Monday , 17 February 2020
Breaking News
You are here: Home » PUNJAB NEWS » ਕੈਨੇਡਾ ‘ਚ ਪੁਲਿਸ ਦੀ ਨੌਕਰੀ ਕਰਦੇ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ‘ਚ ਪੁਲਿਸ ਦੀ ਨੌਕਰੀ ਕਰਦੇ ਪੰਜਾਬੀ ਨੌਜਵਾਨ ਦੀ ਮੌਤ

ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਦੁੱਖ ਦਾ ਪ੍ਰਗਟਾਵਾ

ਭਵਾਨੀਗੜ੍ਹ, 20 ਸਤੰਬਰ (ਕ੍ਰਿਸ਼ਨ ਗਰਗ)- ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਖੇੜੀ ਗਿੱਲਾਂ ਦੇ ਜੰਮਪਲ ਮਾਪਿਆਂ ਦੇ ਇਕਲੌਤੇ 27 ਸਾਲਾ ਪੁੱਤਰ ਜੋ ਕਿ ਕੈਨੇਡਾ ਦੇ ਸੂਬੇ ਵੈਨਕੂਵਰ ਵਿਖੇ ਪੁਲਸ ਵਿੱਚ ਨੌਕਰੀ ਕਰਦਾ ਸੀ, ਦੀ ਅਚਾਨਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਬਲਾਕ ਦੇ ਪਿੰਡ ਖੇੜੀ ਗਿੱਲਾਂ ਦੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਹਰਦੀਪ ਸਿੰਘ ਸਾਲ 2009 ਵਿਚ ਪੜਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਉਹ ਸਖ਼ਤ ਮਿਹਨਤ ਸਦਕਾ ਕੈਨੇਡਾ ਵਿਖੇ ਪੀ.ਆਰ ਹੋ ਗਿਆ ਸੀ ਅਤੇ ਪੁਲਸ ਵਿਚ ਭਰਤੀ ਹੋ ਗਿਆ ਸੀ। ਹਰਦੀਪ ਸਿੰਘ ਦੇ ਮਾਤਾ ਪਿਤਾ ਵੀ ਇਸ ਸਮੇਂ ਕੈਨੇਡਾ ਵਿਚ ਹੀ ਸਨ। ਹਰਦੀਪ ਸਿੰਘ ਕੁਝ ਮਹੀਨਿਆਂ ਤੋਂ ਪੇਟ ਦੀ ਬੀਮਾਰੀ ਕਾਰਨ ਪ੍ਰੇਸ਼ਾਨ ਅਤੇ ਬੀਮਾਰ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਦੀ ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਹਰਦੀਪ ਸਿੰਘ ਦੇ ਪਿਤਾ ਕਾਂਗਰਸੀ ਆਗੂ ਬਲਜਿੰਦਰ
ਸਿੰਘ ਨੇ ਆਪਣੇ ਪਿਤਾ ਸਰਦਾਰਾ ਸਿੰਘ ਸਾਬਕਾ ਸਰਪੰਚ ਨੂੰ ਦਿੱਤੀ। ਹਰਦੀਪ ਸਿੰਘ ਦੀ ਅਚਾਨਕ ਮੌਤ ਦੀ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ। ਹਰਦੀਪ ਸਿੰਘ ਦੀ ਵਿਦੇਸ਼ੀ ਧਰਤੀ ਉਪਰ ਹੋਈ ਬੇਵਕਤੀ ਮੌਤ ਉਪਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਕੁਲਵੰਤ ਰਾਏ ਸਿੰਗਲਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ ਸੰਗਰੂਰ-ਧੂਰੀ, ਵਿਪਿਨ ਸ਼ਰਮਾ ਜਿਲਾ ਪ੍ਰਧਾਨ ਟਰੱਕ ਯੂਨੀਅਨ ਤੇ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ ਸੰਗਰੂਰ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Comments are closed.

COMING SOON .....


Scroll To Top
11