Monday , 19 August 2019
Breaking News
You are here: Home » PUNJAB NEWS » ਕੇਜ਼ਰੀਵਾਲ ਦੀ ਟੀਮ ਦੇ ਮੈਂਬਰ ਦੁਰਗੇਸ਼ ਪਾਠਕ ਨਾਲ ਵਿਧਾਨ ਸਭਾ ਟਿਕਟ 50 ਲੱਖ ’ਚ ਹੋਈ ਡੀਲ ਦਾ ਸਟਿੰਗ ਜ਼ਰੀਏ ਤਰਲੋਚਨ ਸਿੰਘ ਚੱਠਾ ਨੇ ਕੀਤਾ ਖੁਲਾਸਾ

ਕੇਜ਼ਰੀਵਾਲ ਦੀ ਟੀਮ ਦੇ ਮੈਂਬਰ ਦੁਰਗੇਸ਼ ਪਾਠਕ ਨਾਲ ਵਿਧਾਨ ਸਭਾ ਟਿਕਟ 50 ਲੱਖ ’ਚ ਹੋਈ ਡੀਲ ਦਾ ਸਟਿੰਗ ਜ਼ਰੀਏ ਤਰਲੋਚਨ ਸਿੰਘ ਚੱਠਾ ਨੇ ਕੀਤਾ ਖੁਲਾਸਾ

ਚੱਠਾ ਦੇ ਪੁੱਤਰ ਨੇ ਅੰਬ ਸਾਹਿਬ ਮੁਹਾਲੀ ਵਿਖੇ ਆਪ ਦੀ ਫਾਰਚੂਨਰ ‘ਚ 30 ਲੱਖ ਦੀ ਪਹਿਲੀ ਕਿਸ਼ਤ ਕਰਵਾਈ ਸੀ ਮੁਹਈਆ

ਸ੍ਰੀ ਆਨੰਦਪੁਰ ਸਾਹਿਬ, 9 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਆਏ ਦਿਨ ਆਮ ਆਦਮੀ ਪਾਰਟੀ ’ਚ ਵੱਡੇ-ਵੱਡੇ ਧਮਾਕੇ ਹੋਣ ਨਾਲ ਜਿੱਥੇ ਆਪ ਦਾ ਝਾੜੂ ਲਗਭਗ ਬਿਖਰ ਚੁੱਕਾ ਹੈ ਉਥੇ ਹੀ ਜ਼ਿਲ੍ਹਾ ਰੂਪਨਗਰ ਅੰਦਰ ਸੰਦੋਆ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ ਨੇ ਕੇਜ਼ਰੀਵਾਲ ਤੋਂ ਭੇਜੇ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ‘ਤੇ ਪਾਰਟੀ ਫੰਡ ਲੈ ਕੇ ਵਿਧਾਨ ਸਭਾ ਟਿਕਟ ਦੇ ਨਾਮ ਤੇ 50 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਲਗਾ ਦਿੱਤੇ ਹਨ। ਇਸ ਸਾਰੇ ਮਾਮਲੇ ਨੂੰ ਨਸ਼ਰ ਕਰਦੇ ਹੋਏ ਆਪ ਆਗੂ ਤਰਲੋਚਨ ਸਿੰਘ ਚੱਠਾ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਅੰਦਰ ਆਪ ਦੇ ਪੈਰ ਲਗਾਉਣ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਦੁਰਗੇਸ਼ ਪਾਠਕ ਦੀ ਅਗਵਾਈ ‘ਚ ਬਣਾਈ ਟੀਮ ਦੇ ਮੈਂਬਰ ਤੇ ਪਾਰਟੀ ਦੇ ਜੁਆਇੰਟ ਸਕੱਤਰ ਦੀਪਕ ਤੋਮਰ, ਚੰਦਨ ਸਿੰਘ ਨੇ ਚੱਠਾ ਨੂੰ ਕਿਹਾ ਕਿ ਉਹ ਸੂਬੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਤੇ ਗੋਆ ਦੀਆਂ ਚੋਣਾਂ ਵੀ ਹਨ ਜੇਕਰ ਉਹ 50 ਲੱਖ ਰੁਪਏ ਦੇਣ ਤਾਂ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਆਵੇਗਾ ਉਥੇ ਹੀ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਟਿਕਟ ਵੀ ਦੇਵਾਂਗੇ।
ਜਿਸਤੋਂ ਬਾਅਦ ਉਨ੍ਹਾਂ ਸਹਿਮਤੀ ਪ੍ਰਗਟ ਕੀਤੀ ਅਤੇ ਬੈਂਕ ਤੋਂ ਲਏ ਲੋਨ ਅਤੇ ਆਪਣੀ ਵੇਚੀ ਜ਼ਮੀਨ ਦੇ ਨਾਲ ਇਕੱਠੀ ਕੀਤੀ ਰਕਮ 30 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਰੂਪ ‘ਚ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਨਰਿੰਦਰ ਸ਼ੇਰਗਿੱਲ ਦੀ ਫਾਰਚੂਨਰ ਗੱਡੀ ਜਿਸਦਾ ਨੰਬਰ ਸੀ ਐਚ ਏ ਸੀ-0001 ਵਿੱਚ ਆਪਣੇ ਪੁੱਤਰ ਆਕਾਸ਼ ਰਾਂਹੀ 4 ਨਵੰਬਰ 2016 ਨੂੰ ਪੁਰਾਣੀ ਕਰੰਸੀ ਦੇ ਰੂਪ ਵਿੱਚ ਦਿੱਤੇ। ਜਿਸ ਦੌਰਾਨ ਇਸ ਸਾਰੇ ਘਟਨਾਕ੍ਰਮ ਦਾ ਸਟਿੰਗ ਵੀ ਬਣਾਇਆ ਗਿਆ। ਜਿਸਤੋਂ ਬਾਅਦ ਬਾਕੀ ਦੀ ਰਕਮ ਟਿਕਟਾਂ ਦੇ ਐਲਾਨ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਘਰ ਆ ਕੇ ਵਸੂਲੀ ਪਰ ਬਾਅਦ ਵਿੱਚ ਟਿਕਟ ਡਾ. ਸੰਜੀਵ ਗੌਤਮ ਨੂੰ ਦੇ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਮੈਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਸਰਕਾਰ ਬਣਨ ਤੇ ਚੇਅਰਮੈਨੀ ਦੇ ਦੇਵਾਂਗੇ। ਜਦੋਂ ਸਰਕਾਰ ਨਾ ਬਣੀ ਤਾਂ ਉਨ੍ਹਾਂ ਕਿਹਾ ਕਿ ਅਮਰਜੀਤ ਸੰਦੋਆ ਤੁਹਾਨੂੰ ਪੈਸੇ ਦੇ ਦੇਵੇਗਾ। ਜਦੋਂ ਉਸਨੇ ਵੀ ਪੈਸੇ ਨਾ ਦਿੱਤੇ ਤਾਂ ਹੁਣ ਉਨ੍ਹਾਂ ਕਿਹਾ ਕਿ ਨਰਿੰਦਰ ਸ਼ੇਰਗਿੱਲ ਤੁਹਾਨੂੰ ਸਾਰੀ ਰਕਮ ਦੇ ਦੇਣਗੇ। ਪਰ ਮੈਨੂੰ ਕਿਸੇ ਨੇ ਵੀ ਹੱਥ ਪੱਲਾ ਨਾ ਫੜ੍ਹਾਇਆ। ਜਦਕਿ ਇਸ ਮਾਮਲੇ ਬਾਰੇ ਕੇਜ਼ਰੀਵਾਲ ਤੋਂ ਲੈ ਕੇ ਬਲਾਕ ਪ੍ਰਧਾਨ ਤੱਕ ਵੀ ਜਾਣਕਾਰੀ ਹੈ। ਇਸ ਲਈ ਮੈਂ ਹੁਣ ਹਾਰ ਕੇ ਜ਼ਿਲ੍ਹਾ ਪੁਲੀਸ ਮੁੱਖੀ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਜਦੋਂ ਇਸ ਬਾਰੇ ਮਾਮਲੇ ਦੀ ਪੜਤਾਲ ਕਰ ਰਹੇ ਐਸ ਪੀ ਹੈਡਕੁਆਟਰ ਜਸਪਾਲ ਸਿੰਘ ਜੱਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸ਼ਿਕਾਇਤ ਦੀ ਪੜਤਾਲ ਕਰ ਰਹੇ ਹਾਂ ਤੇ ਸ਼ਿਕਾਇਤ ਅਨੁਸਾਰ ਸਾਰੇ ਵੀ ਕਥਿਤ ਤੌਰ ਤੇ ਦੋਸ਼ੀਆਂ ਨੂੰ ਤਲਬ ਕੀਤਾ ਹੈ। ਜਿਸਤੋਂ ਬਾਅਦ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਓਧਰ ਜਦੋਂ ਜ਼ਿਲ੍ਹਾ ਆਪ ਦੇ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਤਾਂ ਕਿਸੇ ਨੇ ਪੈਸੇ ਨਹੀਂ ਦਿੱਤੇ ਪਰ ਇਸ ਬਾਬਤ ਅਸੀਂ ਸੁਣਿਆ ਜਰੂਰ ਹੈ ਤੇ ਸਾਡੀ ਇਹੋ ਮੰਗ ਹੈ ਕਿ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਜਦਕਿ ਰਿਸ਼ਵਤ ਲੈਣਾ ਵਾਲਾ ਜਿੰਨਾ ਦੋਸ਼ੀ ਹੈ ਓਨਾ ਹੀ ਦੋਸ਼ੀ ਰਿਸ਼ਵਤ ਦੇਣ ਵਾਲਾ ਵੀ ਹੁੰਦਾ ਹੈ। ਜਦਕਿ ਵਾਰ ਵਾਰ ਕੌਸ਼ਿਸ਼ ਕਰਨ ਤੇ ਵੀ ਆਪ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੇ ਫੋਨ ਨਹੀਂ ਚੁੱਕਿਆ। ਜਦਕਿ ਅਮਰਜੀਤ ਸੰਦੋਆ ਨੇ ਸਾਰੇ ਮਾਮਲੇ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਣਜਾਣ।

Comments are closed.

COMING SOON .....


Scroll To Top
11