Wednesday , 16 January 2019
Breaking News
You are here: Home » ENTERTAINMENT » ਕੀ ਬੋਰਡ ਪਲੇਅਰ ਹਰਕਮਲ ਸਿੰਘ

ਕੀ ਬੋਰਡ ਪਲੇਅਰ ਹਰਕਮਲ ਸਿੰਘ

ਪੰਜਾਬੀ ਸੰਗੀਤ ਦੇ ਖੇਤਰ ਵਿਚ ਪੰਜਾਬੀ ਕਲਾਕਾਰਾਂ ਨਾਲ ਸਟੇਜਾਂ ਤੇ ਕੀ ਬੋਰਡ ਵਜਾਉਣ ਵਾਲਾ ਨਾਮ ਹੈ ਹਰਕਮਲ ਸਿੰਘ ਜਿਸਨੇ ਥੋੜੇ ਸਮੇਂ ਵਿਚ ਆਪਣਾ ਕਾਫੀ ਨਾ ਬਣਾ ਲਿਆ।ਹਰਕਮਲ ਸਿੰਘ ਦਾ ਜਨਮ ਪਿਤਾ ਪਲਵਿੰਦਰ ਸਿੰਘ ਤੇ ਮਾਤਾ ਦਵਿੰਦਰ ਕੌਰ ਦੇ ਘਰ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਵਿਖੇ ਹੋਇਆ। ਹਰਕਮਲ ਸਿੰਘ ਦਾ ਬਚਪਨ ਤੋਂ ਹੀ ਸੰਗੀਤ ਵਲ ਜਿਆਦਾ ਰੁਝਾਨ ਸੀ।ਹਰਕਮਲ ਦੇ ਇਸ ਸ਼ੌਂਕ ਕਾਰਨ ਅਜ ਉਹ ਸਾਰੀ ਦੁਨੀਆਂ ਵਿਚ ਵਧੀਆ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਹੈ।ਅਜ ਉਹ ਨਾਮਵਰ ਕਲਾਕਾਰਾਂ ਨਾਲ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਿਹਾ ਹੈ।ਹਰਕਮਲ ਸਿੰਘ ਨਾਮਵਰ ਕਲਾਕਾਰ ਸੋਹਨ ਸ਼ੰਕਰ ਦੇ ਗਰੁਪ ਵਿਚ ਕੀ ਬੋਰਡ ਵਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਕਲਾਕਾਰਾਂ ਨਾਲ ਸਟੇਜਾਂ ਤੇ ਕੀ ਬੋਰਡ ਵਜਾਉਂਦਾ ਹੈ ਜਿਨ੍ਹਾਂ ਵਿਚ ਬਖਤਰੀਵਾਲਾ ਹਾਕਮ, ਦਲਜੀਤ ਕੌਰ, ਰੋਮੀ ਰੰਜਨ, ਜੀ ਗੁਲਜ਼ਾਰ, ਜਸ ਕਾਂਜਲੀ, ਆਦਿ ਕਲਾਕਾਰ ਸ਼ਾਮਿਲ ਹਨ।

Comments are closed.

COMING SOON .....


Scroll To Top
11