Saturday , 23 June 2018
Breaking News
You are here: Home » PUNJAB NEWS » ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਰਾੜ੍ਹ ਕਲਾਂ ਵਿਖੇ ਭਲਕੇ

ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਰਾੜ੍ਹ ਕਲਾਂ ਵਿਖੇ ਭਲਕੇ

ਕੋਟਕਪੂਰਾ, 17 ਫਰਵਰੀ (ਚੰਦਰ ਗਰਗ, ਸਤਨਾਮ ਸਿੰਘ)- ਭਾਂਵੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਆਉਣ ਦੀਆਂ ਕੈਪਟਨ ਸਰਕਾਰ ਸਮੇਤ ਹੋਰ ਸਿਆਸੀ ਤੇ ਗੈਰ ਸਿਆਸੀ ਸੰਸਥਾਵਾਂ ਵੱਲੋਂ ਤਿਆਰੀਆਂ ਦਾ ਸਿਲਸਿਲਾ ਜਾਰੀ ਹੈ ਪਰ ਉਨਾ ਨਾਲ ਆ ਰਹੇ ਵਿਨੀਪੈੱਗ ਉੱਤਰੀ ਦੇ ਮੈਂਬਰ ਪਾਰਲੀਮੈਂਟ ਕੇਵਿਨ ਲੈਮੋਰਯੂਕਸ ਦਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ (ਬਰੀਵਾਲਾ) ਵਿਖੇ ਪੁੱਜਣ ਨੂੰ ਮਾਲਵਾ ਖੇਤਰ ਦੇ ਵਸਨੀਕ ਖੁਸ਼ੀ ਅਤੇ ਮਾਣ ਵਾਲੀ ਗੱਲ ਮੰਨ ਰਹੇ ਹਨ। ਸਕੂਲ ਪ੍ਰਬੰਧਕਾਂ ਅਜੈਪਾਲ ਸਿੰਘ ਸੰਧੂ ਤੇ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਕੋਟਕਪੂਰੇ ਦੇ ਜੰਮਪਲ ਹਾਲ ਅਬਾਦ ਵਿਨੀਪੈੱਗ ਯਾਦਵਿੰਦਰ ਸਿੰਘ ਦਿਉਲ ਐਨਆਰਆਈ ਦੇ ਯਤਨਾ ਸਦਕਾ ਕੇਵਿਨ ਲੈਮੋਰਯੂਕਸ 19 ਫਰਵਰੀ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 3:00 ਵਜੇ ਸਕੂਲ ਵਿਖੇ ਆਮ ਲੋਕਾਂ ਨਾਲ ਗੱਲਬਾਤ ਕਰਨਗੇ। ਉਨਾ ਦੱਸਿਆ ਕਿ ਕੈਨੇਡਾ ਬਾਰੇ ਐਮ.ਪੀ. ਕੇਵਿਨ ਲੈਮੋਰਯੂਕਸ ਪਾਰਲੀਮੈਂਟਰੀ ਸਕੱਤਰ ਨੂੰ ਕੋਈ ਵੀ ਆ ਕੇ ਕਿਸੇ ਤਰਾਂ ਦਾ ਪ੍ਰਸ਼ਨ ਪੁੱਛ ਸਕਦਾ ਹੈ। ਉਨਾ ਦੱਸਿਆ ਕਿ ਜਿਆਦਾ ਜਾਣਕਾਰੀ ਲਈ ਯਾਦਵਿੰਦਰ ਸਿੰਘ ਦਿਉਲ ਨਾਲ 98783-00657 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

Comments are closed.

COMING SOON .....
Scroll To Top
11