Thursday , 23 May 2019
Breaking News
You are here: Home » Editororial Page » ਕੀ ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ?

ਕੀ ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ?

ਸਾਰੇ ਰੋਜਾਨਾ ਦੀ ਤਰ੍ਹਾਂ ਆਪਣੇ ਕੰਮਾਂ- ਕਾਰਾਂ ’ਚ ਵਿਅਸਤ ਸਨ ਜਦੋਂ 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅਤਵਾਦੀ ਹਮਲੇ ਨੇ ਪੂਰੇ ਸੰਸਾਰ ਦਾ ਧਿਆਨ ਆਪਣੇ ਵਲ ਖਿਚ ਲਿਆ। ਇਸ ਹਮਲੇ ‘ਚ ਸਾਡੇ ਭਾਰਤ ਦੇਸ਼ ਦੇ 40 ਤੋਂ ਵਧ ਜਵਾਨ ਸ਼ਹੀਦ ਹੋ ਗਏ ਅਤੇ ਕਾਫੀ ਜਖ਼ਮੀ ਹੋ ਗਏ। ਜਿਸ ਕਾਰਨ ਪੂਰੇ ਦੇਸ਼ ਦੀਆਂ ਅਖਾਂ ਨਮ ਹੋਈਆਂ। ਲੋਕਾਂ ਵਿਚ ਅਥਾਹ ਗੁਸਾ ਵੀ ਵੇਖਣ ਨੂੰ ਮਿਲਿਆ। ਇਸ ਸਮੇਂ ਦੌਰਾਨ ਮੀਡੀਆ ਦੀ ਅਹਿਮ ਭੂਮਿਕਾ ਰਹੀ। ਜਿਥੇ ਕੁਝ ਲੋਕਾਂ ਵਲੋਂ ਬਦਲੇ ਦੀ ਮੰਗ ਕੀਤੀ ਗਈ ਤਾਂ ਓਥੇ ਕੁਝ ਲੋਕ ਸ਼ਾਂਤੀ ਦੀ ਅਪੀਲ ਕਰਦੇ ਵੀ ਨਜਰ ਆਏ। ਕਲਾਕਾਰੀ ਦੇ ਖੇਤਰ ਵਿਚ ਕੰਮ ਕਰਦੀਆਂ ਹਸਤੀਆਂ ਦੇ ਨਾਲ-ਨਾਲ ਆਮ ਲੋਕਾਂ ਦਾ ਸ਼ਹੀਦ ਪਰਿਵਾਰਾਂ ਲਈ ਅਗੇ ਆਉਣਾ ਵੀ ਸਲਾਂਘਾਯੋਗ ਰਿਹਾ। ਪਾਕਿਸਤਾਨ ਲਈ ਲੋਕਾਂ ਵਿਚ ਅਥਾਹ ਗੁਸਾ ਵੇਖਣ ਨੂੰ ਮਿਲਿਆ ਅਤੇ ਵਿਰੋਧ ਵਿਚ ਰੈਲੀਆਂ ਵੀ ਕਢੀਆਂ ਗਈਆਂ। ਲੋਕਾਂ ਵਿਚ ਏਕਤਾ ਦੇਖੀ ਗਈ ਪਰ ਕਸ਼ਮੀਰ ਦੇ ਵਿਦਿਆਰਥੀਆਂ ਲਈ ਗੰਭੀਰ ਹਾਲਾਤ ਬਣੇ ਹੋਏ ਸਨ ਕਿਉਂਕਿ ਹਮਲੇ ਨੂੰ ਅੰਜਾਮ ਦੇਣ ਵਾਲਾ ਅਤਵਾਦੀ ਕਸ਼ਮੀਰੀ ਸੀ। ਕਸ਼ਮੀਰੀਆਂ ਨੂੰ ਭਾਰਤ ਦੇ ਵਖ-ਵਖ ਰਾਜਾਂ ‘ਚ ਜਗਾਹ ਛਡ ਕੇ ਵਾਪਸ ਕਸ਼ਮੀਰ ਜਾਣ ਲਈ ਡਰਾਇਆ ਧਮਕਾਇਆ ਵੀ ਗਿਆ। ਜਿਸ ਕਾਰਨ ਸਿਖ ਕੌਮ ਸਹਾਇਤਾ ਲਈ ਅਗੇ ਆਈ ਤੇ ਸਰਕਾਰ ਨੂੰ ਵੀ ਸੁਰਖਿਆ ਵੈਬ ਮੁਹਈਆ ਕਰਨੀਆਂ ਪਈਆਂ। ਬਹੁਤ ਸਾਰੇ ਵਿਦਿਆਰਥੀ ਸਥਿਤੀ ਨੂੰ ਭਾਂਪਦੇ ਹੋਏ ਖੁਦ ਕਸ਼ਮੀਰ ਵਾਪਸ ਚਲੇ ਗਏ। ਕਿਸੇ ਇਕ ਦੀ ਗਲਤੀ ਦਾ ਦੂਜੇ ਤੋਂ ਬਦਲਾ ਲੈਣਾ ਜਾਂ ਸਥਿਤੀ ਨੂੰ ਦੰਗਿਆਂ ਦਾ ਰੂਪ ਦੇਣਾ ਕਿਸੇ ਸਮਝਦਾਰ ਦਿਮਾਗ ਦੀ ਉਪਜ ਨਹੀਂ ਹੁੰਦੀ। ਕੁਝ ਲੋਕਾਂ ਦੁਬਾਰਾ ਅਜਿਹੇ ਲੋਕਾਂ ਲਈ ਕਿਹਾ ਗਿਆ ਕਿ ਇਹਨਾਂ ਨੂੰ ਕਸ਼ਮੀਰ ਚਾਹੀਦਾ ਤੇ ਕਸ਼ਮੀਰੀ ਨਹੀਂ। ਫਿਰ ਕੁਝ ਦਿਨ ਬਾਅਦ ਸਾਡੇ ਦੇਸ਼ ਦੇ ਲੜਾਕੂ ਜਹਾਜ ਪਾਕਿਸਤਾਨ ‘ਚ ਅਤਵਾਦੀਆਂ ਦੇ ਟਿਕਾਣੇ ਤਬਾਹ ਕਰਨ ਪੁਜੇ ਅਤੇ ਸਾਡੇ ਇਕ ਜਵਾਨ ਨੂੰ ਜਹਾਜ ਕ੍ਰੈਸ਼ ਹੋਣ ਕਾਰਨ ਪਾਕਿਸਤਾਨ ਵਲੋਂ ਕਾਬੂ ਕਰ ਲਿਆ ਗਿਆ ਪਰ ਕੈਪਟਨ ਅਭਿਨੰਦਨ ਨੇ ਆਪਣੇ ਸਾਹਸ ਤੇ ਨਿਡਰਤਾ ਦਾ ਸਬੂਤ ਦਿੰਦੇ ਹੋਏ ਕੋਈ ਵੀ ਅਹਿਮ ਜਾਣਕਾਰੀ ਪਾਕਿਸਤਾਨ ਦੀ ਆਰਮੀ ਨਾਲ ਸਾਂਝੀ ਕਰਨ ਤੋਂ ਸਾਫ ਇਨਕਾਰ ਕਰ ਦਿਤਾ। ਪਾਕਿਸਤਾਨ ਦੁਬਾਰਾ ਅਭਿਨੰਦਨ ਨੂੰ ਰਿਹਾਅ ਕੀਤੇ ਜਾਣ ‘ਤੇ ਪਾਕਿਸਤਾਨੀ ਪ੍ਰਧਾਨਮੰਤਰੀ ਦੀ ਭਾਰਤ ਦੀ ਜਨਤਾ ਵਲੋਂ ਪ੍ਰਸ਼ੰਸ਼ਾ ਹੁੰਦੀ ਵੀ ਵੇਖੀ ਗਈ। ਭਾਰਤੀ ਮੀਡੀਆ ਦਾ ਅਤਵਾਦੀਆਂ ਦੇ ਅਡੇ ਤਬਾਹ ਕਰਨ ਦੀ ਗਲ ਅਤੇ ਪਾਕਿਸਤਾਨੀ ਮੀਡਿਆ ਦੀ ਇਸ ਖਬਰ ਨੂੰ ਝੁਠਲਾਉਣ ਦੀ ਖਬਰ ਨੇ ਲੋਕਾਂ ਨੂੰ ਦੋਚਿਤੀ ਵਿਚ ਪਾਈ ਰਖਿਆ। ਜਿਸ ਕਾਰਨ ਕਿਤੇ ਨਾਂ ਕਿਤੇ ਭਾਰਤੀ ਮੀਡੀਆ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਨਜ਼ਰ ਆਇਆ। ਹੁਣ ਕੁਝ ਦਿਨ ਤੋਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜੋ ਪਾਕਿਸਤਾਨ ਦੀਆਂ ਦਰਸਾਈਆਂ ਜਾ ਰਹੀਆਂ ਹਨ। ਜਿਸ ਵਿਚ ਦਿਖਾਇਆ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਕੈਪਟਨ ਅਭਿਨੰਦਨ ਦੀ ਸੁਰਖਿਅਤ ਵਾਪਸੀ ਦੀ ਮੰਗ ਕਰ ਰਹੇ ਸਨ।ਇਸ ਸਬੰਧੀ ਭਾਰਤੀ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਚੈਨਲਾਂ ‘ਤੇ ਕਿਉਂ ਨਹੀਂ ਦਿਖਾਈਆਂ ਜਾਂਦੀਆਂ? ਅਖੀਰ ‘ਚ ਇਹੋ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ? ਕੋਈ ਸਮਾਂ ਸੀ ਕਿ ਜੇ ਕਿਤੇ ਕੋਈ ਅਫਵਾਹ ਉਡ ਜਾਂਦੀ ਤਾਂ ਮੀਡੀਆ ਉਸਦੀ ਪੁਸ਼ਟੀ ਕਰਕੇ ਸਚ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਸੀ ਪਰ ਅਜ ਦੇ ਸਮੇਂ ‘ਚ ਮੀਡੀਆ ਨੂੰ ਝੂਠ ਫੈਲਾਉਣ ਜਾਂ ਗੁਮਰਾਹ ਕਰਨ ਵਾਲਾ ਮੰਨਿਆ ਜਾਣ ਲਗ ਪਿਆ ਹੈ। ਪ੍ਰਿੰਟ ਮੀਡੀਆ ‘ਤੇ ਲੋਕਾਂ ਦਾ ਵਿਸਵਾਸ ਅਜੇ ਵੀ ਕਾਫ਼ੀ ਹਦ ਤਕ ਬਣਿਆ ਹੋਇਆ ਹੈ। ਭਾਰਤ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਵੀ ਗਲ ਦੀ ਤਹਿ ਤਕ ਪੁਸ਼ਟੀ ਕੀਤੇ ਜਾਣ ਤੋਂ ਪਹਿਲਾਂ ਅਫਵਾਹਾਂ ’ਤੇ ਯਕੀਨ ਨਾ ਕਰਨ ਅਤੇ ਅਜਿਹੀਆਂ ਸਥਿਤੀਆਂ ‘ਚ ਬਹਿਕਾਵੇ ਤੋਂ ਦੂਰ ਰਹਿੰਦੇ ਹੋਏ ਸ਼ਾਂਤੀ ਦੀ ਅਪੀਲ ਕਰਨ।

Comments are closed.

COMING SOON .....


Scroll To Top
11