Wednesday , 3 June 2020
Breaking News
You are here: Home » BUSINESS NEWS » ਕੈਪਟਨ ਵੱਲੋਂ ਸ਼ਾਹਕੋਟ ਤੇ ਜਲੰਧਰ ਨੂੰ 2140 ਕਰੋੜ ਦਾ ਗੱਫਾ

ਕੈਪਟਨ ਵੱਲੋਂ ਸ਼ਾਹਕੋਟ ਤੇ ਜਲੰਧਰ ਨੂੰ 2140 ਕਰੋੜ ਦਾ ਗੱਫਾ

ਸ਼ਾਹਕੋਟ ਦੀ ਦਾਣਾ ਮੰਡੀ ਵਿਖੇ ਧੰਨਵਾਦ ਰੈਲੀ-ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ’ਤੇ 28 ਨੂੰ ਛੁੱਟੀ ਦਾ ਐਲਾਨ

ਸ਼ਾਹਕੋਟ 14 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਹਲਕੇ ਦੀ ਜਿਮਨੀ ਚੋਣ ਵਿੱਚ ਕਾਂਗਰਸ ਦੀ ਜਿੱਤ ਸਬੰਧੀ ਸਥਾਨਕ ਦਾਣਾ ਮੰਡੀ ਵਿਖੇ ਰੱਖੀ ਧੰਨਵਾਦ ਰੈਲੀ ਵਿੱਚ ਸੰਬੋਧਨ ਕਰਦਿਆਂ ਹਲਕਾ ਸ਼ਾਹਕੋਟ ਅਤੇ ਜਲੰਧਰ ਦੇ ਵਿਕਾਸ ਕਾਰਜਾਂ ਲਈ 2140 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਇਸ ਮੌਕੇ ’ਤੇ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਸੀ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਸ਼ਾਹਕੋਟ ਨੇ ਕਾਂਗਰਸ ਨੂੰ ਇਤਿਹਾਸਿਕ ਜਿੱਤ ਦਿੱਤੀ ਹੈ ਅਤੇ ਇਸ ਨਾਲ ਪਾਰਟੀ ਪੰਜਾਬ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਤੱਕ ਪਹੁੰਚ ਗਈ ਹੈ।
ਜਲੰਧਰ ਤੇ ਸ਼ਾਹਕੋਟ ਹਲਕੇ ਦੇ ਵਿਕਾਸ ਲਈ ਐਲਾਨਾਂ ਦੀ ਝੜੀ ਲਾਉਂਦਿਆਂ ਮੁੱਖ ਮੰਤਰੀ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਸਬੰਧੀ ਵਿਸਥਾਰਤ ਰਿਪੋਰਟ ਬਣਾਕੇ ਭੇਜਣ ਤਾਂ ਜੋ ਲੋੜ ਅਨੁਸਾਰ ਫੰਡ ਜਲਦ ਜਾਰੀ ਕੀਤੇ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ (ਕੌਮੀ ਹਾਈਵੇ-70) ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੱਕ ਹੈ, ਨੂੰ 4 ਮਾਰਗੀ ਕਰਨ ਲਈ 1069 ਕਰੋੜ ਰੁਪੈ ਦੀ ਲਾਗਤ ਵਾਲਾ ਪ੍ਰਾਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਦਕਿ ਜਲੰਧਰ ਬਾਈਪਾਸ ਜੋ ਕਿ ਕੌਮੀ ਹਾਈਵੇ 70 ਤੇ 71 ਨੂੰ ਜੰਡੂਸਿੰਘਾ ਤੋਂ ਪ੍ਰਤਾਪਪੁਰਾ ਬਰਾਸਤਾ ਜਮਸ਼ੇਰ ਜੋੜੇਗਾ ਲਈ ਵੀ 1000 ਕਰੋੜ ਰੁਪੈ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਸੇ ਸਾਲ ਦੇ ਅੰਦਰ-ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਚੁਗਿੱਟੀ-ਲੱਧੇਵਾਲੀ ਸੜਕ ’ਤੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਲਈ 35 ਕਰੋੜ ਅਤੇ ਜਲੰਧਰ-ਜੰਡਿਆਲਾ-ਨੂਰਮਹਿਲ-ਤੱਲਣ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ 17 ਕਰੋੜ ਰੁਪੈ ਵੀ ਜਾਰੀ ਕਰਨ ਦਾ ਐਲਾਨ ਕੀਤਾ। ਇਸਤੋ ਪਹਿਲਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਵਲੋ ਹਲਕੇ ਦੀਆਂ ਉਠਾਈਆਂ ਮੰਗਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਇੰਨ੍ਹਾਂ ਮੰਗਾਂ ਨੂੰ ਲਿਖਤੀ ਰੂਪ ’ਚ ੁਉਨ੍ਹਾਂ ਕੋਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾ ਸਕੇ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਦੀ ਮਾੜੀ ਸੋਚ ਕਾਰਣ ਹੀ ਸੂਬਾ ਆਰਥਿਕ ਤੌਰ ਤੇ ਬੁਰੀ ਤਰ੍ਹਾ ਪਛੜ ਗਿਆ ਹੈ। ਕਾਂਗਰਸ ਸਰਕਾਰ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਦੀ ਪੂਰੀ ਕੋਸਿਸ਼ ਕਰੇਗੀ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸ਼ਾਹਕੋਟੀਆਂ ਨੇ ਲਾਡੀ ਨੂੰ ਜਿਤਾ ਕੇ ਕੈਪਟਨ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਈ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲਾਡੀ ਨੂੰ ਜਿਤਾਕੇ ਹਲਕਾ ਵਾਸੀਆ ਨੇ ਕਾਂਗਰਸ ਮੁੱਖ ਮੰਤਰੀ ਦਾ ਮਾਣ ਵਧਾਇਆ ਹੈ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਹਲਕੇ ਦੀਆਂ ਅਨੇਕ ਮੰਗਾਂ ਮੁੱਖ ਮੰਤਰੀ ਅੱਗੇ ਪੇਸ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਪਰਚਿਆਂ ਤੇ ਪਰਨਿਆ ਦੀ ਰਾਜਨੀਤੀ ਨਹੀ ਕਰਨਗੇ। ਮੁੱਖ ਮੰਤਰੀ ਦੀ ਹਾਜ਼ਰੀ ‘ਚ ਉਨ੍ਹਾਂ ਲੋਕਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੇ ਝੰਡੇ ਨੂੰ ਹਮੇਸ਼ਾ ਉੱਚਾ ਰੱਖਣਗੇ। ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਵਿਧਾਇਕ, ਸੰਤੋਖ ਸਿੰਘ ਭਲਾਈਪੁਰ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਵਿਧਾਇਕ,ਚੌਧਰੀ ਸੁਰਿੰਦਰ ਸਿੰਘ ਵਿਧਾਇਕ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਕੇ ਕੇ ਬਾਵਾ ਸਕੱਤਰ ਪੰਜਾਬ ਕਾਂਗਰਸ,ਰਮਨਦੀਪ ਸਿੰਘ ਸਿੱਕੀ ਵਿਧਾਇਕ, ਅਮਰਜੀਤ ਸਿੰਘ ਸਮਰਾ ਚੇਅਰਮਾਨ ਮਾਰਕਫੈਂਡ, ਤਜਿੰਦਰ ਸਿੰਘ ਬਿੱਟੂ,ਵਿਜੇ ਕਾਲੜਾ,ਕੈਪਟਨ ਸੰਦੀਪ ਸੰਧੂ, ਅਜਮੇਰ ਸਿੰਘ ਖਾਲਸਾ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ,ਸਾਬਕਾ ਪ੍ਰਧਾਨ ਪਵਨ ਪੁਰੀ ਅਤੇ ਤਰਸੇਮ ਦੱਤ ਛੁਰਾ, ਮੰਡੀ ਚੇਅਰਮੈਨ ਯਸ਼ਪਾਲ ਗੁਪਤਾ, ਗੁਲਜ਼ਾਰ ਸਿੰਘ ਥਿੰਦ ਐਮ.ਸੀ,ਸਰਪੰਚ ਅਸ਼ਵਿੰਦਰਪਾਲ ਸਿੰਘ ਨੀਟੂ, ਬਲਾਕ ਪ੍ਰਧਾਨ ਹਰਦੇਵ ਸਿੰਘ ਬਧੇਸ਼ਾ, ਕਾਂਗਰਸੀ ਆਗੂ ਬੂਟਾ ਸਿੰਘ ਕਲਸੀ,ਰੋਮੀ ਗਿੱਲ ਐਮ.ਸੀ, ਬਿਕਰਮਜੀਤ ਸਿੰਘ ਬਜਾਜ,ਰਾਜ ਕੁਮਾਰ ਰਾਜੂ ਐਮ.ਸੀ, ਅਮਰਜੀਤ ਸਿੰਘ ਜੋੜਾ, ਚੇਅਰਮੈਨ ਪੂਰਨ ਸਿੰਘ ਥਿੰਦ,ਪਵਨ ਅਗਰਵਾਲ ਐਮ.ਸੀ, ਮੰਡੀ ਪ੍ਰਧਾਨ ਕਪਿਲ ਗੁਪਤਾ, ਵਾਈਸ ਪ੍ਰਧਾਨ ਲੱਕੀ ਬਧੇਸ਼ਾ, ਵਿਨੋਦ ਉੱਪਲ, ਰਣਜੀਤ ਸਿੰਘ ਥਿੰਦ,ਗੁਰਨਾਮ ਸਿੰਘ ਚੱਠਾ,ਹਰਜਿੰਦਰ ਸਿੰਘ ਰੂਪਰਾ ਠੇਕੇਦਾਰ,ਰੂਬੀ ਕਾਹਲੋਂ,ਸੁੱਖਾ ਢੇਸੀ, ਮਹਿੰਦਰਪਾਲ ਸਿੰਘ ਬਾਵਾ,ਆਸ਼ੂ ਗੁਪਤਾ ,ਧਰਮਪਾਲ ਭਟਾਰਾ ,ਸੁਰਿੰਦਰਪਾਲ ਸਿੰਘ, ਅਤੇ ਸੁਖਦੀਪ ਸਿੰਘ ਕੰਗ ਪੀਏ ਸ਼ੇਰੋਵਾਲੀਆ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11