Thursday , 27 June 2019
Breaking News
You are here: Home » INTERNATIONAL NEWS » ਕੈਨੇਡਾ ਦੇ ਸੂਬੇ ਓਨਟਾਰੀਓ ਦੀ ਚੋਣ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਐਨ.ਡੀ.ਪੀ. ਦਾ ਸ਼ਾਨਦਾਰ ਪ੍ਰਦਰਸ਼ਨ

ਕੈਨੇਡਾ ਦੇ ਸੂਬੇ ਓਨਟਾਰੀਓ ਦੀ ਚੋਣ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਐਨ.ਡੀ.ਪੀ. ਦਾ ਸ਼ਾਨਦਾਰ ਪ੍ਰਦਰਸ਼ਨ

ਜਿੱਤੇ ਪੰਜਾਬੀਆਂ ਨੂੰ ਮਿਲ ਸਕਦੀ ਹੈ ਸਰਕਾਰ ’ਚ ਜਗ੍ਹਾ

ਓਨਟਾਰੀਓ (ਕੈਨੇਡਾ), 8 ਜੂਨ- ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸੂਬਾਈ ਚੋਣ ’ਚ ਮਿਸਟਰ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਅਤੇ ਐਂਡਰੀਆ ਹਾਰਵਥ ਦੀ ਐਨ.ਡੀ.ਪੀ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 124 ਸੀਟਾਂ ’ਚੋਂ 76 ’ਤੇ ਪੀ. ਸੀ. ਪਾਰਟੀ ਨੇ ਜਿਤ ਹਾਸਲ ਕੀਤੀ ਹੈ। ਉਥੇ ਹੀ ਐਨ. ਡੀ. ਪੀ. 40 ਸੀਟਾਂ ਨਾਲ ਦੂਜੀ ਸਭ ਤੋਂ ਵਡੀ ਪਾਰਟੀ ਬਣ ਕੇ ਉਭਰੀ ਹੈ। 15 ਸਾਲਾਂ ਤੋਂ ਲਗਾਤਾਰ ਓਨਟਾਰੀਓ ’ਤੇ ਰਾਜ ਕਰਨ ਵਾਲੀ ਲਿਬਰਲ ਪਾਰਟੀ ਨੂੰ ਇਨ੍ਹਾਂ ਚੋਣਾਂ ’ਚ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਲਿਬਰਲ ਪਾਰਟੀ ਸਿਰਫ 7 ਸੀਟਾਂ ’ਤੇ ਹੀ ਜਿਤ ਹਾਸਲ ਕਰਨ ’ਚ ਕਾਮਯਾਬ ਹੋ ਸਕੀ।ਲਿਬਰਲ ਪਾਰਟੀ ਅਤੇ ਓਨਟਾਰੀਓ ਦੀ ਸਾਬਕਾ ਮੁਖੀ ਕੈਥਲੀਨ ਵਿੰਨ ਪੀ.ਸੀ. ਪਾਰਟੀ ਦੇ ਉਮੀਦਵਾਰ ਤੋਂ ਬੜੀ ਮੁਸ਼ਕਿਲ ਨਾਲ ਸਿਰਫ 181 ਵੋਟਾਂ ਹੀ ਵਾਧੂ ਹਾਸਲ ਕਰ ਸਕੀ।ਡਾਨ ਵੈਲੀ ਵੈਸਟ ਸੀਟ ਤੋਂ ਵਿਨ ਕੈਥਲੀਨ ਨੂੰ 17,802 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕੀਰੈਨ ਜੋਨ ਨੂੰ 17,621 ਵੋਟਾਂ ਦਾ ਫਤਵਾ ਪ੍ਰਾਪਤ ਹੋਇਆ।ਓਨਟਾਰੀਓ ‘ਚ ਲਿਬਰਲ ਪਾਰਟੀ ਦੇ 15 ਸਾਲਾਂ ਦੇ ਰਾਜ ਨੂੰ ਜ਼ੋਰਦਾਰ ਪਟਖਣੀ ਦੇਣ ਵਾਲੀ ਡਗ ਫੋਰਡ ਦੀ ਪਾਰਟੀ ਦੇ ਹਥ ਹੁਣ ਸੂਬੇ ਦੀ ਕਮਾਨ ਹੋਵੇਗੀ। ਇਨ੍ਹਾਂ ਚੋਣਾਂ ‘ਚ ਪੀ. ਸੀ. ਪਾਰਟੀ ਵਲੋਂ ਜੇਤੂ ਰਹੇ ਪੰਜਾਬੀ ਉਮੀਦਵਾਰਾਂ ਨੂੰ ਸਰਕਾਰ ‘ਚ ਖਾਸ ਜਗ੍ਹਾ ਦਿਤੀ ਜਾ ਸਕਦੀ ਹੈ। ਬਰੈਂਪਟਨ ਵੈਸਟ (012) ਤੋਂ ਪੀ. ਸੀ. ਪਾਰਟੀ ਦੇ ਅਮਰਜੋਤ ਸੰਧੂ ਜਿਤੇ ਹਨ। ਉਥੇ ਹੀ ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿਤ ਹਾਸਲ ਕੀਤੀ ਹੈ।ਅਮਰਜੋਤ ਸੰਧੂ ਨੇ 490 ਵੋਟਾਂ ਨਾਲ ਐਨ. ਡੀ. ਪੀ. ਦੇ ਜਗਰੂਪ ਸਿੰਘ ਨੂੰ ਹਰਾਇਆ ਹੈ। ਬਰੈਂਪਟਨ ਸਾਊਥ (011) ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ 2,733 ਵੋਟਾਂ ਦੇ ਫਰਕ ਨਾਲ ਐਨ. ਡੀ. ਪੀ. ਦੇ ਪਰਮਜੀਤ ਗਿਲ ਨੂੰ ਮਾਤ ਦਿਤੀ ਹੈ। ਮਿਲਟਨ ਤੋਂ ਪਰਮ ਗਿਲ ਨੇ 5,177 ਵੋਟਾਂ ਦੇ ਵਡੇ ਫਰਕ ਨਾਲ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਮਿਸੀਸਾਗਾ-ਸਟਰੀਟਸਵਿਲੇ ਤੋਂ ਨੀਨਾ ਤਾਂਗੜੀ ਨੇ ਆਪਣੇ ਵਿਰੋਧੀ ਐਨ. ਡੀ. ਪੀ. ਦੇ ਉਮੀਦਵਾਰ ਤੋਂ 8,486 ਵੋਟਾਂ ਦੇ ਫਰਕ ਨਾਲ ਜਿਤ ਦਰਜ ਕੀਤੀ ਹੈ।ਐਨ. ਡੀ. ਪੀ. ਵਲੋਂ ਬਰੈਂਪਟਨ ਈਸਟ ਤੋਂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ 4,975 ਵੋਟਾਂ ਦੇ ਫਰਕ ਨਾਲ ਜਿਤ ਹਾਸਲ ਕੀਤੀ।ਉਨ੍ਹਾਂ ਦੇ ਖਾਤੇ 17,606 ਵੋਟਾਂ ਪਈਆਂ।ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ (ਐਨ. ਡੀ. ਪੀ.) ਨੇ ਹਰਜੀਤ ਜਸਵਾਲ ਨੂੰ 89 ਵੋਟਾਂ ਦੇ ਫਰਕ ਨਾਲ ਹਰਾਇਆ। ਸਾਰਾ ਸਿੰਘ ਦੀ ਝੋਲੀ 12,892 ਵੋਟਾਂ ਪਈਆਂ।

Comments are closed.

COMING SOON .....


Scroll To Top
11