Sunday , 15 December 2019
Breaking News
You are here: Home » HEALTH » ਕਿਸਾਨ ਵੱਲੋਂ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ

ਕਿਸਾਨ ਵੱਲੋਂ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ

ਮੌੜ ਮੰਡੀ, 11 ਅਕਤੂਬਰ (ਹਰਮਿੰਦਰ ਸਿੰਘ ਅਬਿਨਾਸ, ਸੰਜੀਵ ਕੁਮਾਰ ਨੋਟੀ)- ਕਰਜ਼ੇ ਦੇ ਸਤਾਏ ਹੋਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਅਜੇ ਵੀ ਰੁਕਣ ਦਾ ਨਾਮ ਨਹੀ ਲੈ ਰਿਹਾ। ਸਬ ਡਵੀਜਨ ਮੌੜ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਦੇ ਇਕ ਕਿਸਾਨ ਨੇ ਪਿੰਡ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸੁਖਦੀਪ ਸਿੰਘ ਪੁੱਤਰ ਤੇਜਾ ਸਿੰਘ ਉਮਰ 40 ਸਾਲ ਨੇ ਬੀਤੀ ਰਾਤ ਯਾਤਰੀ ਦੇ ਅੰਡਰ ਬ੍ਰਿਜ ਕੋਲ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਸਿਰ ਇਕ ਪ੍ਰਾਈਵੇਟ ਬੈਂਕ ਦਾ 5 ਲੱਖ ਦਾ ਕਰਜ਼ ਸੀ ਅਤੇ 25 ਹਜ਼ਾਰ ਇਕ ਸਰਕਾਰੀ ਬੈਂਕ ਦਾ ਕਰਜ਼ ਸੀ। ਮ੍ਰਿਤਕ ਕੋਲ 5 ਏਕੜ ਜਮੀਨ ਸੀ ਪ੍ਰੰਤੂ ਇਸ ਵਾਰ ਉਸ ਦੀ ਨਰਮੇਂ ਦੀ ਫਸਲ ਵੀ ਖਰਾਬ ਹੋ ਗਈ ਸੀ ਅਤੇ ਬੀਤੀ ਰਾਤ ਜਦ ਉਹ ਖੇਤ ਗੇੜਾ ਮਾਰਨ ਗਿਆ ਤਾਂ ਉਸ ਨੇ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੇਟਾ ਅਤੇ ਇਕ ਬੇਟੀ ਛੱਡ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

Comments are closed.

COMING SOON .....


Scroll To Top
11