Tuesday , 15 October 2019
Breaking News
You are here: Home » PUNJAB NEWS » ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰੀ ਚੇਅਰਮੈਨੀਆਂ ਲਈ ਹੰਸਪਾਲ ਤੇ ਬਿੱਟੂ ਸਮੇਤ 8 ਨਾਂਵਾਂ ਨੂੰ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰੀ ਚੇਅਰਮੈਨੀਆਂ ਲਈ ਹੰਸਪਾਲ ਤੇ ਬਿੱਟੂ ਸਮੇਤ 8 ਨਾਂਵਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, 13 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੱਧਰੀ ਚੇਅਰਮੈਨੀਆਂ ਲਈ 8 ਨਾਂਵਾਂ ਨੂੰ ਮਨਜ਼ੂਰੀ ਦਿੱਤੀ ਹੈ।ਇਨ੍ਹਾਂ ਦੀ ਨਿਯੁਕਤੀ ਸੰਬੰਧੀ ਨੋਟੀਫੀਕੇਸ਼ਨ ਸੋਮਵਾਰ ਜਾਂ ਮੰਗਲਵਾਰ ਜਾਰੀ ਹੋ ਸਕਦਾ ਹੈ।ਜਿਨ੍ਹਾਂ 8 ਨੇਤਾਵਾਂ ਦੇ ਨਾਂਵਾਂ ਲਈ ਪ੍ਰਵਾਨਗੀ ਮਿਲੀ ਹੈ ਉਨ੍ਹਾਂ ਵਿਚ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਹਰਵਿੰਦਰ ਸਿੰਘ ਹੰਸਪਾਲ, ਕੁਲਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ, ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਮਮਤਾ ਦਿੱਤਾ, ਲੁਧਿਆਣਾ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਪ੍ਰੀਤ ਗੋਗੀ, ਅੰਮ੍ਰਿਤਸਰ ਦੇ ਕਾਂਗਰਸ ਆਗੂ ਸ: ਪਰਗਟ ਸਿੰਘ ਦੁਨਾ, ਫ਼ਗਵਾੜਾ ਦੇ ਕਾਂਗਰਸ ਆਗੂ ਸ੍ਰੀ ਐਮ.ਐਲ. ਸੂਦ ਅਤੇ ਫ਼ਾਜ਼ਿਲਕਾ ਦੇ ਕਾਂਗਰਸ ਆਗੂ ਸ: ਸੁਖਵੰਤ ਸਿੰਘ ਬਰਾੜ ਸ਼ਾਮਿਲ ਹਨ।ਸੂਚੀ ਵਿੱਚ ਸ਼ਾਮਿਲ ਨੇਤਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ:ਹੰਸਪਾਲ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਿਟੀ, ਸ: ਤਜਿੰਦਰ ਸਿੰਘ ਬਿੱਟੂਨੂੰ ‘ਪਨਸਪ’, ਸ੍ਰੀਮਤੀ ਮਮਤਾ ਦੱਤਾ ਨੂੰ ਪੰਜਾਬ ਖ਼ਾਦੀ ਬੋਰਡ, ਸ੍ਰੀ ਕੇ.ਕੇ.ਬਾਵਾ ਨੂੰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਸ੍ਰੀ ਗੁਰਪ੍ਰੀਤ ਗੋਗੀ ਨੂੰ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ, ਸ੍ਰੀ ਮਨੋਹਰ ਲਾਲ ਸੂਦ ਨੂੰ ਐਸ.ਸੀ.ਕਾਰਪੋਰੇਸ਼ਨ ਅਤੇ ਸ: ਸੁਖਵੰਤ ਸਿੰਘ ਬਰਾੜਨੂੰ ‘ਹਾਊਸਫ਼ੈਡ’ ਦਾ ਚੇਅਰਮੈਨ ਲਗਾਏ ਜਾਣਾ ਤੈਅ ਹੋਇਆ ਹੈ।

Comments are closed.

COMING SOON .....


Scroll To Top
11