Friday , 19 April 2019
Breaking News
You are here: Home » PUNJAB NEWS » ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ ’ਤੇ ਰੱਖੜੀ ਸਮਾਰੋਹ

ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ ’ਤੇ ਰੱਖੜੀ ਸਮਾਰੋਹ

ਹੁਸ਼ਿਆਰਪੁਰ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਅੱਜ ਰੱਖੜੀ ਦੇ ਸੰਬੰਧ ਵਿਚ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ’ਤੇ ਰੱਖੜੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਨੇ ਵਿਜੇ ਸਾਂਪਲਾ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਉਮਰ ਲਈ ਕਾਮਨਾ ਕੀਤੀ। ਇਸ ਮੌਕੇ’ਤੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਦੇ ਉਪ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਵਿਜੇ ਸਾਂਪਲਾ ਹਰ ਸਾਲ ਰਖੜੀ ’ਤੇ ਪ੍ਰੋਗਰਾਮ ਆਯੋਜਿਤ ਕਰਕੇ ਸਾਨੂੰ ਇਕ ਵੱਡੇ ਭਰਾ ਦੀ ਤਰ੍ਹਾਂ ਪਿਆਰ ਦਿੰਦੇ ਹਨ। ਅਸੀਂ ਆਸ ਕਰਦੇ ਹਾਂ ਕਿ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਵਾਲੇ ਸਾਡੇ ਭਾਈ ਵਿਜੇ ਸਾਂਪਲਾ ਨੂੰ ਭਗਵਾਨ ਸੁਖ ਅਤੇ ਤਰੱਕੀ ਪ੍ਰ੍ਰਦਾਨ ਕਰਨ ਤਾਂ ਇਹ ਹਮੇਸਾ ਦੇਸ਼ ਦੀ ਸੇਵਾ ਇਸ ਤਰ੍ਹਾ ਕਰਦੇ ਰਹਿਣ। ਵਿਜੇ ਸਾਂਪਲਾ ਨੇ ਕਿਹਾ ਰੱਖੜੀ ਦੇ ਤਿਉਹਾਰ’ਤੇ ਪਾਰਟੀ ਵਿਚ ਇਕ ਪਰਿਵਾਰ ਦੀ ਤਰ੍ਹਾਂ ਕੰਮ ਕਰਨ ਵਾਲੀਆਂ ਮੇਰੀਆਂ ਭੈਣਾਂ ਦਾ ਰੱਖੜੀ ਦੇ ਰੂਪ ਵਿਚ ਮੈਨੂੰ ਜੋ ਇਹ ਸਾਲ ਪਿਆਰ ਮਿਲਦਾ ਹੈ ਉਹ ਮੇਰੇ ਲਈ ਉਰਜਾ ਦਾ ਕੰਮ ਕਰਦਾ ਹੈ। ਮੈਂ ਭੈਣਾਂ ਨੂੰ ਵਚਨ ਦਿੰਦਾ ਹਾਂ ਕਿ ਮੈਂ ਦੇਸ਼ ਦੀ ਸੇਵਾ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਦਾ ਰਹੂੰਗਾ। ਅੱਜ ਰਖੜੀ ’ਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਦਿੰਦਾ ਹਾਂ। ਇਸ ਮੌਕੇ’ਤੇ ਪ੍ਰੋ. ਪੂਜਾ ਵਸ਼ਿਸਟ, ਕੌਂਸਲਰ ਨੀਤਿ ਤਲਵਾੜ, ਸੰਜੀਵ ਤਲਵਾੜ, ਸੁਰਿੰਦਰ ਪਾਲ ਕੌਰ ਸੈਣੀ, ਮੰਡਲ ਪ੍ਰਧਾਨ ਅਸ਼ਵਨੀ ਔਹਰੀ, ਨਵਜਿੰਦਰ ਬੇਦੀ, ਗੁਰਮਿੰਦਰ ਕੌਰ, ਜਸਵਿੰਦਰ ਕੌਰ, ਭਾਰਤ ਭੂਸ਼ਣ ਵਰਮਾ, ਦਿਲਬਾਗ ਸਿੰਘ, ਰਘੁਵੀਰ ਸਿੰਘ ਬੇਦੀ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11