Monday , 30 March 2020
Breaking News
You are here: Home » PUNJAB NEWS » ਕੈਪਟਨ ਅਮਰਿੰਦਰ ਸਿੰਘ ਨੇ 34 ਸ਼ਹੀਦਾਂ ਦੇ ਪਰਿਵਾਰਕਾ ਮੈਂਬਰਾਂ ਨੂੰ ਕੀਤਾ ਸਨਮਾਨਿਤ

ਕੈਪਟਨ ਅਮਰਿੰਦਰ ਸਿੰਘ ਨੇ 34 ਸ਼ਹੀਦਾਂ ਦੇ ਪਰਿਵਾਰਕਾ ਮੈਂਬਰਾਂ ਨੂੰ ਕੀਤਾ ਸਨਮਾਨਿਤ

ਮੁੱਖ ਮੰਤਰੀ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
ਚੰਡੀਗੜ, 14 ਫਰਵਰੀ- ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਪੰਜਾਬ ਦੇ ਬਹਾਦਰ ਤੇ ਦਲੇਰ ਸ਼ਹੀਦ ਸੈਨਿਕਾਂ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 34 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਮੌਕੇ ਰੱਖੇ ਇਸ ਸਮਾਗਮ ਵਿੱਚ ਸ਼ਹੀਦ ਸੈਨਿਕ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਸਾਰਿਆਂ ਨੂੰ ‘ਮਾਣ ਪੱਤਰ’ ਦੇ ਕੇ ਸਨਮਾਨਤ ਕੀਤਾ ਜਿਨਾਂ ਨੂੰ ਸਾਲ 2017, 2018 ਤੇ 2019 ਦੌਰਾਨ ਸੂਬਾ ਸਰਕਾਰ ਨੇ ‘ਮਾਣ ਤੇ ਸਨਮਾਨ’ ਨੀਤੀ ਤਹਿਤ ਸ਼ਹੀਦ ਸੈਨਿਕਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਸੀ।
ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸ਼ਹੀਦ ਪਰਿਵਾਰਾਂ ਦੀ ਭਲਾਈ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਇਨਾਂ ਬਹਾਦਰ ਸੂਰਮਿਆਂ ’ਤੇ ਸਮੁੱਚੇ ਦੇਸ਼ ਨੂੰ ਮਾਣ ਹੈ ਜਿਨਾਂ ਨੇ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤਿਵਾਦ ਖਿਲਾਫ ਆਪਣੀ ਡਿੳੂਟੀ ਨਿਭਾਉਦਿਆਂ ਮਿਸਾਲੀ ਕੁਰਬਾਨੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਰੱਖੇ ਇਸ ਸਮਾਗਮ ਰਾਹੀਂ ਉਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਵਿੱਤੀ ਰੂਪ ਵਿੱਚ ਮੁਆਵਜ਼ਾ ਦੇ ਕੇ ਇਨਾਂ ਪਰਿਵਾਰਾਂ ਦੇ ਆਪਣਿਆਂ ਕੋਲੋਂ ਵਿਛੜੇ ਦਾ ਘਾਟਾ ਦੂਰ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਇਨਾਂ ਸ਼ਹੀਦਾਂ ਵੱਲੋਂ ਦਿਖਾਈ ਬਹਾਦਰੀ ਤੇ ਸੂਰਮਗਤੀ ਨੂੰ ਕਦੇ ਨਹੀਂ ਭੁੱਲਣਗੇ।
ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਕੁਝ ਮੈਂਬਰਾਂ ਵੱਲੋਂ ਉਠਾਏ ਮੁੱਦੇ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਇਕ ਸੋਧੀ ਹੋਈ ਨੀਤੀ ਤਿਆਰ ਕਰਨ ਜਿਸ ਵਿੱਚ ਸ਼ਹੀਦ ਦੇ ਯੋਗ ਪਰਿਵਾਰਕ ਮੈਂਬਰ ਨੂੰ ਨੌਕਰੀ ਉਪਰੰਤ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਦੀ ਸੂਰਤ ਵਿੱਚ ਉੱਚੇ ਰੈਂਕ ਦੀ ਨੌਕਰੀ ਦਿੱਤੀ ਜਾ ਸਕੇ।
ਇਸੇ ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬਿ੍ਰਗੇਡੀਅਰ ਸਤਿੰਦਰ ਸਿੰਘ (ਸੇਵਾ ਮੁਕਤ) ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਰੱਖਿਆ ਸੇਵਾਵਾਂ ਵਿੱਚ ਸੇਵਾ ਨਿਭਾਉਂਦਿਆਂ ਜਿਨਾਂ ਸੈਨਿਕਾਂ ਨੇ ਆਪਣੀ ਜਾਨ ਨਿਛਾਵਰ ਕੀਤੀ ਹੈ, ਉਨਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਜਲਦੀ ਹੀ ਨੌਕਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਅਜਿਹੇ 9 ਕੇਸ ਸੂਬਾ ਸਰਕਾਰ ਦੇ ਵਿਚਾਰ ਅਧੀਨ ਹਨ ਜਿਨਾਂ ਵਿੱਚੋਂ ਚਾਰ ਕੇਸਾਂ ਵਿੱਚ ਅਗਲੇ ਵਾਰਸ ਨੂੰ ਜਲਦ ਹੀ ਨੌਕਰੀ ਦਿੱਤੀ ਜਾ ਰਹੀ ਹੈ। ਬਾਕੀ 5 ਕੇਸਾਂ ਦਾ ਕੰਮ ਚੱਲ ਰਿਹਾ ਹੈ ਅਤੇ ਉਨਾਂ ਨੂੰ ਸੈਨਾ ਵੱਲੋਂ ਜੰਗ ਦੌਰਾਨ ਸ਼ਹੀਦ ਹੋਣ ਦਾ ਸਰਟੀਫਿਕੇਟ (ਜਿਹੜਾ ਕਿ ਨੌਕਰੀ ਲਈ ਜ਼ਰੂਰੀ ਹੈ) ਜਾਰੀ ਕਰਨ ਉਪਰੰਤ ਨੌਕਰੀ ਦੇ ਦਿੱਤੀ ਜਾਵੇਗੀ।
ਡਾਇਰੈਕਟਰ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਨੌਕਰੀ ਤੋਂ ਇਲਾਵਾ ਵਿੱਤੀ ਸਹਾਇਤਾ ਲਈ ਹੋਰ ਵੀ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਗਨ। ਇਨਾਂ ਸਕੀਮਾਂ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਝੰਡਾ ਦਿਵਸ ਫੰਡ ਵਿੱਚੋਂ ਮੈਡੀਕਲ ਸਹਾਇਤਾ ਲਈ ਵਿੱਤੀ ਸਹਾਇਤਾ, ਸ਼ਹੀਦ ਸੈਨਿਕ ਦੀ ਵਿਧਵਾ ਨੂੰ ਪੱਕੀ ਪੈਨਸ਼ਨ ਲੱਗਣ ਤੱਕ ਆਰਜ਼ੀ ਵਿੱਤੀ ਸਹਾਇਤਾ, ਵਿਧਵਾਵਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ, ਪੇਸ਼ੇਵਰ ਕੋਰਸਾਂ ਲਈ ਕੋਚਿੰਗ, ਸਵੈ-ਰੋਜ਼ਗਾਰ ਲਈ ਟੂਲ ਕਿੱਟ, ਸਾਬਕਾ ਸੈਨਿਕਾਂ ਦੀਆਂ ਲੜਕੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਆਦਿ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ‘ਮਾਣ ਤੇ ਸਨਮਾਨ’ ਨੀਤੀ ਤਹਿਤ ਸ਼ਹੀਦ ਸੈਨਿਕ ਦੇ ਵਾਰਸ ਨੂੰ ਨੌਕਰੀ ਦੇਣ ਤੋਂ ਇਲਾਵਾ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਜਿਸ ਵਿੱਚ ਅਣਵਿਆਹੇ ਮਾਮਲੇ ਵਿੱਚ 10 ਲੱਖ ਰੁਪਏ ਅਤੇ ਵਿਆਹੇ ਹੋਏ ਸੈਨਿਕ ਦੇ ਪਰਿਵਾਰ ਲਈ 12 ਲੱਖ ਰੁਪਏ ਦੀ ਸਹਾਇਤਾ ਸ਼ਾਮਲ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਲਾਹਕਾਰ ਨਿਵੇਸ਼ ਪੰਜਾਬ ਮੇਜਰ ਬੀ.ਐਸ. ਕੋਹਲੀ (ਸੇਵਾ ਮੁਕਤ), ਮੁੱਖ ਮੰਤਰੀ ਦੇ ਸਕੱਤਰ (ਰਾਜਸੀ) ਮੇਜਰ ਅਮਰਦੀਪ ਸਿੰਘ ਅਤੇ ਰੱਖਿਆ ਸੇਵਾਵਾਂ ਭਲਾਈ ਦੇ ਡਿਪਟੀ ਡਾਇਰੈਕਟਰ ਕਰਨਲ ਜਰਨੈਲ ਸਿੰਘ (ਸੇਵਾ ਮੁਕਤ) ਤੇ ਲੈਫਟੀਨੈਂਟ ਕਰਨਲ ਜੇ.ਐਸ. ਬੋਪਾਰਾਏ (ਸੇਵਾ ਮੁਕਤ) ਹਾਜ਼ਰ ਸਨ।
ਸਨਮਾਨਿਤ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਦੀ ਸੂਚੀ-
ਰਣਜੀਤ ਕੌਰ ਪਤਨੀ ਗੰਨਰ ਮਨਪ੍ਰੀਤ ਸਿੰਘ, ਮਧੂ ਰਾਧਾ ਪੁੱਤਰੀ ਸੂਬੇਦਾਰ ਫਤਿਹ ਸਿੰਘ, ਹਰਮੀਤ ਕੌਰ ਪਤਨੀ ਹਵਲਦਾਰ ਸੁਖਰਾਜ ਸਿੰਘ, ਰਛਪਾਲ ਕੌਰ ਪਤਨੀ ਇੰਸਪੈਕਟਰ ਜਗਜੀਤ ਸਿੰਘ, ਬਿਕਰਮਜੀਤ ਸਿੰਘ ਪੁੱਤਰ ਮੇਜਰ ਹਰਪਾਲ ਸਿੰਘ, ਪਲਵਿੰਦਰ ਕੌਰ ਪੁਤਰੀ ਹਵਲਦਾਰ ਪਲਵਿੰਦਰ ਸਿੰਘ, ਗੁਰਪ੍ਰੀਤ ਕੌਰ ਪਤਨੀ ਲਾਂਸ ਨਾਇਕ ਸੰਦੀਪ ਸਿੰਘ, ਰਣਜੀਤ ਕੌਰ ਪਤਨੀ ਨਾਇਕ ਰਾਜਿੰਦਰ ਸਿੰਘ, ਰਾਜਵਿੰਦਰ ਕੌਰ ਪਤਨੀ ਸਿਪਾਹੀ ਮਨਦੀਪ ਸਿੰਘ, ਬਲਜੀਤ ਕੌਰ ਪਤਨੀ ਹਵਲਦਾਰ ਸਤਨਾਮ ਸਿੰਘ, ਭਾਵਨਾ ਦੇਵੀ ਪਤਨੀ ਹਵਲਦਾਰ ਮਦਨ ਲਾਲ, ਪਲਵੀ ਸੈਣੀ ਪਤਨੀ ਗੰਨਰ ਸੁਖਦਿਆਲ, ਜਸਪ੍ਰੀਤ ਕੌਰ ਪਤਨੀ ਲਾਂਸ ਨਾਇਕ ਕੁਲਦੀਪ ਸਿੰਘ, ਦਵਿੰਦਰ ਸਿੰਘ ਭਰਾ ਸਿਪਾਹੀ ਸੁਖਵਿੰਦਰ ਸਿੰਘ, ਸਤਪਿੰਦਰ ਸਿੰਘ ਪੁੱਤਰ ਨਾਇਕ ਗੁਰਪਿੰਦਰ ਸਿੰਘ, ਅਮਨਦੀਪ ਪਤਨੀ ਕਾਂਸਟੇਬਲ ਅਜੇ ਕੁਮਾਰ, ਹਰਮਨਦੀਪ ਸਿੰਘ ਪੁੱਤਰ ਸੂਬੇਦਾਰ ਪਰਮਜੀਤ ਸਿੰਘ, ਸਿਮਰਨਜੀਤ ਕੌਰ ਪਤਨੀ ਲਾਂਸ ਨਾਇਕ ਰਛਪਾਲ ਸਿੰਘ, ਜੋਬਨਜੀਤ ਸਿੰਘ ਪੁੱਤਰ ਹਵਲਦਾਰ ਅਵਤਾਰ ਸਿੰਘ, ਗੁਰਪ੍ਰੀਤ ਕੌਰ ਪਤਨੀ ਸਿਪਾਹੀ ਗੁਰਸਾਹਿਬ ਸਿੰਘ, ਭੁਪਿੰਦਰ ਕੌਰ ਪਤਨੀ ਗੰਨਰ ਸਤਨਾਮ ਸਿੰਘ, ਸੁਖਬੀਰ ਕੌਰ ਪਤਨੀ ਲਾਂਸ ਨਾਇਕ ਧਰਮਿੰਦਰ ਸਿੰਘ, ਕਿੰਦਰਜੀਤ ਕੌਰ ਪਤਨੀ ਸਿਪਾਹੀ ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਭਰਾ ਪੈਰਾ ਟਰੂਪਰ ਰਵੀ ਕੁਮਾਰ, ਦਲਜੀਤ ਸਿੰਘ ਪੁੱਤਰ ਨਾਇਬ ਸੂਬੇਦਾਰ ਅਵਤਾਰ ਸਿੰਘ, ਜਸਵੀਰ ਕੌਰ ਪਤਨੀ ਨਾਇਕ ਬਖਤਾਬਰ ਸਿੰਘ, ਅਲਕਾ ਰਾਣੀ ਪਤਨੀ ਨਾਇਕ ਬਲਕਾਰ ਸਿੰਘ, ਕਰਮਜੀਤ ਕੌਰ ਪਤਨੀ ਹਵਲਦਾਰ ਸੁਖਵਿੰਦਰ ਸਿੰਘ, ਪ੍ਰਭਪ੍ਰੀਤ ਕੌਰ ਪਤਨੀ ਵਿੰਗ ਕਮਾਂਡਰ ਮਨਦੀਪ ਸਿੰਘ ਢਿੱਲੋਂ, ਅਮਨਦੀਪ ਦਾਸ ਪੁੱਤਰ ਨੈਬ ਸੂਬੇਦਾਰ ਕੁਲਦੀਪ ਦਾਸ, ਮਹਿੰਦਰਪਾਲ ਕੌਰ ਪਤਨੀ ਸਿਪਾਹੀ ਜਗਸੀਰ ਸਿੰਘ, ਮਨਦੀਪ ਸਿੰਘ ਪੁੱਤਰ ਕਾਂਸਟੇਬਲ ਜਗਤਾਰ ਸਿੰਘ, ਬਲਵਿੰਦਰ ਕੌਰ ਭੈਣ ਸਿਪਾਹੀ ਸਰਬਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਪਤਨੀ ਸਿਪਾਹੀ ਰਛਪਾਲ ਸਿੰਘ ਸ਼ਾਮਲ ਸਨ।

Comments are closed.

COMING SOON .....


Scroll To Top
11