Tuesday , 19 February 2019
Breaking News
You are here: Home » PUNJAB NEWS » ਕੇਂਦਰ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਦੇਖਦੇ ਹੋਏ ਰਾਸਟਰਪਤੀ ਰਾਜ ਲਾਗੂ ਕਰੇ : ਸਿਬੀਆ

ਕੇਂਦਰ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਦੇਖਦੇ ਹੋਏ ਰਾਸਟਰਪਤੀ ਰਾਜ ਲਾਗੂ ਕਰੇ : ਸਿਬੀਆ

ਬਰਨਾਲਾ, 22 ਜੂਨ (ਅਵਤਾਰ ਕੌਲੀ) ;ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਪੰਜਾਬ ਸਰਕਾਰ ਦੀ ਨਾਕਾਮੀ ਦਾ ਸੀਸਾ ਦਿਖਾ ਰਹੀ ਹੈ ਜੋਕਰ ਲੋਕਾਂ ਦੇ ਚੁਣੇ ਹੋਏ ਨੁਮਾਇਦਿਆਂ ਦੀ ਇੱਜਤ ਨਹੀਂ ਤਾਂ ਆਮ ਲੋਕਾਂ ਦੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਕੀ ਇੱਜਤ ਹੋਵੇਗੀ। ਇਹਨਾ ਵਿਚਾਰਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਬਰਨਾਲਾ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆ ਰਜਿੰਦਰ ਸਿੰਘ ਦਰਾਕਾ ਦੇ ਗ੍ਰਹਿਰ ਵਿਖੇ ਕੀਤਾ। ਉਹਨਾ ਕਿਹਾ ਕਿ ਕੇਂਦਰ ਦੀ ਸਰਕਾਰ ਰਾਜ ਅੰਦਰ ਚੱਲ ਰਹੇ ਜੰਗਲ ਰਾਜ ਨੂੰ ਦੇਖਦੇ ਹੋਏ ਜਿਸ ਵਿੱਚ ਲੁੱਟਾ ਖੋਹਾ ,ਨਸ਼ਿਆਂ ਦੀ ਤਸਕਰੀ ,ਧੀਆਂ ਭੈਣਾ ਨਾਲ ਬਲਾਤਕਾਰ , ਬੇਦੋਸੇ ਦੇ ਲੋਕਾ ਦੇ ਕਤਲ ਅਤੇ ਰੇਤ ਮੁਆਫਿਆ ਵਰਗੇ ਸਗੀਮ ਜੁਲਮ ਹਰ ਰੋਜ ਵਧ ਰਹੇ ਹਨ, ਨੂੰ ਦੇਖਦੇ ਹੋਏ ਪੰਜਾਬ ਅੰਦਰ ਕੈਪਟਨ ਸਰਕਾਰ ਨੂੰ ਬਰਖਾਸਤ ਕਰਕੇ ਤੁਰੰਤ ਰਾਸਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ ਉਹਨਾ ਇਹ ਵੀ ਮੰਗ ਕੀਤੀ ਕਿ ਰੋਪੜ ਦੇ ਐਸ਼.ਐਸ.ਪੀ. ਅਤੇ ਡੀ.ਸੀ. ਨੂੰ ਬਿਨ੍ਹਾ ਕਿਸੇ ਦੇਰੀ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਅਤੇ ਰੇਤ ਮੁਆਫਿਆ ਦੇ ਦੋਸੀਆਂ ਨੂੰ ਸਖਤ ਤੋਂ ਸਖਤ ਸਜਾ ਦੇਣਾ ਚਾਹੀਦਾ ਹੈ। ਇਸ ਮੌਕੇ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਕੋਅਰਡੀਨੇਟਰ ਇੰਜ: ਗੁਰਜਿੰਦਰ ਸਿੰਘ ਸਿੱਧੂ, ਜਸਮੇਲ ਸਿੰਘ ਐਮ.ਸੀ., ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ, ਅਮਨ ਸੰਧੂ, ਸੂਬੇਦਾਰ ਸਰਬਜੀਤ ਸਿੰਘ, ਕ੍ਰਿਸਨ ਸਿੰਘ ਬਾਜੀਗਰ, ਧੀਰਾ ਢਿੱਲੋਂ, ਐਡਵੋਕੇਟ ਵਿਸਾਲ ਸਰਮਾ, ਨਛੱਤਰ ਸਿੰਘ ਫੌਜੀ ਆਦਿ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11