Thursday , 27 June 2019
Breaking News
You are here: Home » Editororial Page » ਕੁਆਲਾਲੰਪੁਰ ਦੇ ਕਬੱਡੀ ਕੱਪ : ਚੜ੍ਹਦੀ ਕਲਾ ਕਲੱਬ ਦੀ ਚੜਤ-ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਲੱਬ ਉਪ ਜੇਤੂ

ਕੁਆਲਾਲੰਪੁਰ ਦੇ ਕਬੱਡੀ ਕੱਪ : ਚੜ੍ਹਦੀ ਕਲਾ ਕਲੱਬ ਦੀ ਚੜਤ-ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਲੱਬ ਉਪ ਜੇਤੂ

ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬਡੀ ਨੂੰ ਪ੍ਰਫੁਲਤ ਕਰਨ ਦੇ ਮੰਤਵ ਨਾਲ ਕੰਮ ਕਰ ਰਹੀ ਕਬਡੀ ਫੈਡਰੇਸ਼ਨ ਆਫ ਮਲੇਸ਼ੀਆ ਨੇ ਸਰਬਜੀਤ ਸਿੰਘ ਚੀਮਾ, ਨਿਰਮਲ ਸਿੰਘ ਮਾਜੂ, ਦਵਿੰਦਰ ਸਿੰਘ ਘਗਾ, ਬਬੂ ਖੀਰਾਂਵਾਲੀ, ਸਤਗੁਰ ਸਿੰਘ ਬੀਰਾ ਦਾਤੇਵਾਸ, ਨਸੀਬ ਸਿੰਘ, ਬਿਟੂ ਰੰਧਾਵਾ, ਜਸਵਿੰਦਰ ਸਿੰਘ , ਸੰਦੀਪ ਵਰਮਾ, ਸੋਨੂੰ ਇਪੋਹ , ਪ੍ਰੀਤ ਖੰਡੇਵਾਲਾ , ਪਰਿੰਦਾ ਪਾਕਿਸਤਾਨ, ਮੋਨੂੰ ਕੁਲਾਂਗ , ਗੁਰਪ੍ਰੀਤ ਸਿੰਘ ਪਡਾ ਦੀ ਅਗਵਾਈ ਵਿਚ ਅਮਨ ਕਲਬ ਦੀਆਂ ਗਰਾਊਂਡਾ ਵਿਚ ਠ ਵੂਮੈਨ ਇੰਟਰਨੈਸ਼ਨਲ ਕਬਡੀ ਕਪ ਠ ਕਰਵਾਇਆ ਗਿਆ ।ਜਿਸ ਵਿਚ ਕਬਡੀ ਸਰਕਲ ਸਟਾਈਲ ਨਾਲ ਸਬੰਧਤ ਸੰਸਾਰ ਪ੍ਰਸਿਧ ਖਿਡਾਰਨਾ ਨੇ ਭਾਗ ਲਿਆ ।
ਹਲਕੀ ਹਲਕੀ ਬੂੰਦਾਬਾਂਦੀ ਵਾਲੇ ਮੌਸਮ ਦੇ ਚਲਦਿਆ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਚੜਦੀ ਕਲਾ ਕਲਬ ਤੇ ਸ਼ੇਰੇ ਪੰਜਾਬ ਸਪੋਰਟਸ ਕਲਬ ਦੀਆਂ ਟੀਮਾ ਦਰਮਿਆਨ ਸ਼ੁਰੂ ਹੋਇਆ ।ਇਸ ਮੁਕਾਬਲੇ ਵਿਚ ਵਿਸ਼ਵ ਵਿਜੇਤਾ ਖਿਡਾਰਨਾ ਮੀਨੂੰ ਰਾਣੀ, ਸੁਖਦੀਪ ਸੁਖੀ, ਅਨੂੰ ਰਾਣੀ, ਪ੍ਰਿਯੰਕਾ ਤੋਂ ਇਲਾਵਾ ਬਲਜੀਤ ਕੌਰ, ਨੀਰਜ, ਆਰਤੀ ਦੇਵੀ, ਰੇਖਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੇਰੇ ਪੰਜਾਬ ਕਲਬ ਨੂੰ ਹਰਾਇਆ । ਸ਼ੇਰੇ ਪੰਜਾਬ ਕਲਬ ਵਲੋਂ ਜੋਤੀ ਜਾਂਗਪੁਰ , ਕਰਮੀ, ਬੇਅੰਤ ਕੌਰ, ਰਾਜ ਕੌਰ ਨੇ ਵਧੀਆ ਖੇਡ ਦਿਖਾਈ ।
ਦੂਜਾ ਮੈਚ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲਬ ਤੇ ਆਜਾਦ ਸਪੋਰਟਸ ਕਲਬ ਦੀਆਂ ਟੀਮਾ ਦਰਮਿਆਨ ਹੋਇਆ ।ਇਸ ਮੁਕਾਬਲੇ ਵਿਚ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਲਬ ਵਲੋਂ ਰਾਮ ਬਤੇਰੀ , ਖੁਸ਼ਬੂ, ਸੋਨੀਆ ਗਿਲ, ਸੀਮਾ ਰਾਣੀ, ਰੀਤੂ ਨੇ ਤਕੜਾ ਪ੍ਰਦਰਸ਼ਨ ਕੀਤਾ ।ਆਜਾਦ ਕਲਬ ਵਲੋਂ ਦਲਜੀਤ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ ਨੇ ਚੰਗੀ ਖੇਡ ਦਿਖਾਈ ।ਇਹ ਮੈਚ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਲਬ ਨੇ ਜਿਤਿਆ ।
ਤੀਜਾ ਮੈਚ ਆਜਾਦ ਕਲਬ ਤੇ ਸ਼ੇਰੇ ਪੰਜਾਬ ਸਪੋਰਟਸ ਕਲਬ ਦਾ ਹੋਇਆ ਜਿਸ ਵਿਚ ਸ਼ੇਰੇ ਪੰਜਾਬ ਸਪੋਰਟਸ ਕਲਬ ਜਿਤਿਆ ।
ਚੌਥਾ ਮੈਚ ਚੜਦੀ ਕਲਾ ਕਲਬ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲਬ ਦੀਆ ਟੀਮਾ ਦਰਮਿਆਨ ਕਰੋ ਜਾ ਮਰੋ ਦੀ ਸਥਿਤੀ ਵਿਚ ਹੋਇਆ । ਲੀਗ ਮੈਚਾ ਤੋਂ ਬਾਅਦ ਪਹਿਲਾ ਸੈਮੀਫਾਈਨਲ ਮੈਚ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲਬ ਤੇ ਸ਼ੇਰੇ ਪੰਜਾਬ ਸਪੋਰਟਸ ਕਲਬ ਦਾ ਹੋਇਆ ਜਿਸ ਵਿਚ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਫਾਈਨਲ ਵਿਚ ਪ੍ਰਵੇਸ਼ ਕੀਤਾ ।
ਦੂਜਾ ਸੈਮੀਫਾਈਨਲ ਮੈਚ ਆਜਾਦ ਕਲਬ ਤੇ ਚੜਦੀ ਕਲਾ ਕਲਬ ਦਾ ਹੋਇਆ ਇਸ ਮੈਚ ਵਿਚ ਚੜਦੀ ਕਲਾ ਕਲਬ ਦੀ ਟੀਮ ਜੇਤੂ ਰਹੀ ।ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿਚ ਸ਼ੇਰੇ ਪੰਜਾਬ ਸਪੋਰਟਸ ਕਲਬ ਨੇ ਆਜਾਦ ਕਲਬ ਨੂੰ ਹਰਾਇਆ ।ਸੁਪਰ ਫਾਈਨਲ ਮੁਕਾਬਲਾ ਬਹੁਤ ਹੀ ਯਾਦਗਾਰੀ ਸਾਬਿਤ ਹੋ ਨਿਬੜਿਆ ।ਇਸ ਮੈਚ ਦੌਰਾਨ ਮੀਨੂੰ ਰਾਣੀ ਤੇ ਨੀਰਜ ਨੇ ਧੂੰਆਂਧਾਰ ਰੇਡਾਂ ਪਾਈਆ ।ਦੂਜੇ ਪਾਸੇ ਰਾਮਬਤੇਰੀ ਤੇ ਸੋਨੀਆ ਗਿਲ ਨੇ ਵੀ ਤਕੜੀਆ ਰੇਡਾ ਪਾਈਆ ।ਇਹ ਮੁਕਾਬਲਾ ਬਰਸਾਤ ਦੇ ਠੰਡੇ ਮੌਸਮ ਵਿਚ ਵੀ ਕਾਫੀ ਗਹਿਮਾ ਗਹਿਮੀ ਵਾਲਾ ਹੋਇਆ ।ਮੀਨੂੰ ਰਾਣੀ ਨੇ ਜੋਰਦਾਰ ਖੇਡ ਦਿਖਾਉਂਦਿਆ ਵਿਰੋਧੀ ਟੀਮ ਨੂੰ ਚੰਗੀ ਟਕਰ ਦਿਤੀ ।ਇਹ ਫਾਈਨਲ ਮੁਕਾਬਲੇ ਵਿਚ ਚੜਦੀ ਕਲਾ ਕਲਬ ਦੀ ਟੀਮ ਫਸਟ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਲਬ ਦੀ ਟੀਮ ਸੈਕਿੰਡ ਰਹੀ ।ਸ਼ੇਰੇ ਪੰਜਾਬ ਕਲਬ ਤੀਜੇ ਸਥਾਨ ਤੇ ਆਜਾਦ ਸਪੋਰਟਸ ਕਲਬ ਚੌਥੇ ਸਥਾਨ ਤੇ ਰਿਹਾ । ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੀਨੂੰ ਰਾਣੀ ਤੇ ਨੀਰਜ ਬੈਸਟ ਰੇਡਰ ਤੇ ਬਲਜੀਤ ਕੌਰ ਔਲਖ ਬੈਸਟ ਜਾਫੀ ਬਣੀ । ਇਸ ਟੂਰਨਾਮੈਂਟ ਦੌਰਾਨ ਭੋਲਾ ਸਿੰਘ ਨੇ ਰਿੰਗਟਾ ਦਾ ਮੀਂਹ ਵਰਾਇਆ । ਜਿੰਨਾ ਨੇ ਖਿਡਾਰੀਆਂ ਨੂੰ ਨਗਦ ਰਾਸ਼ੀ ਇਨਾਮ ਦੇ ਕੇ ਨਿਹਾਲ ਕੀਤਾ ।ਟੂਰਨਾਮੈਂਟ ਦੀ ਬੈਸਟ ਰੇਡਰ ਤੇ ਜਾਫੀ ਨੂੰ ਸ਼ਾਨਦਾਰ ਟਰਾਫੀ ਤੇ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ।
ਇਸ ਟੂਰਨਾਮੈਂਟ ਦੌਰਾਨ ਕੁਮੇਂਟੇਟਰ ਸਤਪਾਲ ਮਾਹੀ ਖਡਿਆਲ ਸੰਗਰੂਰ, ਜਸ਼ਨ ਮਹਿਲਾ, ਨਿੰਮਾ ਸੇਖਾ, ਧਰਮਾ ਹਰਿਆਊ ਤੇ ਅੰਪਾਇਰ ਦਵਿੰਦਰ ਸਿੰਘ ਘਗਾ, ਸਿਧੂ ਪਿਥੋ, ਜਸਵਿੰਦਰ ਜਸੀ , ਡਿੰਪਲ ਸ਼ਰਮਾ ਭੁਨਰਹੇੜੀ , ਬਬੂ ਗੁਰਦਾਸਪੁਰ ਨੇ ਨਿਭਾਈ ।
ਇਸ ਮੌਕੇ ਮੁਖ ਮਹਿਮਾਨ ਐਸ ਟੀ ਆਰਸੂ , ਅਸ਼ੋਕ ਦਾਸ ਇੰਗਲੈਂਡ , ਸੁਰਿੰਦਰ ਚੌਧਰੀ, ਰੋਹਤਾਸ ਸਿੰਘ ਜਰਨਲ ਸਕਤਰ , ਹਰਵੀਰ ਕੌਰ ਭਿੰਡਰ, ਕੋਚ ਗੁਰਮੇਲ ਸਿੰਘ ਦਿੜ੍ਹਬਾ ਮੰਡੀ, ਲਾਲੀ ਚੰਡੀਗੜ੍ਹ, ਜਸਕਰਨ ਕੌਰ ਲਾਡੀ, ਜਗਤਾਰ ਸਿੰਘ ਮਹਿਣਾ, ਕੁਲਦੀਪ ਸਿੰਘ ਛਾਹੜ (ਸਾਰੇ ਕੋਚ ),ਕਬਡੀ ਖਿਡਾਰੀ ਭੀਮਾ ਬੇਰ , ਆਜਾਦ ਕਲਬ ਤੋਂ ਬਬੂ ਖੀਰਾਂਵਾਲੀ, ਪ੍ਰੀਤ ਅੰਬਰਸਰੀਆ , ਗੁਰਵਿੰਦਰ ਚਾਹਲ, ਬਬੂ ਗੁਰਦਾਸਪੁਰ, ਕੁਲਦੀਪ ਬਾਬਾ, ਮਨਦੀਪ ਬਾਬਾ, ਗੁਰਚਰਨ ਚੰਨੀ, ਵੀਰੂ ਚਾਹਲ, ਦਿਲਬਾਗ ਸਿੰਘ ।ਚੜਦੀ ਕਲਾ ਕਲਬ ਤੋਂ ਸਰਬਜੀਤ ਸਿੰਘ ਚੀਮਾ, ਨਰਿੰਦਰ ਮੋਗਾ, ਡਿੰਪਲ ਸ਼ਰਮਾ, ਦਵਿੰਦਰ ਘਗਾ, ਤਾਈਬ ਪਾਕਿਸਤਾਨ, ਕਰਮਜੀਤ ਸੁਖੀ, ਰਮਨ ਜੋਤੀ ਟੈਕਸਟਾਈਲ, ਪ੍ਰਦੀਪ ਮਹਿਰਾ, ਪ੍ਰਗਟ ਚਿਬਕਢ , ਤਰਸੇਮ ਸਿੰਘ, ਬਲਜੀਤ ਚੌਕਟ , ਬੰਟੀ ਸਤਾਪਾ , ਸੰਦੀਪ ਸਾਹ ਆਲਮ , ਹੈਰੀ ਬਾਜਵਾ, ਰਾਜੂ ਸਟੀਵਨ, ਰੋਹਨਵੀਰ ਰੰਧਾਵਾ, ਦਲੇਰ ਸਿੰਘ, ਕਾਨ ਸਿੰਘ, ਮੋਨੂੰ ਕੁਲਾਂਗ, ਪ੍ਰੀਤ ਢਿਲੋ, ਜੈਜੀ, ਕਾਲਾ ਘਲੋਟੀ, ਹਰਜਿੰਦਰ ਸਿੰਘ ਢੋਟੀ , ਹਰਜਿੰਦਰ ਸਿੰਘ ਮਲ੍ਹੀ , ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲਬ ਤੋਂ ਸਤਗੁਰ ਸਿੰਘ ਬੀਰਾ ਦਾਤੇਵਾਸ, ਨਸੀਬ ਸਿੰਘ, ਜਗਤਾਰ ਸਿੰਘ ਕਾਲਾ ਬਰਾੜ, ਕੁਲਦੀਪ ਵਡਾਲਾ, ਭੋਲਾ ਸਿੰਘ, ਸੁਖਦੇਵ ਸਿੰਘ, ਸੀਰਾ ਸਰਾਂਵਾ , ਗੋਲਡੀ, ਸੋਨੀ ਸੰਧੂ, ਰਾਣਾ ਮਲੂਰੀ, ਸ਼ੇਰੇ ਪੰਜਾਬ ਸਪੋਰਟਸ ਕਲਬ ਤੋਂ ਪ੍ਰੀਤ ਖੰਡੇਵਾਲਾ, ਸਿੰਦਾ ਗਿਲ, ਗੋਪੀ ਸਾਹ ਆਲਮ, ਸਿਧੂ ਬ?ਦਰਜ , ਪਰਿੰਦਾ ਪਾਕਿਸਤਾਨ, ਤਾਈਬ , ਨਸੀਰ, ਸੋਨੂੰ ਜੇ ਬੀ ,ਰਾਜਵੀਰ ਸਿੰਘ , ਮੀਰੀ ਪੀਰੀ ਸਪੋਰਟਸ ਕਲਬ ਤੋਂ ਗੁਰੀ ਚੋਹਲਾ ਸਾਹਿਬ, ਰਾਜਾ , ਗੁਰਦੀਪ ਸਿੰਘ, ਹੈਪੀ, ਮਨਪ੍ਰੀਤ ਸਰਾਓ, ਕਾਲਾ, ਗੋਪੀ ਗੁਰਦਾਸਪੁਰ, ਜਤਿੰਦਰ ਸਿੰਘ, ਹਰਜੀਤ ਸਿੰਘ, ਸੀਰਾ, ਸੁਖੀ, ਸਤਨਾਮ ਸਿੰਘ ਜਿਮ ਲਵਰ , ਜੋਧਾ ਮਿਤੋਵਾਲ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਕਲਬ ਦੇ ਤਾਰੀ ਅਬੂਵਾਲ, ਬਿਟੂ ਰੰਧਾਵਾ, ਜਸਵਿੰਦਰ ਸਿੰਘ ਜਸੀ, ਗੀਤਾ ਫੈਰੂਰਾਈ , ਵਿਜੈ , ਨਿਰਮਲ ਸਿੰਘ ਮਾਜੂ, ਜਗਾ ਧਾਲੀਵਾਲ, ਮੋਨੂੰ ਕੁਲਾਂਗ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।।

Comments are closed.

COMING SOON .....


Scroll To Top
11