Tuesday , 15 October 2019
Breaking News
You are here: Home » ENTERTAINMENT » ਕੈਨੇਡਾ ‘ਚ ਪੰਜਾਬੀ ਗਾਇਕ ‘ਤੇ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਬੁੱਢਾ ਨੇ ਲਈ

ਕੈਨੇਡਾ ‘ਚ ਪੰਜਾਬੀ ਗਾਇਕ ‘ਤੇ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਬੁੱਢਾ ਨੇ ਲਈ

ਜਲੰਧਰ, 9 ਜੂਨ (ਪੰਜਾਬ ਟਾਇਮਜ਼ ਬਿਊਰੋ)- ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਉੱਪਰ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਕਾਤਿਲਾਨਾ ਹਮਲਾ ਕੀਤਾ ਗਿਆ। ਕਾਤਿਲਾਂ ਨੇ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ। ਗਾਇਕ ਦੀ ਹਾਲਤ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਇੱਕ ਪਰਿਵਾਰਕ ਮੈਂਬਰ ਮੁਤਾਬਿਕ ਗਾਇਕ ਜ਼ਖਮੀ ਹੋਇਆ ਹੈ ਪ੍ਰੰਤੂ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੌਰਾਨ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹੋਏ ਕਥਿਤ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਪੰਜਾਬ ਦੇ ਇੱਕ ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਹੈ। ਹਮਲੇ ਦੌਰਾਨ ਕਰਨ ਔਜਲਾ ਦੇ ਗੋਲੀਆਂ ਵੱਜੀਆਂ ਹਨ ਤੇ ਉਹ ਫੱਟੜ ਹਨ।ਇਸ ਹਮਲੇ ਤੋਂ ਬਾਅਦ ਕੈਨੇਡਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comments are closed.

COMING SOON .....


Scroll To Top
11