕਸੀ ਅਤੇ ਦੂਰਅੰਦੇਸ਼ੀ ਤੋਂ ਕੰਮ ਲਿਆ ਹੈ। ਉਨ੍ਹਾਂ ਵੱਲੋਂ ਆਪਣੀ ਕੈਬਨਿਟ ਵਿੱਚ ਬਣਾਏ ਗਏ ਮੰਤਰੀ ਆਪਣੇ-ਆਪਣੇ ਖੇਤਰ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਸਮਰਥ ਅਤੇ ਯੋਗ ਹਨ। ਵੱਡੀ ਗੱਲ ਇਹ ਹੈ ਕਿ ਕਿਸੇ ਵੀ ਮੰਤਰੀ ਉੱਪਰ ਹੁਣ ਤੱਕ ਵਿਰੋਧੀ ਧਿਰ ਜਾਂ ਆਮ ਲੋਕਾਂ ਵੱਲੋਂ ਕੋਈ ਇਤਰਾਜ਼ ਸਾਹਮਣੇ ਨਹੀਂ ਆਇਆ। ਮੁੱਖ ਮੰਤਰੀ ਦੀ ਇਹ ਪਹਿਲੀ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਮੰਤਰੀ ਮੰਡਲ ਦਾ ਆਕਾਰ ਛੋਟਾ ਰੱਖ ਕੇ ਵੀ ਉਨ੍ਹਾਂ ਨੇ ਚੰਗੀ ਵਾਹ-ਵਾਹ ਖੱਟੀ ਹੈ। ਮੁੱਖ ਮੰਤਰੀ ਦਫਤਰ ਅਤੇ ਸਰਕਾਰ ਦੇ ਕੰਮ-ਕਾਜ ਨੂੰ ਚਲਾਉਣ ਲਈ ਉਨ੍ਹਾਂ ਵੱਲੋਂ ਹੁਣ ਆਪਣੇ ਬਹੁਤ ਹੀ ਨੇੜਲੇ ਸਹਿਯੋਗੀਆਂ ਨੂੰ ਸਲਾਹਕਾਰ ਅਤੇ ਵਿਸ਼ੇਸ਼ ਕਾਰਜ ਸਾਧਕ ਅਧਿਕਾਰੀਆਂ ਵਜੋਂ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ। ਸੇਵਾਮੁਕਤ ਲੈਫਟੀਨੈਂਟ ਜਨਰਲ ਸ. ਤੇਜਿੰਦਰ ਸਿੰਘ ਸ਼ੇਰਗਿੱਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸ. ਭਰਤਇੰਦਰ ਸਿੰਘ ਚਾਹਲ ਰਾਜ ਮੰਤਰੀ ਦੇ ਦਰਜੇ ਤਹਿਤ ਸਲਾਹਕਾਰ ਬਣਾਏ ਗਏ ਹਨ। ਇਸੇ ਤਰ੍ਹਾਂ ਉੱਘੇ ਪੱਤਰਕਾਰ ਸ੍ਰੀ ਰਵੀਨ ਠੁਕਰਾਲ ਮੀਡੀਆ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਕੈਪਟਨ ਸੰਦੀਪ ਸੰਧੂ, ਮੇਜਰ ਅਮਰਬੀਰ ਸਿੰਘ ਅਤੇ ਸ.  ਕਰਨਪਾਲ ਸਿੰਘ ਸੇਖੋਂ ਨੂੰ ਰਾਜਸੀ ਸਕੱਤਰ ਕਮ ਓਐਸਡੀ ਬਣਾਇਆ ਗਿਆ ਹੈ। ਪੰਜਾਬ ਪੁਲਿਸ ਦੇ ਸਾਬਕਾ ਆਈਜੀ ਸ੍ਰੀ ਖੂਬੀ ਰਾਮ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਹੋਏ ਹਨ। ਉੱਘੇ ਪੱਤਰਕਾਰ ਸ੍ਰੀ ਵਿਮਲ ਸੁੰਬਲੀ ਪ੍ਰੈੱਸ ਸਕੱਤਰ ਬਣਾਏ ਗਏ ਹਨ। ਮੁੱਖ ਮੰਤਰੀ ਵੱਲੋਂ 5 ਹੋਰ ਵਿਸ਼ੇਸ਼ ਕਾਰਜ ਸਾਧਕ ਅਫਸਰ  ਵੀ ਨਿਯੁਕਤ ਕੀਤੇ ਗਏ ਹਨ। ਯੋਗ ਵਿਅਕਤੀਆਂ ਨੂੰ ਵਰਤ ਕੇ ਸੁੱਟ ਦੇਣਾ ਰਾਜਸੀ ਅਤੇ ਆਮ ਜਨ-ਜੀਵਨ ਦਾ ਇੱਕ ਆਮ ਵਰਤਾਰਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਸਾਰਿਆਂ ਤੋਂ ਨਿਰਾਲੇ ਹਨ। ਉਨ੍ਹਾਂ ਨੇ ਆਪਣੇ ਪੁਰਾਣੇ ਅਤੇ ਤਜ਼ੁਰਬੇਕਾਰ ਸਾਥੀਆਂ ਨੂੰ ਮੁੜ ਤੋਂ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਹੈ। ਬਿਨਾ ਸ਼ੱਕ ਇਹ ਇੱਕ ਚੰਗਾ ਕਦਮ ਹੈ। ਉਨ੍ਹਾਂ ਦੇ ਸਾਰੇ ਸਾਥੀਆਂ ਨੇ ਔਖਾ ਸਮਾਂ ਵੀ ਦੇਖਿਆ ਹੈ ਅਤੇ ਔਖੇ ਤੋਂ ਔਖੇ ਸਮੇਂ ਵਿੱਚ ਵੀ ਉਹ ਕੈਪਟਨ ਸਾਹਿਬ ਨਾਲ ਖੜੇ ਰਹੇ ਹਨ। ਅਜਿਹੇ ਵਫਾਦਾਰ ਸਾਥੀਆਂ ਨੂੰ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਕਰਨਾ ਸਚਮੁਚ ਸ਼ਲਾਘਾਯੋਗ ਕਦਮ ਹੈ। ਇਸ ਦਾ ਮੁੱਖ ਮੰਤਰੀ, ਸਰਕਾਰ ਅਤੇ ਪੰਜਾਬ ਨੂੰ ਵੱਡ ਲਾਭ ਮਿਲੇਗਾ। ਸਾਰੇ ਹੀ ਸਲਾਹਕਾਰ ਅਤੇ ਵਿਸ਼ੇਸ਼ ਕਾਰਜ ਸਾਧਕ ਅਫਸਰ ਬਹੁਤ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਪ੍ਰਤੀਬੱਧ ਸ਼ਖਸੀਅਤਾਂ ਹਨ। ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਵੱਖਰੀ ਯੋਗਤਾ, ਮਜਬੂਰ ਈਰਾਦੇ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ। ਕਾਂਗਰਸ ਦੀ ਪਿਛਲੀ ਸਰਕਾਰ ਵਿੱਚ ਵੀ ਉਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਬੇਸ਼ੱਕ ਉਨ੍ਹਾਂ ਨੂੰ ਬਾਅਦ ਵਿੱਚ ਵਿਰੋਧੀ ਧਿਰ ਦੀ ਸਰਕਾਰ ਹੱਥਂੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਨੇ ਦਲੇਰੀ ਅਤੇ ਠਰੰਮੇ ਨਾਲ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਆਪ ਨੂੰ ਮੁੜ ਸਥਾਪਿਤ ਕੀਤਾ। ਸ. ਚਹਿਲ ਰਵਾਇਤੀ ਸਿਆਸੀ ਵਫਾਦਾਰੀ ਤੋਂ ਪੂਰੀ ਤਰ੍ਹਾਂ ਉੱਪਰ ਹਨ। ਕੈਪਟਨ ਸਾਹਿਬ ਦੇ ਸਿਆਸੀ ਬਣਵਾਸ ਦੌਰਾਨ ਵੀ ਉਹ ਲਗਾਤਾਰ ਉਨ੍ਹਾਂ ਨਾਲ ਜੁੜੇ ਰਹੇ।  ਅਜਿਹੀ ਸ਼ਖਸੀਅਤ ਨੂੰ ਮੁੜ ਸੇਵਾ ਦਾ ਮੌਕਾ ਦੇਣਾ ਇੱਕ ਚੰਗੀ ਅਚੇ ਸਿਹਤਬੰਧ ਪ੍ਰੰਪਰਾ ਹੈ। ਮੁੱਖ ਮੰਤਰੀ ਆਪਣੇ ਤੌਰ ’ਤੇ ਸਾਰੇ ਵਰਗਾਂ ਅਤੇ ਖੇਤਰਾਂ ਤੱਕ ਪਹੁੰਚ ਨਹੀਂ ਬਣਾ ਸਕਦਾ। ਵਿਸ਼ੇਸ਼ ਕਾਰਜ ਸਾਧਕ ਅਫਸਰਾਂ ਅਤੇ ਸਲਾਹਕਾਰਾਂ ਕਾਰਨ ਮੁੱਖ ਮੰਤਰੀ ਦਾ ਆਮ ਲੋਕਾਂ ਅਤੇ ਸਾਰੇ ਵਰਗਾਂ ਨਾਲ ਲਗਾਤਾਰ ਸਿੱਧਾ ਰਾਬਤਾ ਬਣਿਆ ਰਹਿੰਦਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਦੀ ਸਮੁੱਚੀ ਨਵੀਂ ਟੀਮ ਪੰਜਾਬ ਦੀ ਭਲਾਈ ਲਈ ਬਿਹਤਰ ਕੰਮ ਕਰੇਗੀ।
    -ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11