Saturday , 14 December 2019
Breaking News
You are here: Home » TOP STORIES » ਕੈਪਟਨ, ਬਾਜਵਾ, ਟੀਨੂੰ, ਸਿੰਗਲਾ, ਮਨਪ੍ਰੀਤ ਸਮੇਤ 25 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਕੈਪਟਨ, ਬਾਜਵਾ, ਟੀਨੂੰ, ਸਿੰਗਲਾ, ਮਨਪ੍ਰੀਤ ਸਮੇਤ 25 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ’ਤੇ ਪਾਬੰਦੀ, 345 ਕਰੋੜ ਰੁਪਏ ਦੇ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਰੈਲੀਆਂ ਲਈ ਸਹਾਇਕ ਰਿਟਰਨਿੰਗ ਅਫਸਰ ਵੀ ਦੇ ਸਕਣਗੇ ਮਨਜ਼ੂਰੀ
17 ਤੇ 24 ਅਪ੍ਰੈਲ ਨੂੰ ਰਾਜਸਥਾਨ ਨਾਲ ਲੱਗਦੀ ਸਰਹੱਦ ਸੀਲ ਕਰਨ ਦੇ ਹੁਕਮ
3 ਕਿਲੋਮੀਟਰ ਦੇ ਘੇਰੇ ਵਿੱਚ ਰਹੇਗੀ ਸ਼ਰਾਬਬੰਦੀ
ਖਾਲੀ ਪੋਸਟਾਂ ਭਰਨ ਲਈ 5 ਅਧਿਕਾਰੀਆਂ ਦੇ ਤਬਾਦਲੇ

image ਚੰਡੀਗੜ੍ਹ, 4 ਅ੍ਰਪੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਨ ਦੇ ਤੀਜੇ ਦਿਨ ਕੁੱਲ 25 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਹਨ, ਜਿਸ ਨਾਲ ਹੁਣ ਤੱਕ ਕੁੱਲ 45 ਨਾਮਜਦਗੀਆਂ ਦਾਖਲ ਹੋ ਚੁੱਕੀਆਂ ਹਨ।ਅੱਜ ਇੱਥੇ ਵਧੀਕ ਮੱਖ ਚੋਣ ਅਧਿਕਾਰੀਆਂ ਸ. ਰਮਿੰਦਰ ਸਿੰਘ , ਬੀ.ਪੁਰੂਸ਼ਾਰਥਾ ਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਸ੍ਰੀ ਅਮਿਤ ਤਲਵਾਰ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ, ਕਾਂਗਰਸ ਦੇ  ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਹਲਕੇ ਤੋਂ ਜਦਕਿ ਰਾਣਾ ਗੁਰਜੀਤ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ, ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਤੋਂ ਜਦਕਿ ਦੀਪ

ਸਿੰਗਲਾ ਨੇ ਕਵਰਿੰਗ ਉਮੀਦਵਾਰ ਵਜੋਂ, ਕਾਂਗਰਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ, ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਹਲਕੇ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਬਾਜਵਾ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਹਲਕੇ ਤੋਂ ਭਗਵੰਤ ਸਿੰਘ ਨੇ ਆਜ਼ਾਦ, ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਤੇ ਮਮਤਾ ਨੇ ਆਜ਼ਾਦ ਉਮੀਦਵਾਰ ਵਜੋਂ, ਸੰਗਰੂਰ ਤੋਂ ਹਰਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਬਠਿੰਡਾ ਤੋਂ ਸਵਰਨ ਸਿੰਘ, ਕੁਲਦੀਪ ਕੌਰ ਤੇ ਕਮਲਦੀਪ ਕੌਰ ਸਾਰੇ ਆਜ਼ਾਦ, ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਦੇ ਕੁਲਦੀਪ ਸਿੰਘ (ਕੇ.ਐ¤ਸ. ਮੱਖਣ) ਤੇ ਰਸ਼ਪਾਲ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ, ਹੁਸ਼ਿਆਰਪੁਰ ਤੋਂ ਲਖਬੀਰ ਸਿੰਘ ਨੇ ਆਜ਼ਾਦ, ਖਡੂਰ ਸਾਹਿਬ ਤੋਂ ਜਸਵੀਰ ਸਿੰਘ ਨੇ ਆਜ਼ਾਦ, ਲੁਧਿਆਣਾ ਤੋਂ ਰਾਜ ਕੁਮਾਰ ਅਟਵਾਲ ਤੇ ਕੁਲਵਿੰਦਰ ਪਾਲ ਸਿੰਘ ਦੋਵਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਕਾਗਜ਼ ਦਾਖਲ ਕੀਤੇ ਹਨ।    
ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 7 ਅਪ੍ਰੈਲ  ਨੂੰ ਸਵੇਰ 7 ਵਜੇ ਤੋਂ 12 ਮਈ ਸ਼ਾਮ 6 ਵਜੇ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਦੇ ਪ੍ਰਸਾਰਣ ਤੇ ਅਖਬਾਰਾਂ ਦੇ ਪ੍ਰਕਾਸ਼ਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਪੰਜਾਬ ਵਿਚ 30 ਅਪ੍ਰੈਲ ਨੂੰ ਚੋਣਾਂ ਦੇ ਸਨਮੁੱਖ ਵੋਟਿੰਗ ਤੋਂ 48 ਘੰਟੇ ਪਹਿਲਾਂ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੇ ਆਪੀਨੀਅਨ ਪੋਲ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। 
ਰੈਲੀਆਂ ਆਦਿ ਲਈ ਮਨਜ਼ੂਰੀ ਲੈਣ ਦੌਰਾਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਨੇ ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ-ਨਾਲ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਵੀ ਸਿੰਗਲ ਵਿੰਡੋ ਸਿਸਟਮ ਤਹਿਤ ਮਨਜ਼ੂਰੀ ਦੇਣ ਲਈ ਅਧਿਕਾਰਤ ਕੀਤਾ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਖੇ 17 ਅਪ੍ਰੈਲ ਤੇ 24 ਅਪ੍ਰੈਲ ਨੂੰ ਵੋਟਾਂ ਪੈਣ ਦੇ ਮੱਦੇਨਜ਼ਰ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਦੇ 3 ਕਿਲੋਮੀਟਰ ਘੇਰੇ ਵਿਚ ਇਨ੍ਹਾਂ ਦਿਨਾਂ ਨੂੰ ਵੋਟਿੰਗ ਤੋਂ 48 ਘੰਟੇ ਪਹਿਲਾਂ ਤੋਂ ਸ਼ਰਾਬਬੰਦੀ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤੋਂ ਇਲਾਵਾ ਵੋਟਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤੱਕ ਰਾਜਸਥਾਨ ਦੀ ਸੀਮਾ ਨਾਲ ਲੱਗਦੀ ਪੰਜਾਬ ਦੀ ਹੱਦ ਸੀਲ ਕਰ ਦਿੱਤੇ ਜਾਣ ਬਾਰੇ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਸ਼ਰਾਬ, ਨਕਦੀ ਤੇ ਹਥਿਆਰਾਂ ਆਦਿ ਦੀ ਤਸਕਰੀ ਨਾ ਹੋ ਸਕੇ। ਇਸ ਤੋਂ ਇਲਾਵਾ ਰਾਜਸਥਾਨ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਵੀ ਕਿਹਾ ਗਿਆ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿਚ ਚੋਣਾਂ ਦੇ ਮੱਦੇਨਜ਼ਰ ਕੁਝ ਖਾਲੀ ਪੋਸਟਾਂ ਨੂੰ ਭਰਨ ਲਈ ਅਦੱਪਾ ਕਾਰਤਿਕ ਆਈ.ਏ.ਐਸ. ਨੂੰ ਏ.ਡੀ.ਸੀ. ਜਨਰਲ ਗੁਰਦਾਸਪੁਰ, ਵੀ.ਕੇ. ਸ਼ਰਮਾ ਆਈ.ਏ.ਐਸ. ਨੂੰ ਏ.ਡੀ.ਸੀ. ਅੰਮ੍ਰਿਤਸਰ, ਵਿਨੈ ਬੁਬਲਾਨੀ ਨੂੰ ਏ.ਡੀ.ਸੀ. ਤਰਨਤਾਰਨ, ਪਰਮਿੰਦਰ ਪਾਲ ਸਿੰਘ ਨੂੰ ਐਸ.ਡੀ.ਐਮ. ਫਗਵਾੜਾ ਤੇ ਅਮਨਦੀਪ ਸਿੰਘ ਭੱਟੀ ਨੂੰ ਐਸ.ਡੀ.ਐਮ. ਪੱਟੀ ਲਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਖਾਲੀ ਪੋਸਟਾਂ ਦੇ ਵਿਰੁੱਧ ਕੀਤੀ ਗਈ ਹੈ। 
ਇਸੇ ਦੌਰਾਨ ਮੁੱਖ ਚੋਣ ਦਫਤਰ ਪੰਜਾਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪ੍ਰਸਿੱਧ ਅਦਾਕਾਰ ਆਮਿਰ ਖਾਨ ਨੂੰ ਆਪਣਾ ਆਈਕਨ ਬਣਾਇਆ ਗਿਆ ਹੈ ਜੋ ਕਿ ਲੋਕਾਂ ਨੂੰ ਜ਼ਮੀਰ ਦੀ ਅਵਾਜ਼ ’ਤੇ ਵੋਟ ਪਾਉਣ ਲਈ ਪ੍ਰੇਰਨਗੇ। ਇਸ ਤੋਂ ਇਲਾਵਾ ਪੰਜਾਬ ਵਿਚ ਲੋਕਾਂ ਨੂੰ ਵੋਟਾਂ ਪਾਉਣ ਵਾਲੇ ਉਤਸ਼ਾਹਿਤ ਕਰਨ ਲਈ ਮੁੱਖ ਚੋਣ ਅਧਿਕਾਰੀ ਦਫਤਰ ਵਲੋਂ ਸੂਬੇ ਦੇ ਫਲਾਇੰਗ ਕਲੱਬਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਵੋਟਿੰਗ ਤੋਂ ਪਹਿਲਾਂ ਅਸਮਾਨ ਵਿਚੋਂ ਪੈਂਫਲੈਂਟ ਸੁੱਟੇ ਜਾਣਗੇ ਜਿਸ ਰਾਹੀਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ। ਸੂਬੇ ਦੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਨੂੰ 14 ਅਪ੍ਰੈਲ ਨੂੰ ਸਵੇਰੇ 11 ਵਜੇ ਵੋਟ ਪਾਉਣ ਲਈ ਸਹੁੰ ਚੁਕਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਇਨਾਤ ਸਟੈਟਿਕ ਸਰਵੀਲੈਂਸ ਟੀਮਾਂ ਤੇ ਉ¤ਡਣ ਦਸਤਿਆਂ ਵਲੋਂ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਹੁਣ ਤੱਕ 345 ਕਰੋੜ ਰੁਪੈ ਦੇ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਵਿਚ 12693 ਕਿਲੋ ਭੁੱਕੀ ਬਾਜ਼ਾਰੀ ਕੀਮਤ 2 ਕਰੋੜ 53 ਲੱਖ, ਹੈਰੋਇਨ 68.35 ਕਿਲੋ ਬਾਜ਼ਾਰੀ ਕੀਮਤ 340 ਕਰੋੜ 17 ਲੱਖ 50 ਹਜ਼ਾਰ, ਅਫੀਮ 109.82 ਕਿਲੋ ਬਾਜ਼ਾਰੀ ਕੀਮਤ 50 ਲੱਖ , ਸਮੈਕ  1540 ਗ੍ਰਾਮ 10.78 ਲੱਖ ਰੁਪੈ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁੱਲ ਉ¤ਡਣ ਦਸਤਿਆਂ ਵਲੋਂ 2 ਕਰੋੜ 55 ਲੱਖ 78 ਹਜ਼ਾਰ ਰੁਪੈ ਦੀ ਜਾਂਚ ਕੀਤੀ ਗਈ ਹੈ ਜਿਸ ਵਿਚੋਂ 4 ਲੱਖ 48 ਹਜ਼ਾਰ ਰੁਪੈ ਜ਼ਬਤ ਕੀਤੇ ਗਏ ਹਨ। ਹੁਣ ਤੱਕ ਕੁੱਲ 2,21,991 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਦਿੱਤੇ ਗਏ ਹਨ। ਆਦਰਸ਼ ਚੋਣ ਜਾਬਤੇ ਆਦਿ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 1530 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।

Comments are closed.

COMING SOON .....


Scroll To Top
11