Saturday , 30 May 2020
Breaking News
You are here: Home » HEALTH » ਕੁਆਂਟਮ ਪੇਪਰ ਮਿੱਲ ਦੇ ਜੀਐਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਕੁਆਂਟਮ ਪੇਪਰ ਮਿੱਲ ਦੇ ਜੀਐਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਗੜ੍ਹਸ਼ੰਕਰ, 17 ਫਰਵਰੀ (ਬਿੱਟੂ ਚੌਹਾਨ)- ਹੁਸਿਆਰਪੁਰ ਤੋ ਗੜਸ਼ੰਕਰ ਰੋੜ ਤੇ ਕਸਬਾ ਸੈਲਾ ਖੁਰਦ ਵਿੱਚ ਸਥਾਪਿਤ ਕੁਆਂਟਮ ਪੇਪਰ ਮਿੱਲ ਵਿੱਚ ਜੀਐੱਮ (ਸਿਵਲ) ਵਜੋਂ ਸੇਵਾ ਨਿਭਾ ਰਹੇ ਅਧਿਕਾਰੀ ਵੱਲੋਂ ਅੱਜ ਦੁਪਹਿਰ ਦੋ ਵਜੇ ਮਿੱਲ ਅੰਦਰ ਖੜ੍ਹੀ ਆਪਣੀ ਕਾਰ ਵਿੱਚ ਆਪਣੇ ਰਿਵਾਲਵਰ ਨਾਲ ਛਾਤੀ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਅਧਿਕਾਰੀ ਦੀ ਪਛਾਣ ਸੁਰਜੀਤ ਪਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਲਸਾੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਆਇਆ ਸੀ ਪਰ ਦੁਪਹਿਰ ਦੋ ਵਜੇ ਸਟਾਫ ਕਲੋਨੀ ਨੇੜੇ ਖੜ੍ਹੀ ਕਾਰ ਨੰਬਰ ਪੀ ਬੀ 24 ਸੀ 2060 ਵਿੱਚ ਜਾ ਕੇ ਉਸਨੇ ਖੁਦ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮਿੱਲ ਦੇ ਸੂਤਰਾਂ ਅਨੁਸਾਰ ਉਕਤ ਅਧਿਕਾਰੀ ਦਾ ਮਿੱਲ ਦੇ ਪ੍ਰਬੰਧਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ । ਇਸ ਮੌਕੋ ਉਸਨੂੰ ਆਈਵੀ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਪਟੇਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਪਰ ਉਸਦੀ ਮੌਤ ਹੋ ਗਈ। ਐੱਸਐੱਚਓ ਮਾਹਿਲਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11