Wednesday , 19 December 2018
Breaking News
You are here: Home » PUNJAB NEWS » ਕੈਪਟਨ ਅਤੇ ਜਾਖੜ ਵੱਲੋਂ ਕੀਤੇ ਸਵਾਲਾਂ ਦੇ ਆਧਾਰ ’ਤੇ ਐਸ.ਆਈ.ਟੀ. ਨੇ ਕੀਤੀ ਪੁੱਛਗਿੱਛ : ਸੁਖਬੀਰ ਸਿੰਘ ਬਾਦਲ

ਕੈਪਟਨ ਅਤੇ ਜਾਖੜ ਵੱਲੋਂ ਕੀਤੇ ਸਵਾਲਾਂ ਦੇ ਆਧਾਰ ’ਤੇ ਐਸ.ਆਈ.ਟੀ. ਨੇ ਕੀਤੀ ਪੁੱਛਗਿੱਛ : ਸੁਖਬੀਰ ਸਿੰਘ ਬਾਦਲ

ਪੰਜਾਬ ਨੂੰ ਅਗ ਲਾਉਣਾ ਬੰਦ ਕਰਨ ਕੈਪਟਨ

ਚੰਡੀਗੜ੍ਹ, 19 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਾਲ 2015 ’ਚ ਬੇਅਦਬੀ ਅਤੇ ਗੋਲੀਕਾਂਡਾਂ ਮਾਮਲਿਆਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅਗੇ ਸੋਮਵਾਰ ਨੂੰ ਚੰਡੀਗੜ੍ਹ ’ਚ ਪੁਲਿਸ ਹੈਡਕੁਆਟਰ ਵਿਖੇ ਪੇਸ਼ੀ ਹੋਈ। ਐਸ.ਆਈ.ਟੀ. ਨੇ ਉਨ੍ਹਾਂ ਤੋਂ ਅਧੇ ਕੁ ਘੰਟੇ ਲਈ ਸਵਾਲ-ਜਵਾਬ ਕੀਤੇ। ਇਸ ਤੋਂ ਬਾਅਦ ਉਨ੍ਹਾਂ ਪ੍ਰੈਸ ਕਾਨਫ਼ਰੰਸ ਕੀਤੀ। ਜਾਂਚ ਲਈ ਪਹਿਲਾਂ ਸੁਖਬੀਰ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਐਸ.ਆਈ.ਟੀ. ਨੂੰ ਪਤਰ ਲਿਖ ਚੰਡੀਗੜ੍ਹ ਵਿਚ ਹੀ ਪੁਛਗਿਛ ਕੀਤੇ ਜਾਣ ਦੀ ਮੰਗ ਕੀਤੀ ਸੀ। ਐਤਵਾਰ ਨੂੰ ਅੰਮ੍ਰਿਤਸਰ ’ਚ ਗ੍ਰਨੇਡ ਧਮਾਕਾ ਹੋ ਜਾਣ ਕਾਰਨ ਸੁਰਖਿਆ ਦੇ ਮਦੇਨਜ਼ਰ ਉਨ੍ਹਾਂ ਦੀ ਪੁਛਗਿਛ ਦੀ ਵੀ ਥਾਂ ਬਦਲ ਕੇ ਚੰਡੀਗੜ੍ਹ ਕਰ ਦਿਤੀ ਗਈ ਸੀ। ਬੀਤੀ 16 ਨਵੰਬਰ ਨੂੰ ਐਸ.ਆਈ.ਟੀ. ਨੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁਛਗਿਛ ਕੀਤੀ ਸੀ ਅਤੇ ਅਜ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਪਖ ਟੀਮ ਨੂੰ ਦਸ ਦਿਤਾ ਹੈ। ਹੁਣ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ’ਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਐਸ. ਆਈ. ਟੀ. ਨੇ ਉਨ੍ਹਾਂ ਕੋਲੋਂ ਪੁਛਗਿਛ ਕੈਪਟਨ ਅਤੇ ਸੁਨੀਲ ਜਾਖੜ ਵਲੋਂ ਕੀਤੇ ਸਵਾਲਾਂ ਦੇ ਆਧਾਰ ’ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਹਿਣ ’ਤੇ ਐਸ. ਆਈ. ਟੀ. ਨੇ ਉਨ੍ਹਾਂ ਨੂੰ ਬੁਲਾ ਤਾਂ ਲਿਆ ਸੀ ਪਰ ਐਸ. ਆਈ. ਟੀ. ਕੋਲ ਪੁਛਣ ਲਈ ਕੋਈ ਵੀ ਸਵਾਲ ਨਹੀਂ ਸੀ। ਇਕ ਸਵਾਲ ਦੇ ਜਵਾਬ ’ਚ ਬਾਦਲ ਨੇ ਕਿਹਾ ਕਿ ਕਿਸੇ ਵੀ ਘਟਨਾ ’ਚ ਗੋਲੀ ਚਲਾਉਣ ਦਾ ਹੁਕਮ ਕਾਰਜਕਾਰੀ ਮੈਜਿਸਟਰੇਟ ਹੀ ਦੇ ਸਕਦਾ ਹੈ। ਐਸ. ਆਈ. ਟੀ. ਨੇ ਸੁਖਬੀਰ ਬਾਦਲ ਨੂੰ ਪੰਜ ਸਵਾਲ ਪੁਛੇ, ਜਿਸ ’ਤੇ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਸਵਾਲ ਇਹ ਵੀ ਸੀ ਕਿ ਕੀ ਤੁਸੀਂ ਅਕਸ਼ੈ ਕੁਮਾਰ ਨੂੰ ਮੁੰਬਈ ’ਚ ਮਿਲੇ ਹੋ, ਜਿਸ ’ਤੇ ਉਨ੍ਹਾਂ ਕਿਹਾ ਕਿ ਉਹ ਅਕਸ਼ੈ ਨੂੰ ਪੰਜਾਬ ਤੋਂ ਬਾਹਰ ਕਦੇ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਐਸ. ਆਈ. ਟੀ. ਵਲੋਂ ਪੁਛੇ ਗਏ ਸਾਰੇ ਸਵਾਲ ਸਿਆਸੀ ਤੌਰ ’ਤੇ ਪ੍ਰੇਰਿਤ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 25 ਸਾਲ ਪਹਿਲਾਂ ਪੰਜਾਬ ’ਚ ਜਿਸ ਤਰ੍ਹਾਂ ਦੇ ਹਾਲਾਤ ਸਨ, ਦਹਿਸ਼ਤਗਰਦੀ ਦਾ ਮਾਹੌਲ ਸੀ, ਉਹ ਹੁਣ ਕਾਂਗਰਸ ਨੇ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ’ਚ ਕੈਪਟਨ ਉਹੀ ਨੀਤੀ ਵਰਤ ਰਹੇ ਹਨ, ਜਿਹੜੀ ਕਿ ਗਾਂਧੀ ਪਰਿਵਾਰ ਉਨ੍ਹਾਂ ਨੂੰ ਦਸ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਜ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿਟੂ ਨੇ ਕਿਹਾ ਕਿ ਦਾਦੂਵਾਲ ਕੋਲ ਪੈਸਾ ਕਿਥੋਂ ਆ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਪੰਜਾਬ ਨੂੰ ਅਗ ਲਾਉਣਾ ਬੰਦ ਕਰਨ।
ਇਸ ਮੌਕੇ ਬਾਦਲ ਨੇ ਕਿਹਾ ਕਿ ਫ਼ੌਜ ਮੁਖੀ ਵਲੋਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿਤੀ ਗਈ ਸੀ ਪਰ ਸਰਕਾਰ ਨੇ ਇਸ ਵਲ ਕੋਈ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੇਲ੍ਹ ਮੰਤਰੀ ਰੰਧਾਵਾ ਅਤੇ ਆਪ ਦੇ ਆਗੂ ਫੂਲਕਾ ਦੇ ਬਿਆਨ ਮੰਦਭਾਗੀ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੇ ਹਾਲਤਾਂ ਬਾਰੇ ਦਸ ਦਿਤਾ ਹੈ।

Comments are closed.

COMING SOON .....


Scroll To Top
11