Thursday , 25 April 2019
Breaking News
You are here: Home » BUSINESS NEWS » ਕੀਰਤਪੁਰ ਸਾਹਿਬ ’ਚ ਦਿਨੋਂ ਦਿਨ ਚੋਰੀਆਂ ਦਾ ਸਿਲਸਿਲਾ ਵਧਿਆ

ਕੀਰਤਪੁਰ ਸਾਹਿਬ ’ਚ ਦਿਨੋਂ ਦਿਨ ਚੋਰੀਆਂ ਦਾ ਸਿਲਸਿਲਾ ਵਧਿਆ

ਕੀਰਤਪੁਰ ਸਾਹਿਬ, 8 ਸਤੰਬਰ (ਬੁੱਧ ਸਿੰਘ ਰਾਣਾ, ਮਨਦੀਪ ਸਿੰਘ ਰਾਣਾ)- ਇਲਾਕੇ ਅੰਦਰ ਚੋਰੀਆ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ ਜੋ ਦਿਨ ਪ੍ਰਤੀ ਵਧਦਾ ਹੀ ਜਾ ਰਿਹਾ ਹੈ ।ਪਿਛਲੇ ਦਿਨੀਂ ਨੱਕੀਆ ਅਤੇ ਸਰਕਾਰੀ ਮਿਡਲ ਸਕੂਲ ਬਲੋਲੀ ਵਿਖੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਸਨ ਉਹਨਾਂ ਚੋਰਾ ਨੂੰ ਪੁਲਿਸ ਹਲੇ ਤੱਕ ਗ੍ਰਿਫਤਾਰ ਕਰਨ ਵਿੱਚ ਅਸਫਲ ਸਾਬਤ ਹੋਈ ਹੈ ਅਤੇ ਹੁਣ ਤਾਜਾ ਮਾਲਮਾ ਬੀਤੀ ਰਾਤ ਨਜ਼ਦੀਕੀ ਪਿੰਡ ਮਝੇੜ ਵਿਖੇ ਦੋ ਘਰਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਈਆ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਝੇੜ ਦੇ ਵਸਨੀਕ ਵਰਿੰਦਰ ਸਿੰਘ ਪੁੱਤਰ ਸੂਬੇਦਾਰ ਗੁਰਦਿਆਲ ਸਿੰਘ ਅਤੇ ਦਿਆ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਰੀਬ ਦਸ ਵਜੇ ਉਹ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੋ ਗਏ ਜਦੋਂ ਉਹਨਾਂ ਸਵੇਰੇ ਉਠ ਕੇ ਵੇਖਿਆ ਤਾਂ ਅਲਮਾਰੀਆਂ ਤੇ ਟਰੰਕਾਂ ਦੇ ਤਾਲੇ ਟੂਟੇ ਹੋਏ ਸਨ। ਅਤੇ ਸਮਾਨ ਖਿੱਲਰਿਆਂ ਹੋਇਆ ਸੀ ਜਦੋਂ ਉਹਨਾਂ ਆਪਣਾ ਸਮਾਨ ਵੇਖਿਆ ਤਾਂ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਨਹੀ ਸੀ ਜਿਸ ਦੀ ਜਾਣਕਾਰੀ ਉਹਨਾਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਦੇ ਦਿੱਤੀ ਹੈ ਇਸ ਮੌਕੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 30000/ਰੁਪਏ ਨਕਦ ਅਤੇ ਸਾਢੇ ਤਿੰਨ ਲੱਖ ਦਾ ਸੋਨਾ ਚਾਂਦੀ ਚੋਰੀ ਹੋਈ ਹੈ ਦੂਜੇ ਘਰ ਦੇ ਮਾਲਕ ਦਿਆ ਸਿੰਘ ਨੇ ਦੱਸਿਆ ਕਿ ਉਸੀ ਦੀ ਪੁੱਤਰੀ ਦੇ ਗਹਿਣੇ ਵੀ ਉਹਨਾਂ ਕੋਲ ਸਨ ਜਿਸ ਵਿੱਚ ਦੋ ਸੋਨੇ ਦੇ ਸੈਟ, 4 ਮੂੰਦਰੀਆ, ਇੱਕ ਬਿੰਦੀ, ਚਾਂਦੀ ਦੀਆ ਚੈਨਾ ਦੋ ਜੋੜੇ, ਵੰਗਾਂ ਦੋ ਜੋੜੇ ਅਤੇ ਦਸ ਹਜਾਰ ਰੁਪਏ ਨਕਦੀ ਚੋਰ ਚੋਰੀ ਕਰਕੇ ਲੈ ਗਏ ਹਨ।

Comments are closed.

COMING SOON .....


Scroll To Top
11