Tuesday , 20 August 2019
Breaking News
You are here: Home » Editororial Page » ਕੀ ਪੰਜਾਬ ਤੇ ਪੰਜਾਬੀ ਨਸਲਕੁਸ਼ੀ ਵੱਲ ਵੱਧ ਰਹੇ ਹਨ

ਕੀ ਪੰਜਾਬ ਤੇ ਪੰਜਾਬੀ ਨਸਲਕੁਸ਼ੀ ਵੱਲ ਵੱਧ ਰਹੇ ਹਨ

ਦੇਸ਼ ਦੀ ਵੰਡ ਵੇਲੇ ਸਭ ਤੋਂ ਜਿਆਦਾ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ ।ਜਿਸ ਵਿੱਚ ਘੱਟੋ ਘੱਟ 10 ਲੱਖ ਦੇ ਕਰੀਬ ਪੰਜਾਬੀ ਮਾਰੇ ਗਏ ਸਨ,ਅਜੇ 47 ਦੇ ਜ਼ਖ਼ਮ ਭਰੇ ਨਹੀ ਸਨ ਕਿ 84 ਦੇ ਦੰਗਿਆਂ ਨੇ ਹਜਾਰਾਂ ਸਿੱਖ ਪੰਜਾਬੀਆਂ ਨੂੰ ਨਿਗਲ ਲਿਆ।ਜਿਸਦਾ ਅਸਹਿ ਤੇ ਅਕਹਿ ਦਰਦ ਅੱਜ ਵੀ ਪੀੜਤ ਪਰਿਵਾਰ ਹੰਢਾ ਰਹੇ ਹਨ ਇਸ ਸੋਚੀ ਸਮਝੀ ਸ਼ਾਜਿਸ ਤਹਿਤ ਇੱਕ ਫ਼ਿਰਕੇ ਦੇ ਲੋਕਾਂ ਵੱਲੋਂ ਦੂਜੇ ਫ਼ਿਰਕੇ ਦੇ ਬੇਗੁਨਾਹ ਲੋਕਾਂ ਦੀ ਇਸ ਕਤਲੋ ਗਾਰਤ ਨੂੰ ਨਸ਼ਲਕੁਸੀ ਹੀ ਕਿਹਾ ਜਾ ਸਕਦਾ ਹੈ।ਨੇੜ ਭਵਿੱਖ ਵੀ ਪੰਜਾਬੀਆਂ ਦੀ ਨਸਲਕੁਸੀ ਹੋਣ ਜਾ ਰਹੀ ਹੈ ਭਾਂਵੇ ਅੱਜ ਤੁਹਾਨੂੰ ਮੇਰੀ ਇਹ ਗੱਲ ਔੜ ਜਾਂ ਹਾਸੋਹੀਣੀ ਜਿਹੀ ਲੱਗੇ,ਪਰ ਇਹ ਸੌ ਪ੍ਰਤੀਸ਼ਤ ਸੱਚ ਹੈ ਜੇਕਰ ਪੰਜਾਬੀ ਅਜੇ ਵੀ ਨਾ ਸੰਭਲੇ ਨਹੀ ਤਾਂ ਇਹ ਨਸ਼ਲਕੁਸੀ ਕੋਈ ਨਹੀ ਰੋਕ ਸਕਦਾ,ਇਹ ਨਸਲਕੁਸੀ ਤਲਵਾਰਾਂ ਬੰਬਾਂ ਜਾਂ ਬੰਦੂਕਾਂ ਦੀਆਂ ਗੋਲੀਆਂ ਦੁਆਰਾ ਨਹੀ ਹੋਵੇਗੀ ਬਲਕਿ ਇਨਸਾਨੀ ਵੀਰਜ ਦੁਆਰਾ ਹੋਵੇਗੀ।ਗਲ,ਗਲ ਤੱਕ ਨਸ਼ਿਆਂ ਵਿੱਚ ਗਲਤਾਨ ਹੋਈ ਪੰਜਾਬੀ ਕੌਮ ਦੀ ਬਾਹਰੀ ਤੇ ਅੰਦਰੂਨੀ ਤਾਕਤ ਹੁਣ ਸਰੀਰਿਕ ਪੱਖੋਂ ਹੱਦ ਦਰਜੇ ਤੱਕ ਕਮਜੋਰ ਹੋ ਚੁੱਕੀ ਹੈ ।ਕਦੇ ਪੰਜਾਬੀ ਸਰੀਰਿਕ ਪੱਖੋਂ ਰਿਸਟ ਪੁਸਟ ਤੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਸਨ ਪਰ ਅੱਜ ਜਮੀਨੀ ਹਕੀਕਤ ਪਹਿਲਾ ਤੋ ਉਲਟ ਹੈ ਗਰਭ ਧਾਰਨ ਕਰਨ ਲਈ ਵੀਰਜ ਵਿੱਚ ਸਕਰਾਣੂ 90 ਪ੍ਰਤੀਸ਼ਤ ਹੋਣਾ ਜਰੂਰੀ ਹੁੰਦਾ ਹੈ ਪ੍ਰਰੰਤੂ ਹੁਣ ਪੰਜਾਬੀਆਂ ਵਿੱਚ 30 ਤੋਂ 40 ਪ੍ਰਤੀਸ਼ਤ ਸਕਰਾਣੂ ਮਿਕਦਾਰ ਵਿੱਚ ਰਹਿ ਗਏ ਹਨ ਜੋ ਬਹੁਤ ਬੜੀ ਚਿੰਤਾ ਦਾ ਵਿਸ਼ਾ ਹੈ।ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਵਿੱਚ ਸਕਰਾਣੂਆਂ ਦੀ ਪ੍ਰਤੀਸ਼ਤਤਾਂ ਵਿੱਚ ਕੋਈ ਖ਼ਾਸ ਕਮੀ ਨਹੀ ਆਈ।ਮੌਜੂਦਾਂ ਸਮੇਂ ਪੰਜਾਬ ਵਿੱਚ ਬੇ ਔਲਾਦ ਜੋੜਿਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।ਸਹਿਰ ਸਹਿਰ ਵਿੱਚ ਮਸਨੂਈ ਗਰਭਧਾਰਨ ਕਰਵਾਉਣ ਦੇ ਹਸਪਤਾਲ ਖੁੱਲ ਗਏ ਹਨ ਜੋ ਇਸ ਕੜਵੇ ਸੱਚ ਦਾ ਹੁੰਗਾਰਾ ਚੀਕ ਚੀਕ ਕੇ ਭਰ ਰਹੇ ਹਨ। ਇਨ੍ਹਾਂ ਹਸਪਤਾਲਾਂ ਦੇ ਸੀਮਨ ਬੈਂਕਾਂ ਵਿੱਚ ਸਟੋਰ ਕੀਤਾ ਵੀਰਜ ਪੰਜਾਬੀਆਂ ਦਾ ਨਹੀ ਹੁੰਦਾ ਬਲਕਿ ਜ਼ਿਆਦਾਤਰ ਯੂ ਪੀ ਬਿਹਾਰ ਦੇ ਪ੍ਰਵਾਸੀ ਮਜਦੂੁਰਾਂ ਦਾ ਹੁੰਦਾ ਹੈ ਡਾਕਟਰਾਂ ਦੀ ਨਜਰ ਵਿੱਚ ਪੰਜਾਬੀਆਂ ਵੀਰਜ ਨਾਲੋਂ ਇਹਨਾਂ ਦੇ ਵੀਰਜ ਨਾਲ ਮਾਂ ਬਣਨ ਦੇ ਜ਼ਿਆਦਾ ਆਸਾਰ ਹੁੰਦੇ ਹਨ,ਇਹ ਡਾਕਟਰਾਂ ਦੀ ਜ਼ੁਬਾਨੀ ਅੱਜ ਦਾ ਸੱਚ ਹੈ ਕਦੇ ਪੂਰੇ ਦੇਸ਼ ਦੀ ਅਗਵਾਈ ਕਰਨ ਵਾਲੇ ਪੰਜਾਬੀ ਅੱਜ ਹਰ ਕੰਮ ਵਿੱਚ ਪਿੱਛੇ ਹਨ,ਚਾਹੇ ਖੇਤੀ ਹੋਵੇ, ਚਾਹੇ ਖੇਡਾਂ ਹੋਣ ਇਹਨਾਂ ਚ ਸਾਡਾ ਨੰਬਰ ਫਾਡੀਆਂ ਵਿੱਚ ਹੈ ਨਸ਼ਿਆਂ ਵਿੱਚ, ਗੈਂਗਸਟਰ ਬਣਨ ਵਿੱਚ, ਬਾਹਰਲੇ ਮੁਲਕ ਜਾਣ ਵਿੱਚ ਅਸੀ ਦੇਸ਼ ਨਾਲਂੋ ਕਾਫੀ ਅੱਗੇ ਹਾਂ। ਧੜਾਧੜ ਬਾਹਰਲੇ ਮੁਲਕ ਜਾਣ ਦਾ ਚਾਅ ਵੀ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਵਿੱਚ ਪੱਕੇ ਪੈਰੀ ਕਰ ਰਿਹਾ ਹੈ ਕਿਉਕਿ ਫੇਰ ਪਿੱਛੇ ਕੌਣ ਰਹੇਗਾ ਇਹ ਯੂ ਪੀ,ਬਿਹਾਰ ਦਾ ਮਜ਼ਦੂਰ ਵਰਗ ਹੀ ਰਹੇਗਾ,ਇਸ ਦੀ ਪ੍ਰਤੱਖ ਮਿਸਾਲ ਦੁਆਬਾ ਦਾ ਇਲਾਕਾ ਵੇਖ ਸਕਦੇ ਹੋ,ਜਿੱਥੇ ਪ੍ਰਵਾਸੀ ਪੰਜਾਬੀਆਂ ਦੀਆਂ ਮਹਿਲਨੁਮਾ ਕੋਠੀਆਂ ਵਿੱਚ ਇਸੇ ਵਰਗ ਦਾ ਵਾਸਾ ਹੈ ਉਹ ਦਿਨ ਦੂਰ ਨਹੀ ਜਦੋਂ ਪੰਜਾਬੀ ਅਪਣੇ ਸੂਬੇ ਪੰਜਾਬ ਵਿੱਚ ਘੱਟ ਗਿਣਤੀ ਵਿੱਚ ਆ ਜਾਣਗੇ ਤੇ ਇਹ ਲੋਕ ਜਲਦੀ ਹੀ ਬਹੁਗਿਣਤੀ ਵਿੱਚ ਹੋ ਕੇ ਪੰਜਾਬ ਦੀ ਸਿਆਸਤ ਵਿੱਚ ਅਪਣਾ ਦਬਦਬਾ ਕਾਇਮ ਕਰਨਗੇ ਤੇ ਲੋਕ ਸਭਾ, ਵਿਧਾਨ ਸਭਾ,ਨਗਰ ਕੌਸਲਾਂ ਦੀਆਂ ਚੌਣਾਂ ਵਿੱਚ ਖੜ ਕੇ ਪੰਜਾਬੀਆਂ ਮੁਕਾਬਲਾ ਦੇਣਗੇ,ਇਹ ਵਰਗ ਪੰਜਾਬ ਦੀਆਂ ਪੰਚਾਇਤੀ ਚੌਣਾਂ ਵਿੱਚ ਪੰਚ ਸਰਪੰਚ ਵਜੋਂ ਅਪਣੀ ਹਾਜਰੀ ਲਗਵਾ ਚੁੱਕਾ ਹੈ ਪੰਜਾਬੀਉ ਸਾਡਾ ਮੁੱਢਲਾ ਫ਼ਰਜ ਬਣਦਾ ਹੈ ਕਿ ਅਸੀ ਅਪਣੇ ਮਾਂ ਬੋਲੀ ਪੰਜਾਬੀ, ਪੰਜਾਬ,ਪੰਜਾਬੀ ਕੌਮੀਅਤ ਨੂੰ ਹੋਰ ਨਸਲ ਵਿੱਚ ਮਰਜ਼ ਹੋਣ ਤੋਂ ਬਚਾਈਏ,ਵਿਦੇਸ਼ ਵੱਸਣ ਦੀ ਲਾਲਸਾ ਨੂੰ ਤਿਲਾਂਜ਼ਲੀ ਦੇਈਏ, ਨਸ਼ਈ, ਗੈਂਗਸਟਰ, ਫੈਂਸਨਪ੍ਰਸਤ, ਬਣਨ ਨਾਲੋਂ ਅਸੀ ਮਿਹਨਤੀ ਪੰਜਾਬੀ ਬਣੀਏ ਤਾਂ ਜੋ ਸਾਡੀ ਆਨ, ਸ਼ਾਨ, ਬਾਨ ਮੁੜ ਬਹਾਲ ਹੋ ਸਕੇ।

Comments are closed.

COMING SOON .....


Scroll To Top
11