Friday , 24 May 2019
Breaking News
You are here: Home » BUSINESS NEWS » ਕੈਪਟਨ ਸਰਕਾਰ ਦੀ ਮੁੱਖ ਤਰਜੀਹ ਸੂਬੇ ਦਾ ਚਹੁਤਰਫ਼ਾ ਵਿਕਾਸ : ਮਹਾਰਾਣੀ ਪਰਨੀਤ ਕੌਰ

ਕੈਪਟਨ ਸਰਕਾਰ ਦੀ ਮੁੱਖ ਤਰਜੀਹ ਸੂਬੇ ਦਾ ਚਹੁਤਰਫ਼ਾ ਵਿਕਾਸ : ਮਹਾਰਾਣੀ ਪਰਨੀਤ ਕੌਰ

ਪਾਤੜਾਂ, 9 ਅਗਸਤ (ਹਰਭਜਨ ਸਿੰਘ ਮਹਿਰੋਕ)- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅਜ ਸ਼ੁਤਰਾਣਾਂ ਹਲਕੇ ਦੇ ਆਪਣੇ ਦੂਜੇ ਦਿਨ ਦੇ ਦੌਰੇ ਦੌਰਾਨ ਹਲਕਾ ਵਿਧਾਇਕ ਸ. ਨਿਰਮਲ ਸਿੰਘ ਦੀ ਅਗਵਾਈ ਹੇਠ ਬਹਿਰ ਸਾਹਿਬ ਅਤੇ ਗਿਲ ਪੈਲੇਸ ਸ਼ੁਤਰਾਣਾ ਵਿਖੇ ਲਗਾਏ ਗਏ ਲੋਕ ਦਰਬਾਰ ਮੌਕੇ ਹਲਕੇ ਦੇ ਕਰੀਬ 39 ਪਿੰਡਾਂ ਦੇ ਵਸਨੀਕਾਂ ਦੀਆਂ ਸਮਸਿਆਵਾਂ ਤੇ ਦੁਖ ਤਕਲੀਫਾਂ ਸੁਣੀਆਂ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਦੀਆਂ ਦੁਖ ਤਕਲੀਫ਼ਾਂ ਸੁਣ ਕੇ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਇਲਾਕੇ ਦੀਆਂ ਮੰਗਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚਾਈਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਪੂਰਾ ਕਰਵਾਇਆ ਜਾਵੇਗਾ।ਇਕਤਰ ਹੋਏ ਲੋਕਾਂ ਦੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੁਖ ਤਰਜੀਹ ਸੂਬੇ ਦਾ ਚਹੁਤਰਫ਼ਾ ਵਿਕਾਸ ਹੈ, ਜਿਸ ਲਈ ਸੂਬੇ ‘ਚ ਉਦਯੋਗਿਕ ਵਿਕਾਸ ਲਈ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਮਾਹੌਲ ਬਣਾਇਆ ਗਿਆ ਹੈ। ਜਦੋਂਕਿ ਨਵੀਂ ਉਦਯੋਗਿਕ ਨੀਤੀ ਤਹਿਤ ਉਦਯੋਗਾਂ ਲਈ ਵਿਸ਼ੇਸ਼ ਰਿਆਇਤਾਂ ਦਿਤੀਆਂ ਜਾ ਰਹੀਆਂ ਹਨ।ਸ੍ਰੀਮਤੀ ਪਰਨੀਤ ਕੌਰ ਨੇ ਦਸਿਆ ਕਿ ਇਸ ਤੋਂ ਬਿਨ੍ਹਾਂ ਸਿਖਿਆ ਤੇ ਸਿਹਤ ਖੇਤਰਾਂ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਸੂਬੇ ਦੇ 17 ਹਜ਼ਾਰ ਤੋਂ ਵਧ ਸਕੂਲਾਂ ਦਾ ਕੰਪਿਊਟਰੀਕਰਨ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਪਹਿਲੇ ਪੜਾਅ ‘ਚ 400 ਸਕੂਲਾਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਨੇ ਹਲਕੇ ਦੇ ਵਸਨੀਕਾਂ ਨੂੰ ਸਦਾ ਦਿਤਾ ਕਿ ਉਹ ਆਗਾਮੀ ਗ੍ਰਾਮ ਪੰਚਾਇਤ, ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਜਿਤਾਉਣ ਤਾਂ ਕਿ ਵਿਕਾਸ ਕੰਮਾਂ ‘ਚ ਹੋਰ ਤੇਜੀ ਲਿਆਂਦੀ ਜਾ ਸਕੇ।ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ. ਨਿਰਮਲ ਸਿੰਘ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕੀਤਾ ਅਤੇ ਦਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ 10 ਸਾਲ ਵਿਕਾਸ ਦੀਆਂ ਗਲਾਂ ਤਾਂ ਬਹੁਤ ਹੋਈਆਂ ਪਰੰਤੂ ਹਲਕੇ ਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਗਈ। ਵਿਧਾਇਕ ਨੇ ਦਸਿਆ ਕਿ ਨਾ ਸਕੂਲਾਂ ‘ਚ ਅਧਿਆਪਕ ਆਏ ਤੇ ਨਾ ਹਸਪਤਾਲਾਂ ‘ਚ ਡਾਕਟਰ, ਸੜਕਾਂ ਵੀ ਨਹੀਂ ਬਣੀਆਂ ਪਰ ਹੁਣ ਲੋਕਾਂ ਦੀ ਸੁਣੀ ਗਈ ਹੈ, ਜਿਸ ਕਰਕੇ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਹਲਕੇ ‘ਚ ਵਿਕਾਸ ਕੰਮ ਸ਼ੁਰੂ ਹੋ ਗਏ ਹਨ।ਲੋਕ ਦਰਬਾਰ ਮੌਕੇ ਪਾਤੜਾਂ ਆੜਤੀਆ ਐਸੋਸੀਏਸ਼ਨ ਵਲੋਂ ਨਵੀਂ ਅਨਾਜ ਮੰਡੀ ਦੀ ਮੰਗ ਰਖੀ ਗਈ, ਜਦੋਂਕਿ ਅਰਨੋ ਤੋਂ ਬਹਿਰ ਸਾਹਿਬ ਸੜਕ, ਇਲਾਕੇ ਦੇ ਪਿੰਡਾਂ ‘ਚ ਜਮੀਨਾਂ ਲਈ ਸਿੰਚਾਈ ਅਤੇ ਪੀਣ ਲਈ ਨਹਿਰੀ ਪਾਣੀ ਦੀ ਸਹੂਲਤ ਦੀ ਮੰਗ ਰਖੀ ਗਈ, ਜਿਸ ‘ਤੇ ਸ੍ਰੀਮਤੀ ਪਰਨੀਤ ਕੌਰ ਨੇ ਇਨ੍ਹਾਂ ਮੰਗਾਂ ਨੂੰ ਮੁਖ ਮੰਤਰੀ ਤਕ ਪਹੁੰਚਾਉਣ ਅਤੇ ਪੂਰਾ ਕਰਵਾਉਣ ਦਾ ਭਰੋਸਾ ਦਿਤਾ।ਇਸ ਮੌਕੇ ਕਾਂਗਰਸ ਦੇ ਜਨਰਲ ਸਕਤਰ ਸੁਰਿੰਦਰ ਸਿੰਘ ਘੁੰਮਣ, ਬਲਵਿੰਦਰ ਅਤਰੀ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸਤਨਾਮ ਸਿੰਘ, ਤਰਸੇਮ ਬਾਂਸਲ, ਨਗਰ ਕੌਂਸਲ ਪਾਤੜਾਂ ਪ੍ਰਧਾਨ ਨਰਿੰਦਰ ਸਿੰਗਲਾ, ਜੈ ਪ੍ਰਤਾਪ ਸਿੰਘ ਡੇਜੀ ਕਾਹਲੋਂ, ਨਗਰ ਪੰਚਾਇਤ ਘਗਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ, ਐਮ.ਸੀ. ਪਾਤੜਾਂ ਦੇ ਸਾਬਕਾ ਪ੍ਰਧਾਨ ਰਣਜੀਤ ਅਰੋੜਾ, ਪ੍ਰੇਮ ਚੰਦ ਗੁਪਤਾ, ਅਸ਼ੋਕ ਗੁਪਤਾ, ਬਲਾਕ ਪ੍ਰਧਾਨ ਤਰਲੋਚਨ ਸਿੰਘ, ਬਲਰਾਜ ਸਿੰਘ ਗਿਲ ਪ੍ਰਧਾਨ ਬਲਾਕ ਘਗਾ, ਬਲਦੇਵ ਸਿੰਘ ਗੋਹੜੀਵਾਲਾ, ਗੁਰਦਰਸ਼ਨ ਸਿੰਘ ਨੰਬਰਦਾਰ ਗਲੋਲੀ, ਸਰਵਣ ਸਿੰਘ ਬਹਿਰ ਸਾਹਿਬ, ਰਣਜੀਤ ਸਿੰਘ ਮਤੌਲੀ, ਕੁਲਵੰਤ ਸਿੰਘ, ਸੁਖਪਾਲ ਸਿੰਘ ਪਾਲ, ਬਗੀਚਾ ਸਿੰਘ ਗਲੋਲੀ, ਸੂਬਾ ਸਿੰਘ ਸੇਲਵਾਲਾ ,ਬਲਵਿੰਦਰ ਕਾਲਾ ਗੁਜਰ,ਰਮੇਸ਼ ਬਤਰਾ, ਜਗਮੀਤ ਭਟੀ ਸੇਲਵਾਲਾ ,ਸਰਦੂਲ ਸਿੰਘ ਸੰਧੂ, ਲਖਵਿੰਦਰ ਸਿੰਘ ਜਹਾਂਗੀਰ, ਪੀਏ ਸੁਰਿੰਦਰ ਕੁਮਾਰ, ਅਮਰਜੀਤ ਸਿੰਘ ਬੋਪਰਾਏ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਡੀ.ਐਸ.ਪੀ. ਪ੍ਰਿਤਪਾਲ ਸਿੰਘ ਘੁੰਮਣ, ਤਹਿਸੀਲਦਾਰ ਹਰਜੀਤ ਸਿੰਘ, ਬੀ.ਡੀ.ਪੀ.ਓ. ਅਜੈਬ ਸਿੰਘ, ਸੀ.ਡੀ.ਪੀ.ਓ. ਰਾਹੁਲ ਅਰੋੜਾ, ਤਹਿਸੀਲ ਭਲਾਈ ਅਫ਼ਸਰ ਸੁਖਪ੍ਰੀਤ ਕੌਰ ਸਮੇਤ ਵਖ-ਵਖ ਵਿਭਾਗਾਂ ਦੇ ਅਧਿਕਾਰੀ ਅਤੇ 31 ਪਿੰਡਾਂ ਦੇ ਵਸਨੀਕ ਵਡੀ ਗਿਣਤੀ ‘ਚ ਪੁਜੇ ਹੋਏ ਸਨ।

Comments are closed.

COMING SOON .....


Scroll To Top
11