Monday , 14 October 2019
Breaking News
You are here: Home » NATIONAL NEWS » ਕੇਂਦਰੀ ਬਜਟ ਪਿੰਡਾਂ, ਗਰੀਬਾਂ ਤੇ ਔਰਤਾਂ ‘ਤੇ ਮਹਿਰਬਾਨ

ਕੇਂਦਰੀ ਬਜਟ ਪਿੰਡਾਂ, ਗਰੀਬਾਂ ਤੇ ਔਰਤਾਂ ‘ਤੇ ਮਹਿਰਬਾਨ

ਨਵੀਂ ਦਿੱਲੀ, 5 ਜੁਲਾਈ- ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਮਜ਼ਬੂਤ ਦੇਸ਼ ਲਈ ਮਜ਼ਬੂਤ ਨਾਗਰਿਕ ਹੈ। ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਜੋ ਮੈਗਾ ਪ੍ਰਾਜੈਕਟ ਸ਼ੁਰੂ ਕੀਤੇ ਸੀ, ਉਨ੍ਹਾਂ ਨੂੰ ਅੱਗੇ ਵਧਾਉਣ ਦਾ ਵੇਲਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਪੰਜ ਸਾਲਾਂ ਵਿੱਚ 2.7 ਟ੍ਰਿਲੀਅਨ ਡਾਲਰ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ਹੈ। 5 ਟ੍ਰਿਲੀਅਨ ਇਕਾਨਮੀ ਹਾਸਲ ਕਰਨ ਲਈ ਕੁਝ ਟੀਚੇ ਹਨ। ਇਸ ਵਿੱਤੀ ਸਾਲ ਵਿੱਚ 3 ਟ੍ਰਿਲੀਅਨ ਡਾਲਰ ਦਾ ਟੀਚਾ ਰੱਖਿਆ ਗਿਆ ਹੈ। ਭਾਰਤ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਈ ਢਾਂਚਾਗਤ ਸੁਧਾਰ ਕੀਤੇ ਹਨ ਤੇ ਹਾਲੇ ਕਈ ਸੁਧਾਰ ਕਰਨੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ 10 ਟੀਚੇ ਤੈਅ ਕੀਤੇ ਹਨ। ਪਹਿਲਾ ਟੀਚਾ ਭੌਤਿਕ ਸੰਰਚਨਾ ਦਾ ਵਿਕਾਸ ਤੇ ਦੂਜਾ ਡੀਜੀਟਲ ਇੰਡੀਆ ਨੂੰ ਅਰਥ ਵਿਵਸਥਾ ਦੇ ਹਰ ਖੇਤਰ ਤੱਕ ਪਹੁੰਚਾਉਣਾ ਹੈ। ਤੀਜਾ ਹਰੀ ਮਾਤਭੂਮੀ ਤੇ ਪ੍ਰਦੂਸ਼ਣ ਮੁਕਤ ਭਾਰਤ। ਚੌਥਾ ਐਮ.ਐਸ.ਐਮ.ਈ., ਸਟਾਰਟਅੱਪ, ਡਿਫੈਂਸ, ਆਟੋ ਤੇ ਹੈਲਥ ਸੈਕਟਰ ‘ਤੇ ਜ਼ੋਰ ਦੇਣਾ ਹੈ ਅਤੇ ਪੰਜਵਾਂ ਜਲ ਪ੍ਰਧਾਨ ਤੇ ਸਵੱਛ ਨਦੀਆਂ।

Comments are closed.

COMING SOON .....


Scroll To Top
11