Wednesday , 19 December 2018
Breaking News
You are here: Home » NATIONAL NEWS » ਕੁਮਾਰੀ ਮਾਇਆਵਤੀ ਵੱਲੋਂ ਕਾਂਗਰਸ ਨੂੰ ਝਟਕਾ ਗਠਜੋੜ ਤੋਂ ਇਨਕਾਰ

ਕੁਮਾਰੀ ਮਾਇਆਵਤੀ ਵੱਲੋਂ ਕਾਂਗਰਸ ਨੂੰ ਝਟਕਾ ਗਠਜੋੜ ਤੋਂ ਇਨਕਾਰ

ਭੋਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਬਸਪਾ ਨਾਲ ਗਠਜੋੜ ਦੀ ਆਸ ਲਾਈ ਬੈਠੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਝਟਕਾ ਦਿੰਦਿਆਂ ਮਾਇਆਵਤੀ ਨੇ ਕਾਂਗਰਸ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸਦੀ ਵਜ੍ਹਾ ਉਨ੍ਹਾਂ ਦਿਗਵਿਜੇ ਸਿੰਘ ਨੂੰ ਦਸਿਆ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਨੇ ਕਿਹਾ ਕਿ ਦਿਗਵਿਜੇ ਸਿੰਘ ਦੇ ਰਹਿੰਦਿੰਆਂ ਉਹ ਕਦੇ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਮਾਇਆਵਤੀ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤਾਂ ਸਾਡੇ ਨਾਲ ਗਠਜੋੜ ਚਾਹੁੰਦੇ ਹਨ ਪਰ ਦਿਗਵਿਜੇ ਸਿੰਘ ਭਾਜਪਾ ਦੇ ਏਜੰਟ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਉਨ੍ਹਾਂ ਗੋਆ ’ਚ ਕਾਂਗਰਸ ਦੀ ਸਰਕਾਰ ਨਾ ਬਣਨ ਲਈ ਦਿਗਵਿਜੇ ਸਿੰਘ ਨੂੰ ਜ਼ਿੰਮੇਵਾਰ ਦਸਿਆ।

Comments are closed.

COMING SOON .....


Scroll To Top
11