Wednesday , 20 March 2019
Breaking News
You are here: Home » NATIONAL NEWS » ਕੇਂਦਰ ਵੱਲੋਂ ਪ੍ਰਿੰਟ ਮੀਡੀਆ ਲਈ ਵਿਗਿਆਪਨ ਦਰ੍ਹਾਂ ’ਚ 25 ਫ਼ੀਸਦੀ ਦਾ ਵਾਧਾ

ਕੇਂਦਰ ਵੱਲੋਂ ਪ੍ਰਿੰਟ ਮੀਡੀਆ ਲਈ ਵਿਗਿਆਪਨ ਦਰ੍ਹਾਂ ’ਚ 25 ਫ਼ੀਸਦੀ ਦਾ ਵਾਧਾ

ਨਵੀਂ ਦਿਲੀ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ ਦੁਆਰਾ ਪ੍ਰਿੰਟ ਮੀਡੀਆ ਨੂੰ ਦਿਤੇ ਜਾਣ ਵਾਲੇ ਵਿਗਿਆਪਨਾਂ ਦੀਆਂ ਦਰ੍ਹਾਂ ’ਚ 25 ਫੀਸਦੀ ਦਾ ਵਾਧਾ ਕੀਤਾ ਹੈ। ਇਕ ਬਿਆਨ ਮੁਤਾਬਿਕ ਇਸ ਫੈਸਲੇ ਨਾਲ ਖੇਤਰੀ ਅਤੇ ਭਾਸ਼ਾਈ ਅਖ਼ਬਾਰਾਂ ਸਮੇਤ ਖ਼ਾਸਕਰ ਮੱਧ ਅਤੇ ਛੋਟੇ ਅਖ਼ਬਾਰਾਂ ਨੂੰ ਵਡਾ ਲਾਭ ਹੋਵੇਗਾ। ਇਸ ਤੋਂ ਪਹਿਲਾਂ ਸਾਲ 2013 ’ਚ ਦਰ੍ਹਾਂ ’ਚ ਵਾਧਾ ਹੋਇਆ ਸੀ। ਸਾਲ 2010 ਦੀ ਤੁਲਨਾ ’ਚ ਉਸ ਸਮੇਂ 19 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਮੰਤਰਾਲਾ ਨੇ ਪ੍ਰਿੰਟ ਮੀਡੀਆ ਲਈ ਮੌਜੂਦਾ ਦਰ ਢਾਂਚੇ ਤੋਂ ਵਖ ਪ੍ਰਿੰਟ ਮੀਡੀਆ ਲਈ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

Comments are closed.

COMING SOON .....


Scroll To Top
11