Tuesday , 18 June 2019
Breaking News
You are here: Home » BUSINESS NEWS » ਕੈਨਰਾਂ ਬੈਕ ਮਜੀਠਾ ਤੋਂ 38 ਲੱਖ ਦੀ ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਕੈਨਰਾਂ ਬੈਕ ਮਜੀਠਾ ਤੋਂ 38 ਲੱਖ ਦੀ ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ, 8 ਸਤੰਬਰ (ਰਾਜੇਸ਼ ਡੈਨੀ)- ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਂ ਮਿਲੀ ਜਦੋ ਪੁਲਿਸ ਵੱਲੋ ਪਿਛਲੇ ਦਿਨੀ ਕੈਨਰਾਂ ਬੈਕ ਮਜੀਠਾ ਤੋ ਹੋਈ 38 ਲੱਖ ਦੀ ਖੋਹ ਨੂੰ ਅੰਜਾਮ ਦੇਣ ਵਾਲੇ 04 ਦੋਸ਼ੀ ਗ੍ਰਿਫਤਾਰ ਕਰਕੇ ਉਨਾਂ ਪਾਸੋ 30 ਲੱਖ 80 ਹਜਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਵਾਰਦਾਤ ਵਿੱਚ ਵਰਤੀਆ ਜਾਣ ਵਾਲੀਆ 02 ਆਈ-10 ਗੱਡੀਆ, 02 ਪਿਸਟਲ ਅਤੇ 01 ਰਾਈਫਲ ਵੀ ਬ੍ਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਚਾਰ ਦੌਸ਼ੀ 1. ਦਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਮਜ੍ਹਬੀ ਵਾਸੀ ਪੰਡੋਰੀ ਸੁੱਖਾ ਸਿੰਘ 2. ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਜੱਟ ਵਾਸੀ ਈਸਾਪੁਰ 3. ਪਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਜੱਟ ਵਾਸੀ ਜਸਤਰਵਾਲ 4. ਬਿਅੰਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਜਸਤਰਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦ ਕਿ ਇਨਾਂ ਦਾ ਇਕ ਸਾਥੀ ਹਰਪ੍ਰੀਤ ਸਿੰਘ ਉਰਫ ਕੈਪਟਨ ਫਰਾਰ ਹੈ। ਮਿਤੀ 23/08/18 ਨੂੰ ਇਲਾਕਾ ਥਾਣਾ ਮਜੀਠਾ ਵਿੱਚ ਬਲਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫਰੈਂਡਜ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਜੋ ਕਿ ਕੈਨਰਾ ਬੈਂਕ ਮਜੀਠਾ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਲੱਗਾ ਹੋਇਆ ਹੈ ਤਾਂ ਵਕਤ ਕਰੀਬ 12:30 ਦਿਨ ਵਜੇ ਆਪਣੀ ਨਿੱਜੀ ਕਾਰ ਵਿੱਚ ਬੈਂਕ ਵਿੱਚੋਂ 38 ਲੱਖ ਰੁਪਏ ਲੈ ਕੇ ਅੰਮ੍ਰਿਤਸਰ ਕੈਂਨਰਾ ਬੈਂਕ ਗੋਪਾਲ ਨਗਰ ਆ ਰਿਹਾ ਸੀ। ਜਦੋਂ ਮਨੋਹਰ ਫਿਲਿੰਗ ਸਟੇਸ਼ਨ ਤੋਂ ਕਰੀਬ 400 ਗੱਜ ਅੱਗੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ, ਤਾਂ ਪਿੱਛੌਂ ਇੱਕ ਸਫੈਦ ਰੰਗ ਦੀ ਆਈ-10 ਕਾਰ ਨੇ ਤੇਜੀ ਨਾਲ ਉਸ ਨੂੰ ਕਰਾਸ ਕਰਕੇ ਅੱਗੇ ਹੋ ਕੇ ਉਸਦੀ ਗੱਡੀ ਰੋਕ ਲਈ ਅਤੇ ਇੱਕ ਆਈ-10 ਕਾਰ ਉਸਦੀ ਗੱਡੀ ਪਿੱਛੇ ਆ ਗਈ ਜਿਸ ਵਿੱਚੋਂ ਇੱਕ ਨੋਜਵਾਨ ਨਿਕਲਿਆ ਅਤੇ ਹਥੌੜੀ ਨਾਲ ਸ਼ੀਸ਼ਾ ਤੋੜ ਕੇ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤਾਂ ਪਿੱਛੋਂ ਗੱਡੀ ਵਿਚੋਂ ਨਿਕਲੇ ਦੂਸਰੇ ਨੋਜਵਾਨ ਨੇ ਉਸ ਉਪਰ ਪਿਸਤੌਲ ਤਾਣ ਕੇ 38 ਲੱਖ ਰੁਪਏ ਵਾਲਾ ਬੈਗ ਖੋਹ ਕੇ ਲੈ ਗਏ।
ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰ: 160 ਮਿਤੀ 23-08-18 ਜੁਰਮ 379-ਬੀ (2) ਥਾਣਾ ਮਜੀਠਾ ਦਰਜ ਹੋਇਆ ਹੈ। ਜੋ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਆਈ.ਜੀ ਸਾਹਿਬ, ਬਾਰਡਰ ਰੇਂਜ ਸ਼੍ਰੀ ਐਸ.ਪੀ.ਐਸ ਪਰਮਾਰ ਦੇ ਹੁਕਮਾਂ ਮੁਤਾਬਿਕ ਮਾਨਯੋਗ ਸ਼੍ਰੀ ਪਰਮਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜੀ ਦੀ ਨਿਗਰਾਨੀ ਹੇਠ ਸ਼੍ਰੀ ਹਰਪਾਲ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਉਪ-ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਅਤੇ ਨਿਰਲੇਪ ਸਿੰਘ ਉਪ ਪੁਲਿਸ ਕਪਤਾਨ ਮਜੀਠਾ ਵੱਲੌੋਂ ਸੀ.ਆਈ.ਏ ਸਟਾਫ ਅੰਮ੍ਰਿਤਸਰ ਦਿਹਾਤੀ ਅਤੇ ਮੁੱਖ ਅਫਸਰ ਥਾਣਾ ਮਜੀਠਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਅਰੰਭ ਕੀਤੀ ਗਈ। ਜੋ ਦੋਰਾਨੇ ਤਫਤੀਸ਼ ਬੈਂਕ ਮੈਨੇਜਰ ਬਲਜੀਤ ਸਿੰਘ ਨਾਲ ਕਾਰ ਵਿੱਚ ਆ ਰਿਹਾ ਦਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਮਜ੍ਹਬੀ ਵਾਸੀ ਪੰਡੋਰੀ ਸੁੱਖਾ ਸਿੰਘ ਦੀ ਨਿਸ਼ਾਨਦੇਹੀ ਤੇ ਦੋਸ਼ੀ ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਜੱਟ ਵਾਸੀ ਈਸਾਪੁਰ, ਪਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਜੱਟ ਵਾਸੀ ਜਸਤਰਵਾਲ ਅਤੇ ਬਿਅੰਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਜਸਤਰਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੁਲਤਾਨ ਸਿੰਘ ਪਾਸੋਂ ਇੱਕ ਪਿਸਟਲ 32 ਬੌਰ ਅਤੇ ਦੋਸ਼ੀ ਦਵਿੰਦਰ ਸਿੰਘ ਪਾਸੋਂ ਇੱਕ ਪਿਸਤੋਲ ਦੇਸੀ 315 ਬੌਰ ਅਤੇ ਪਲਵਿੰਦਰ ਸਿੰਘ ਪਾਸੋਂ ਬੰਦੂਕ 12 ਬੌਰ ਬ੍ਰਾਮਦ ਹੋਈ ਹੈ।
ਇੰਨ੍ਹਾ ਦਾ ਇੱਕ ਸਾਥੀ ਹਰਪ੍ਰੀਤ ਸਿੰਘ ਉਰਫ ਕੈਪਟਨ ਫਰਾਰ ਹੈ। ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਵੱਲੌਂ ਵਾਰਦਾਤ ਵਿੱਚ ਵਰਤੀਆਂ ਗਈਆਂ ਆਈ-10 ਕਾਰ ਨੰਬਰੀ ਪੀ.ਬੀ-02-ਬੀ.ਪੀ-1642 ਅਤੇ ਪੀ.ਬੀ-02-ਸੀ.ਵਾਈ-3236 ਅਤੇ ਵਾਰਦਾਤ ਵਿੱਚ ਵਰਤੀ ਗਈ ਹਥੌੜੀ ਵੀ ਬ੍ਰਾਮਦ ਕੀਤੀਆਂ ਜਾ ਚੁਕੀਆਂ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਜਾਵੇਗਾ, ਜੋ ਰਿਮਾਂਡ ਦੋਰਾਨ ਦੋਸ਼ੀ ਹੋਰ ਵੀ ਖੁਲਾਸਾ ਕਰ ਸਕਦੇ ਹਨ। ਇਥੇ ਇਹ ਵਰਨਣ ਯੋਗ ਹੈ, ਕਿ ਇਸ ਵਾਰਦਾਤ ਤੋ ਪਹਿਲਾ ਇਸ ਬੈਂਕ ਦੇ ਮੈਨੇਜਰ ਨੂੰ ਬੈਂਕ ਦੀ ਸੁਰੱਖਿਆ ਸਬੰਧੀ ਮੁੱਖ ਅਫਸਰ ਥਾਣਾ ਮਜੀਠਾ ਵੱਲੋ ਜਾਣੂ ਕਰਵਾਇਆ ਗਿਆ ਸੀ। ਪਰ ਫਿਰ ਵੀ ਬੈਂਕ ਵੱਲੋ ਇਹ ਹਦਾਇਤ ਤੇ ਅਮਲ ਨਾ ਕਰਨ ਕਰਕੇ ਇਹ ਘਟਨਾਂ ਵਾਪਰੀ।

Comments are closed.

COMING SOON .....


Scroll To Top
11