Tuesday , 20 August 2019
Breaking News
You are here: Home » Editororial Page » ਕੈਨੇਡਾ ਹਕੂਮਤ ਦਾ ਸਿੱਖਾਂ ਸਬੰਧੀ ਅੱਤਵਾਦੀ’ਲਫਜ਼ ਵਰਤਣ ਵਿਰੁੱਧ ਸ. ਜਗਮੀਤ ਸਿੰਘ ਵੱਲੋਂ ਲਿਆ ਸਟੈਂਡ ਸ਼ਲਾਘਾਯੋਗ

ਕੈਨੇਡਾ ਹਕੂਮਤ ਦਾ ਸਿੱਖਾਂ ਸਬੰਧੀ ਅੱਤਵਾਦੀ’ਲਫਜ਼ ਵਰਤਣ ਵਿਰੁੱਧ ਸ. ਜਗਮੀਤ ਸਿੰਘ ਵੱਲੋਂ ਲਿਆ ਸਟੈਂਡ ਸ਼ਲਾਘਾਯੋਗ

ਸ੍ਰੀ ਫ਼ਤਹਿਗੜ੍ਹ ਸਾਹਿਬ- ‘‘ਸਿੱਖ ਕੌਮ ਅਮਨ ਪਸ਼ੰਦ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਹਰ ਕੀਮਤ ’ਤੇ ਕਾਇਮ ਰੱਖਣ ਦੀ ਹਾਮੀ ਹੈ ਅਤੇ ਕਿਸੇ ਵੀ ਸਥਾਂਨ ’ਤੇ ਮਨੁੱਖੀ ਅਧਿਕਾਰਾਂ ਅਤੇ ਇਨਸਾਨੀ ਕਦਰਾ-ਕੀਮਤਾ ਦੇ ਘਾਣ ਦੇ ਸਖ਼ਤ ਵਿਰੁੱਧ ਹੈ । ਜੋ ਬੀਤੇ ਲੰਮੇਂ ਸਮੇਂ ਤੋਂ ਸਿੱਖ ਕੌਮ ਵੱਲੋਂ ਆਪਣੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਉਹ ਬਿਲਕੁਲ ਕਾਨੂੰਨੀ ਪ੍ਰਕਿਰਿਆ ਅਧੀਨ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਮੁੱਖ ਰੱਖਦੇ ਹੋਏ ਇਹ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਹੈ । ਇਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਕਾਨੂੰਨੀ ਸਲਾਹਕਾਰਾਂ ਨਾਲ ਲੰਮੀਆਂ ਵਿਚਾਰਾਂ ਕਰਨ ਉਪਰੰਤ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਇੰਡੀਆਂ ਦੀ ਸੁਪਰੀਮ ਕੋਰਟ ਦਿੱਲੀ ਵਿਖੇ ਬਾਦਲੀਲ ਢੰਗ ਨਾਲ ਪਟੀਸ਼ਨ ਪਾਈ ਗਈ ਸੀ, ਜੋ ਕਿ ਦੋਵੇ ਵੱਡੀਆਂ ਅਦਾਲਤਾਂ ਨੇ ਸਿੱਖ ਕੌਮ ਨੂੰ ਇਹ ਕਾਨੂੰਨੀ ਹੱਕ ਦਿੱਤਾ ਹੈ ਕਿ ਊਹ ਆਪਣੀ ਆਜ਼ਾਦੀ ਦੇ ‘ਖ਼ਾਲਿਸਤਾਨ’ ਕਾਇਮ ਕਰਨ ਦੇ ਸੰਘਰਸ਼ ਨੂੰ ਜਮਹੂਰੀਅਤ ਤੇ ਅਮਨਮਈ ਤਰੀਕੇ ਕਰ ਸਕਦੇ ਹਨ । ਜਿਸ ਅਧੀਨ ਉਹ ਆਪਣੀਆ ਤਕਰੀਰਾਂ ਕਰ ਸਕਦੇ ਹਨ, ਕੋਈ ਲਿਟਰੇਚਰ ਲਿਖਕੇ ਵੰਡ ਸਕਦੇ ਹਨ ਅਤੇ ਪ੍ਰਚਾਰ ਕਰ ਸਕਦੇ ਹਨ । ਉਪਰੋਕਤ ਦੋਵੇ ਮੁੱਖ ਅਦਾਲਤਾਂ ਦੇ ਹੁਕਮਾਂ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਾਨੂੰਨ ਦੀ ਦੇਖਰੇਖ ਹੇਠ ਰਹਿਕੇ ਹੀ ਆਪਣਾ ਸੰਘਰਸ਼ ਕਰਦੀ ਆ ਰਹੀ ਹੈ । ਪਰ ਹਿੰਦੂਤਵ ਹੁਕਮਰਾਨ ਇਸਦੇ ਬਾਵਜੂਦ ਵੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਦੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਨਾਮ ਦੇ ਕੇ ਮੀਡੀਏ ਵਿਚ ਬਦਨਾਮ ਕਰਦੀ ਹੈ ਅਤੇ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਅਧੀਨ ਗਲਤ ਰਿਪੋਰਟ ਦੇ ਕੇ ਨਿਸ਼ਾਨਾਂ ਬਣਾਉਣਾ ਚਾਹੁੰਦੀ ਹੈ। ਇਹੀ ਵਜਹ ਸੀ ਕਿ ਕੈਨੇਡਾ ਦੀ ਹਕੂਮਤ ਨੇ ਆਪਣੀ ਰਿਪੋਰਟ ਵਿਚ ਸਿੱਖਾਂ ਨੂੰ ਅੱਤਵਾਦੀ ਦਰਜ ਕਰ ਦਿੱਤਾ ਸੀ । ਜਿਸ ਲਈ ਇੰਡੀਆਂ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਜਮਾਤਾਂ ਜ਼ਿੰਮੇਵਾਰ ਸਨ ।ੂ
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਹਕੂਮਤ ਵੱਲੋਂ ਆਪਣੇ ਇਕ ਲਿਖਤੀ ਮਤੇ ਵਿਚ ਸਿੱਖ ਕੌਮ ਨੂੰ ਅੱਤਵਾਦੀ ਦਰਜ ਕਰਨ ਵਿਰੁੱਧ ਐਨ.ਡੀ.ਪੀ. ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਵੱਲੋਂ ਜਸਟਿਨ ਟਰੂਡੋ ਹਕੂਮਤ ਦੇ ਉਪਰੋਕਤ ਵਰਤਾਰੇ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲੈਣ ਅਤੇ ਸਿੱਖ ਕੌਮ ਪ੍ਰਤੀ ਵਰਤੇ ਅੱਤਵਾਦੀ ਸ਼ਬਦ ਨੂੰ ਕਾਨੂੰਨੀ ਤੌਰ ਤੇ ਹਟਾਉਣ ਦੇ ਉਦਮਾਂ ਦੀ ਭਰਪੂਰ ਸਲਾਘਾ ਕਰਦੇ ਹੋਏ ਅਤੇ ਕੈਨੇਡਾ ਵਿਚ ਸ. ਜਗਮੀਤ ਸਿੰਘ ਵੱਲੋਂ ਸਾਫ਼-ਸੁਥਰੀ ਮਨੁੱਖਤਾ ਪੱਖੀ ਸਿਆਸਤ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ ਹੈ ਕਿ ਇਕ ਸਿੱਖ ਨੌਜ਼ਵਾਨ ਜੋ ਕੈਨੇਡਾ ਵਿਚ ਵੀ ਆਪਣੇ ਖ਼ਾਲਸਾਈ ਪਹਿਰਾਵੇ ਵਿਚ ਅਤੇ ਗੁਰਬਾਣੀ ਦੇ ਅਮਲੀ ਜੀਵਨ ਵਿਚ ਜਿੰਦਗੀ ਬਸਰ ਕਰਦੇ ਹੋਏ ਕੇਵਲ ਕੈਨੇਡਾ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਹੀ ਪੈਰਵੀ ਨਹੀਂ ਕਰ ਰਹੇ, ਬਲਕਿ ਉਸ ਮੁਲਕ ਵਿਚ ਸਿੱਖ ਕੌਮ ਦੀ ਕੌਮਾਂਤਰੀ ਸਾਂਖ ਨੂੰ ਵੀ ਆਪਣੇ ਉਦਮਾਂ ਸਦਕਾ ਹੋਰ ਰੌਸਨਾਉਣ ਵਿਚ ਭੂਮਿਕਾ ਨਿਭਾਅ ਰਹੇ ਹਨ । ਇਥੇ ਹੀ ਬਸ ਨਹੀਂ ਹੋਰਨਾਂ ਮੁਲਕਾਂ ਵਿਚ ਵੀ ਸਿੱਖ ਵੀਰ, ਭੈਣਾਂ ਆਪੋ-ਆਪਣੇ ਉਦਮਾਂ ਰਾਹੀ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਰਹੇ ਹਨ । ਜਿਨ੍ਹਾਂ ਵਿਚ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਵੀ ਆਉਂਦੇ ਹਨ । ਅਸੀਂ ਇਨ੍ਹਾਂ ਬਾਹਰਲੇ ਮੁਲਕਾਂ ਵਿਚ ਉਚ ਅਹੁਦਿਆ ਤੇ ਬਿਰਾਜਮਾਨ ਸਿੱਖ ਵੀਰਾਂ ਅਤੇ ਭੈਣਾਂ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਜਿਥੇ ਆਪੋ-ਆਪਣੇ ਮੁਲਕਾਂ ਦੀਆਂ ਜਿੰਮੇਵਾਰੀਆਂ ਨਿਭਾਉਦੇ ਹੋਏ ਵਫ਼ਾਦਾਰੀ ਨਾਲ ਕੰਮ ਕਰ ਰਹੇ ਹਨ, ਉਥੇ ਉਹ ਜਿਸ ਸਿੱਖ ਕੌਮ ਵਿਚ ਉਹ ਪੈਦਾ ਹੋਏ ਹਨ, ਉਸ ਕੌਮ ਦੀਆਂ ਵੱਡਮੁੱਲੀਆ ਮਰਿਯਾਦਾਵਾਂ ਅਤੇ ਮਨੁੱਖਤਾ ਪੱਖੀ ਨਿਯਮਾਂ ਤੋਂ ਵੀ ਆਪਣੀਆ ਹਕੂਮਤਾਂ ਅਤੇ ਆਪੋ-ਆਪਣੇ ਮੁਲਕਾਂ ਦੇ ਨਿਵਾਸੀਆ ਨੂੰ ਜਾਣੂ ਕਰਵਾਉਦੇ ਹੋਏ ਇਸੇ ਤਰ੍ਹਾਂ ਆਪਣੀਆ ਕੌਮੀ ਜ਼ਿੰਮੇਵਾਰੀਆਂ ਵੀ ਨਿਭਾਉਦੇ ਰਹਿਣ ਤਾਂ ਕਿ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਵੱਲੋਂ ਸੌੜੀ ਅਤੇ ਮੰਦਭਾਗੀ ਸੋਚ ਅਧੀਨ ਜੋ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਗੈਰ-ਦਲੀਲ ਢੰਗ ਨਾਲ ਬਦਨਾਮ ਕਰਨ ਦੇ ਅਮਲ ਕਰਦੇ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਅੰਤ ਕੀਤਾ ਜਾ ਸਕੇ ਅਤੇ ਸਿੱਖ ਕੌਮ ਦੁਨੀਆਂ ਵਿਚ ਆਪਣੀ ਨੇਕ ਨੀਤੀ ਤੇ ਪਹਿਰਾ ਦਿੰਦੀ ਹੋਈ ਹਰ ਪਾਸੇ ਆਪਣੇ ਮਾਣ-ਇੱਜ਼ਤ ਨੂੰ ਬਰਕਰਾਰ ਰੱਖੇ।

Comments are closed.

COMING SOON .....


Scroll To Top
11