Wednesday , 19 December 2018
Breaking News
You are here: Home » BUSINESS NEWS » ਕੈਪਟਨ ਸਰਕਾਰ ਨੂੰ ਟੈਕਸ ਲਾ ਕੇ ਲੋਕਾਂ ਨੂੰ ਹੋਰ ਲੁੱਟਣ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਸੁਖਬੀਰ ਸਿੰਘ ਬਾਦਲ

ਕੈਪਟਨ ਸਰਕਾਰ ਨੂੰ ਟੈਕਸ ਲਾ ਕੇ ਲੋਕਾਂ ਨੂੰ ਹੋਰ ਲੁੱਟਣ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਸੁਖਬੀਰ ਸਿੰਘ ਬਾਦਲ

ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਕੀਤੀ ਗਈ ਵਿਸ਼ਾਲ ਰੈਲੀ

ਲਹਿਰਾਗਾਗਾ, 12 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ 20 ਮਾਰਚ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦਾ ਘਿਰਾੳ ਕਰੇਗਾ ਤਾਂ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿਚ ਆਈ ਕਾਂਗਰਸ ਨੂੰ ਸਬਕ ਸਿਖਾਇਆ ਜਾ ਸਕੇ।ਗਠਜੋੜ ਇਸ ਬੱਜਟ ਵਿਚ ਕੈਪਟਨ ਸਰਕਾਰ ਨੂੰ ਟੈਕਸ ਲਾ ਕੇ ਲੋਕਾਂ ਨੂੰ ਹੋਰ ਲੁੱਟਣ ਦੀਆਂ ਸਾਜਿਸ਼ਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰੇਗਾ। ਸ. ਬਾਦਲ ਇੱਥੇ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੋਲ ਖੋਲ ਰੈਲੀਆਂ ਦੀ ਲੜੀ ਵੱਜੋਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਲੋਕਾਂ ਦੇ ਹੋਏ ਭਾਰੀ ਇਕੱਠ ਤੋਂ ਖੁਸ਼ ਹੋਏ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਭਾਰੀ ਇਕੱਠ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਤੌਰ ਵਿੱਤ ਮੰਤਰੀ ਕਰਵਾਏ ਆਲ੍ਹਾ ਦਰਜੇ ਦੇ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ।ਉਨ੍ਹਾਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਇਮਾਨਦਾਰੀ ਤੇ ਦਿਆਨਤਦਾਰੀ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਉਹ ਇਨਸਾਨ ਹਨ, ਜਿਨ੍ਹਾਂ ਦੀ ਅਗਵਾਈ ਹੇਠ ਖਜਾਨੇ ਦੇ ਮੂੰਹ ਹਮੇਸ਼ਾਂ ਲੋਕਾਂ ਲਈ ਖੁੱਲੇ ਰਹੇ ਹਨ। ਸ. ਢੀਂਡਸਾ ਨੇ ਕਦੇ ਵੀ ਲੋਕਾਂ ਵਿਚ ਖਜਾਨਾ ਖਾਲੀ ਹੋਣ ਦੀ ਦੁਹਾਈ ਨਹੀ ਪਾਈ, ਜਿਸ ਤਰਾਂ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਜਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਕੇ ਲੋਕਾਂ ਸਿਰ ਨਵੇਂ ਟੈਕਸ ਥੋਪ ਰਹੇ ਹਨ। ਬੀਬੀ ਰਾਜਿੰਦਰ ਕੌਰ ਭੱਠਲ ਤੇ ਵਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਇਲਾਕੇ ਅੰਦਰ 20 ਸਾਲਾਂ ਅੰਦਰ 50 ਲੱਖ ਰੂਪੈ ਦੇ ਵਿਕਾਸ ਵੀ ਨਹੀਂ ਕਰਵਾ ਸਕੀ, ਜਦਕਿ ਪਰਮਿੰਦਰ ਸਿੰਘ ਢੀਂਡਸਾ ਨੇ ਮਹਿਜ ਸਮੇਂ ਦੌਰਾਨ ਹੀ ਇਸ ਇਲਾਕੇ ਦੇ ਵਿਕਾਸ ਉਪਰ ਕਰੀਬ 350 ਕਰੋੜ ਰੂਪੈ ਖਰਚ ਕਰਕੇ ਇਲਾਕੇ ਦੀ ਨੁਹਾਰ ਬਦਲੀ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਲਈ ਬਣਾਏ ਕਮੀਸ਼ਨਾਂ ਚੈਲੰਜ ਕਰਦਿਆਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਕਮੀਸ਼ਨਾਂ ਦੀ ਜਾਂਚ ਦਾ ਵਿਰੋਧ ਕਰੇਗਾ, ਕਿਉਂਕਿ ਇਨ੍ਹਾਂ ਕਮੀਸ਼ਨਾਂ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤਿਆਂ ਨੂੰ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਕਿਸੇ ਸੁਪ੍ਰੀਮ ਕੌਰਟ ਦੇ ਸੇਵਾਮੁਕਤ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ।ਉਨ੍ਹਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਹੀ ਕੈਪਟਨ, ਇੰਦਰਾ ਗਾਂਧੀ ਦੇ ਨਾਲ ਰਲ ਕੇ ਆਪ ਬੱਠਲ-ਕਹੀ ਚੁੱਕ ਕੇ ਐਸ.ਵਾਈ.ਐਲ ਨਹਿਰ ਦਾ ਟੱਕ ਲਗਾਉਣਾ ਗਿਆ ਸੀ ਹੁਣ ਆਪਣੀ ਗਲਤੀ ਨੂੰ ਲੁਕਾਉਣ ਲਈ ਪਾਣੀਆਂ ਦਾ ਰਾਖਾ ਬਣਨ ਲਈ ਹੀਲੇ ਵਸੀਲੇ ਵਰਤ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋੜਵੰਦ ਲੋਕਾਂ ਲਈ ਚਲਾਈਆਂ ਭਲਾਈ ਸਕੀਮਾਂ ਤੇ ਰਿਆਇਤਾਂ ਨੂੰ ਇਕ-ਇਕ ਕਰਕੇ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕੈਪਟਨ ਦੀ ਕਰਜਾ ਮੁਆਫੀ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਹੀ ਬੰਦ ਕਰ ਰਹੀ ਹੈ।ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਕਰੀਬ 400 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜੋ ਕਾਂਗਰਸ ਦੀ ਕਰਜਾ ਮਾਫੀ ਉਤੇ ਸਵਾਲੀਆਂ ਚਿੰਨ੍ਹ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੇ ਚੁਣੇ ਨੁੰਮਾਇਦਿਆਂ ਉਪਰ ਧੱਕੇਸ਼ਾਹੀ ਕਰਕੇ ਪਾਰਟੀ ਨਾਲ ਜੁੜਣ ਦਾ ਦਬਾਅ ਬਣਾਇਆ ਜਾ ਰਿਹਾ ਹੈ।ਉਨ੍ਹਾਂ ਲਹਿਰਾ ਹਲਕੇ ਦੇ ਕਈ ਸਰਪੰਚਾਂ ਦਾ ਜਿਕਰ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਉਨ੍ਹਾਂ ਨੂੰ ਕਾਂਗਰਸੀ ਆਗੂਆਂ ਦੇ ਦਬਾਅ ਹੇਠ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਪੰਚ ਦੇ ਕਤਲ ਮਾਮਲੇ ਵਿਚ ਸ਼ਾਮਲ ਕਾਂਗਰਸੀਆਂ ਨੂੰ ਅਜੇ ਤੱਕ ਵੀ ਹਿਰਾਸਤ ਵਿਚ ਨਹੀ ਲਿਆ ਗਿਆ।ਸਗੋਂ ਉਨ੍ਹਾਂ ਵਿਚੋਂ ਤਿੰਨ ਕਾਂਗਰਸੀਆਂ ਨੂੰ ਮਾਮਲੇ ਵਿਚੋਂ ਹੀ ਬਾਹਰ ਕਰ ਦਿੱਤਾ ਗਿਆ ਹੈ। ਰੈਲੀ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਸੰਭਾਲ ਲਈ ਪਰ ਹੁਣ ਇਹ ਝੂਠੇ ਵਾਅਦੇ ਹੀ ਸੂਬੇ ਵਿਚ ਕਾਂਗਰਸ ਮੁਕਤ ਪੰਜਾਬ ਬਣਨ ਦਾ ਰਾਹ ਸਾਬਤ ਹੋਣਗੇ। ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਲਹਿਰਾ ਨੇ ਆਪਣੇ ਸੰਬੋਧਨ ਵਿਚ ਰੈਲੀ ਦੌਰਾਨ ਹੋਏ ਰਿਕਾਰਡਤੋੜ ਇਕੱਠ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਸਰਗਰਮ ਰਹਿਣਗੇ।ਉਨ੍ਹਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਸਾਲ ਬੀਤ ਜਾਣ ਤੇ ਵੀ ਕਾਂਗਰਸ ਨੇ ਵਿਕਾਸ ਲਈ ਇਕ ਕਾਣੀ ਕੌਡੀ ਨਹੀਂ ਖਰਚੀ, ਜੋ ਵੀ ਅੱਜ ਵਿਕਾਸ ਕਾਰਜ ਚੱਲ ਰਹੇ ਹਨ, ਉੇਹ ਸਾਰੇ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਬਣਾਈ ਯੋਜਨਾ ਤਹਿਤ ਹੀ ਚੱਲ ਰਹੇ ਹਨ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸਤਪਾਲ ਸਿੰਗਲਾ, ਜੱਥੇਦਾਰ ਤੇਜਾ ਸਿੰਘ ਕਮਾਲਪੁਰ, ਗੁਰਬਚਨ ਸਿੰਘ ਬਚੀ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜੱਥੇਦਾਰ ਜੈਪਾਲ ਸਿੰਘ ਮੰਡੀਆਂ, ਮਲਕੀਤ ਸਿੰਘ ਚੰਗਾਲ, ਗਿਆਨੀ ਰਘਬੀਰ ਸਿੰਘ ਜਖੇਪਲ, ਹਰਦੇਵ ਸਿੰਘ ਰੋਗਲਾ, ਚੰਦ ਸਿੰਘ ਚੱਠਾ, ਧਰਮਜੀਤ ਸੰਗਤਪੁਰਾ, ਪ੍ਰਿਤਪਾਲ ਸਿੰਘ ਹਾਂਡਾ, ਸਤਗੁਰ ਸਿੰਘ ਨਮੋਲ, ਮਨਿੰਦਰ ਸਿੰਘ ਲਖਮੀਰਵਾਲਾ, ਹੈਪੀ ਗਾਗਾ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਬਾਬਰਜੀਤ ਸਿੰਘ ਗਰੇਵਾਲ, ਪਵਿੱਤਰ ਸਿੰਘ ਗੰਢੂਆਂ, ਗੁਲਜ਼ਾਰੀ ਮੂਨਕ, ਆਸ਼ੂ ਜ਼ਿੰਦਲ, ਗੁਰਮੀਤ ਸਿੰਘ ਖਾਈ, ਛੱਜੂ ਸਿੰਘ ਕਾਲਬੰਜਾਰਾ, ਕਰਨ ਘੁਮਾਣ ਕੈਨੇਡਾ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਬੀਬੀ ਪਰਮਜੀਤ ਕੌਰ ਭੰਗੂ, ਬੀਬੀ ਮਨਜੀਤ ਕੌਰ ਸੁਨਾਮ,ਯਾਦਵਿੰਦਰ ਲਹਿਲ ਖੁਰਦ, ਭੂਪਿੰਦਰ ਸਿੰਘ ਮੌੜ, ਕੋਮਲਪ੍ਰੀਤ ਸਿੰਘ, ਪ੍ਰੀਤਮਹਿੰਦਰ ਸਿੰਘ ਭਾਈ ਕੀ ਪਿਸ਼ੌਰ, ਬੀਬੀ ਪਰਮਜੀਤ ਕੌਰ ਵਿਰਕ, ਸੁਨੀਤਾ ਸ਼ਰਮਾ, ਸਤਗੁਰ ਸਿੰਘ ਨਮੋਲ,ਜਥੇਦਾਰ ਦਲਵੀਰ ਸਿੰਘ ਹਰਿਆਊ, ਭੀਮ ਸੈਨ ਗਰਗ ਮੂਨਕ, ਮੁਹੰਮਦ ਤੂਫੈਲ, ਤੇਜਿੰਦਰ ਸਿੰਘ ਸੰਘਰੇੜੀ, ਗੁਰਮੀਤ ਸਿੰਘ ਜੌਹਲ, ਸੰਦੀਪ ਦੀਪੂ, ਜਗਦੀਸ਼ ਰਾਏ ਠੇਕੇਦਾਰ, ਚਮੇਲਾ ਰਾਮ ਠੇਕੇਦਾਰ, ਕੇਵਲ ਕ੍ਰਿਸ਼ਨ ਸਿੰਗਲਾ, ਅਸ਼ਵਨੀ ਸਿੰਗਲਾ, ਗੁਰਮੇਲ ਸਿੰਘ ਮੇਲੀ, ਮਾਸਟਰ ਰਾਮਸਰੂਪ ਅਲੀਸ਼ੇਰ ਹਾਜ਼ਰ ਸਨ।

Comments are closed.

COMING SOON .....


Scroll To Top
11