Sunday , 31 May 2020
Breaking News
You are here: Home » BUSINESS NEWS » ਕੈਪਟਨ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ : ਨਿਉ ਪ੍ਰੈਸ ਕਲੱਬ ਰਾਜਪੁਰਾ

ਕੈਪਟਨ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ : ਨਿਉ ਪ੍ਰੈਸ ਕਲੱਬ ਰਾਜਪੁਰਾ

ਰਾਜਪੁਰਾ, 6 ਦਸੰਬਰ (ਦਇਆ ਸਿੰਘ)- ਬੀਤੇ ਦਿਨੀ ਛੇਹਰਟਾ ਪੁਲਿਸ ਥਾਣਾ ਇੰਚਾਰਜ ਵਲੋਂ ਪਤਰਕਾਰਾਂ ਭਾਈਚਾਰੇ ਨਾਲ ਬਲਦਸਲੂਕੀ ਕੀਤੀ ਗਈ ਹੈ ਇਸ ਦੀ ਨਿਊ ਪ੍ਰੈਸ ਕਲਬ ਰਾਜਪੁਰਾ ਸਖਤ ਸ਼ਬਦਾ ਵਿਚ ਨਿਖੇਦੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਥਾਣਾ ਮੁਖੀ ਨੂੰ ਡਿਸਮਿਸ ਕੀਤੀ ਜਾਵੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕਲਬ ਦੇ ਪ੍ਰਧਾਨ ਰਣਜੀਤ ਸਿੰਘ, ਸਰਪ੍ਰਸਤ ਅਸ਼ੋਕ ਪ੍ਰੇਮੀ, ਸੈਕਟਰੀ ਸੁਦੇਸ਼ ਤਨੇਜਾ ਚੇਅਰਮੈਨ ਇਕਬਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦਇਆ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।ਪਤਰਕਾਰਾਂ ਨੇ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੋਥਾਂ ਥੰਮ ਕਿਹਾ ਜਾਂਦਾਂ ਹੈ।ਪਰ ਕਈ ਸਰਕਾਰੀ ਅਫਸਰ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਚੁਕਦੇ ਹੋਏ ਆਪੇ ਤੋਂ ਬਾਹਰ ਹੋ ਜਾਂਦੇ ਹਨ।ਜਿਸ ਕਰਕੇ ਪਤਰਕਾਰਤਾ ਕਰਨੀ ਅਜ ਦੇ ਯੁਗ ਵਿਚ ਬਹੁਤ ਹੀ ਮੁਸ਼ਕਿਲ ਹੋ ਗਈ ਹੈ ਜੇਕਰ ਪਤਰਕਾਰਾਂ ਨਾਲ ਇਸ ਤਰਾਂ ਬਦਸਲੁਕੀ ਕਰਨੀ ਸ਼ੁਰੂ ਕਰ ਦਿਤੀ ਤਾਂ ਆਮ ਲੋਕਾਂ ਦੀ ਆਵਾਜ ਨੂੰ ਕੋਣ ਬੁਲੰਦ ਕਰੇਗਾ। ਉਨ੍ਹਾਂ ਕਿਹਾਕਿ ਪਤਰਕਾਰਾਂ ਵੱਲੋਂ ਸਮਾਜ ਵਿਚੋ ਬੁਰਿਆਈਆਂ, ਕੁਰੀਤੀਆਂ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਨਾਲ ਧਕਾ ਨਾਂ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਸਚ ਦਾ ਸ਼ੀਸਾਂ ਦਿਖਾਂ ਕੇ ਜਾਗਰੁਕ ਕਰਨ ਲਈ ਪਹਿਲਾ ਕਦਮ ਚੁਕਿਆ ਜਾਦਾਂ ਹੈ ਪਰ ਜਦੋਂ ਇਨ੍ਹਾਂ ਸਭ ਕੁਝ ਕਰਨ ਦੇ ਬਾਵਜੂਦ ਪਤਰਕਾਰ ਨਾਲ ਇਸ ਤਰਾਂ ਦੀ ਬਦਸਲੁਕੀ ਕੀਤੀ ਜਾਂਦੀ ਹੈ ਤਾਂ ਹਰ ਪਤਰਕਾਰ ਦੇ ਮਨ ਵਿਚ ਰੋਸ ਪੈਦਾਂ ਹੁੰਦਾਂ ਹੈ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਮੰਗ ਕਰਦਿਆ ਕਿਹਾਕਿ ਪਤਰਕਾਰਾਂ ਦੀ ਸਰਖਿਆਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਥਾਣਾ ਮੁਖੀ ਨੂੰ ਡਿਸਮਿਸ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਸੈਣੀ, ਜਗਦੀਸ਼ ਕੇਬੀ, ਪ੍ਰਿੰਸ ਤਨੇਜਾ, ਸੁਖਦੇਵ ਸਿੰਘ, ਅਮਰਜੀਤ ਸਿੰਘ ਪੰਨੂ, ਜਤਿੰਦਰ ਲਕੀ, ਕੁਲਵੰਤ ਸਿੰਘ ਬਬੂ, ਪ੍ਰੀਤ ਗਗਨ ਸਮੇਤ ਹੋਰ ਹੋਰਨਾਂ ਨੇ ਮੰਗ ਕੀਤੀ ਹੈ।

Comments are closed.

COMING SOON .....


Scroll To Top
11