Friday , 17 January 2020
Breaking News
You are here: Home » TOP STORIES » ਕੇਂਦਰ ਸਰਕਾਰ ਕਣਕ ਦੇ ਮੁੱਲ ’ਚ ਵਾਧੇ ਦੇ ਐਲਾਨ ਲਈ ਕਦਮ ਉਠਾਏ : ਬਾਦਲ

ਕੇਂਦਰ ਸਰਕਾਰ ਕਣਕ ਦੇ ਮੁੱਲ ’ਚ ਵਾਧੇ ਦੇ ਐਲਾਨ ਲਈ ਕਦਮ ਉਠਾਏ : ਬਾਦਲ

image ਚੰਡੀਗੜ੍ਹ, 5 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਪ੍ਰਤੀ ਕੁਵਿੰਟਲ 500 ਰੁਪਏ ਵਾਧੇ ਦਾ ਐਲਾਨ ਕਰਕੇ ਇਸ ਨੂੰ ਅਮਲ ਵਿੱਚ ਲਿਆਵੇ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿਘ ਬਾਦਲ ਨਟੇ ਕਿਹਾ ਕਿ ਸਾਲ 2014-15 ਦਾ ਕਣਕ ਵਾਲਾ ਸੀਜਨ ਆਰੰਭ ਹੋ ਚੁੱਕਿਆ ਹੈ ਪਰ ਅਝੇ ਤੱਕ ਕੇਂਦਰ ਸਰਕਾਰ ਨੇ ਕਣਕ ਦੇ ਮੁੱਲ ਚ ਵਾਧੇ ਦਾ ਕੋਈ ਐਲਾਨ ਨਹੀਂ ਕੀਤਾ ਅਤੇ ਨਾ ਹੀ ਕੇਂਦਰੀ ਆਗੂ ਇਸ ਲਈ ਗੰਭੀਰ ਨਜਰ ਆ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਦੇਸ਼ ਦੇ ਕਿਸਾਨਾ ਨਾਲ ਇਹ ਸਰਾਸਰ ਧੱਕੇਸ਼ਾਹੀ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਸ .ਬਾਦਲ ਨੇ ਕੇਂਦਰ ਸਰਾਕਰ ਨੂੰ ਸੁਝਾਊ ਦਿੱਤਾ ਕਿ ਉਹ

ਭਾਰਤ ਦੇ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕਰਕੇ ਕਰੋੜਾਂ ਕਿਸਾਨ ਪਰਿਵਾਰਾਂ ਨਾਲ ਜੁੜੀ ਹੋਈ ਇਸ ਸਮੱਸਿਆ ਦੇ ਹੱਲ ਲਈ ਕਦਮ ਉਠਾਏ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਆਰਥਿਕ ਲਾਭ ਹੋ ਸਕੇ। ਸ. ਬਾਦਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਕਿਸਾਨੀ ਧੰਦਾ ਪਹਿਲਾਂ ਹੀ ਸੰਕਟ ਅਤੇ ਘਾਟੇ ਵਿੱਚ ਚੱਲ ਰਿਹਾ ਹੈ, ਜੇਕਰ ਕਿਸਾਨਾਂ ਨੂੰ ਮੌਜੂਦਾ ਸੀਜਨ ਦੌਰਾਨ ਕਣਕ ਦਾ ਵਧਾਇਆ ਗਿਆ ਮੁੱਲ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨਾਲ ਅਨਿਆ ਹੋਵੇਗਾ। ਖੇਤੀਬਾੜੀ ਉਤਪਾਦਨ ਲਈ ਵਰਤੇ ਜਾਂਦੇ ਸਾਰੇ ਸਾਧਨਾ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਪਰ ਕਿਸਾਨਾਂ ਦੀ ਉਪਜ ਕਣਕ ਦੇ ਮੁੱਲ ਵਿੱਚ ਵਾਧਾ ਕਰਨ ਲਈ ਕੇਂਦਰ ਸਰਕਾਰ ਵਲੋਂ ਕਦਮ ਨਹੀਂ ਉਠਾਏ ਜਾ ਰਹੇ। ਸ. ਬਾਦਲ ਨੇ ਕਿਹਾ ਕਿ ਕਣਕ ਦੀ ਕੀਮਤ ਵਿੱਚ ਵਾਧਾ ਕਰਨ ਦੇ ਐਲਾਨ ਦਾ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਵਿਰੋਧ ਨਹੀਂ ਕਰੇਗੀ। ਕੇਂਦਰ ਸਰਕਾਰ ਵੱਲੋਂ ਇਹ ਕਦਮ ਚੁੱਕਣ ਨਾਲ ਕਿਸਾਨਾਂ ਨੂੰ ਜੋ ਆਰਥਿਕ ਫਾਇਦਾ ਮਿਲਦਾ ਹੈ, ਉਹ ਉਹਨਾਂ ਦਾ ਜਾਇਜ਼ ਹੱਕ ਬਣਦਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਬਣਦਾ ਹੱਕ ਦਬਾ ਕੇ ਨਹੀਂ ਰੱਖਣਾ ਚਾਹੀਦਾ।

Comments are closed.

COMING SOON .....


Scroll To Top
11