Tuesday , 21 January 2020
Breaking News
You are here: Home » HEALTH » ਕਿਸਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਲੱਤਾਂ ਤੋੜਿਆ

ਕਿਸਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਲੱਤਾਂ ਤੋੜਿਆ

ਦੋਸ਼ੀ ਪਿਉ ਪੁੱਤ ਖਿਲਾਫ ਇਰਾਦੇ ਕਤਲ ਦਾ ਮਾਮਲਾ ਦਰਜ

ਲੁਧਿਆਣਾ, 21 ਨਵੰਬਰ (ਜਸਪਾਲ ਅਰੋੜਾ) ਕਾਉਂਕੇ ਕਲਾ ਚੌਕੀ ਦੇ ਅਧੀਨ ਆਉਂਦੇ ਇਲਾਕੇ ਪਿੰਡ ਗੁਰੂਸਰ ਕਾਉਂਕੇ ਕਲਾ ਵਿਖੇ ਗੁਆਂਢੀ ਪਿਉ ਪੁੱਤ ਵਲੋਂ ਕਿਸਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਲੱਤਾ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਖਮੀ ਕਿਸਾਨ ਨੂੰ ਲਾਹੁਲੁਹਾਨ ਹਾਲਤ ਵਿਚ ਲੁਧਿਆਣਾ ਡੀ ਐਮ ਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ ਜਖਮੀ ਕਿਸਾਨ ਦੀ ਪਹਿਚਾਣ ਗੁਰੂਸਰ ਕਾਉਂਕੇ ਨਿਵਾਸੀ 70 ਸਾਲਾਂ ਦਰਸ਼ਨ ਸਿੰਘ ਵਜੋਂ ਹੋਈ ਪੀੜਿਤ ਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਸਮੇ ਤੋ ਉਸ ਦਾ ਗੁਆਂਢੀ ਕਿਸਾਨ ਬਾਵਾ ਸਿੰਘ ਅਤੇ ਉਸ ਦਾ ਲੜਕਾ ਜਗਦੀਸ ਸਿੰਘ ਓਹਨਾ ਦੀ ਕੁਝ ਜਮੀਨ ਦੇ ਹਿੱਸੇ ਚ ਦਾਖਿਲ ਹੋ ਕੇ ਉਹਨਾਂ ਦੀ ਜਮੀਨ ਵਾਹੁਣ ਲੱਗ ਪਏ ਸਨ ਜਿਸ ਦੀ ਸ਼ਿਕਾਇਤ ਉਸ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੀਤੀ ਦਰਸ਼ਨ ਸਿੰਘ ਅਨੁਸਾਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਰਕਾਰੀ ਮੁਲਾਜ਼ਮ ਅਤੇ ਪਟਵਾਰੀ ਓਹਨਾ ਦੀ ਜਮੀਨ ਦਾ ਨਕਸ਼ਾ ਲੈ ਕੇ ਪਹੁੰਚੇ ਜਿਨਾਂ ਨੇ ਨਕਸ਼ੇ ਅਨੁਸਾਰ ਓਹਨਾ ਦੇ ਹਿੱਸੇ ਦੀ ਜਮੀਨ ਤੇ ਨਿਸ਼ਾਨਦੇਹੀ ਕੀਤੀ ਜਿਥੇ ਓਹਨਾ ਦੇ ਗੁਆਂਢੀ ਬਾਵਾ ਸਿੰਘ ਨੇ ਕਬਜ਼ਾ ਕਰ ਰੱਖਿਆ ਸੀ ਕਿਸਾਨ ਦਰਸ਼ਨ ਸਿੰਘ ਅਨੁਸਾਰ ਜਦੋ ਉਹ ਪਟਵਾਰੀ ਦੇ ਹੁਕਮਾਂ ਅਨੁਸਾਰ ਆਪਣੇ ਹਿੱਸੇ ਦੀ ਜਮੀਨ ਤੇ ਨਿਸ਼ਾਨਦੇਹੀ ਵਾਲੀ ਜਗ੍ਹਾ ਤੇ ਵੱਟ ਲੱਗਾ ਰਿਹਾ ਸੀ ਤਾਂ ਏਨੇ ਨੂੰ ਬਾਵਾ ਸਿੰਘ ਅਤੇ ਉਸ ਦੇ ਲੜਕੇ ਜਗਦੀਸ਼ ਸਿੰਘ ਨੇ ਉਸ ਤੇ ਕ੍ਰਿਪਾਨ ਅਤੇ ਟੋਕੇ ਨਾਲ ਹਮਲਾ ਕਰਕੇ ਉਸ ਦਾ ਸਿਰ ਖੋਲ ਦਿੱਤਾ ਅਤੇ ਉਸ ਦੀਆਂ ਲੱਤਾਂ ਵੱਡ ਦਿਤੀਆਂ ਅਤੇ ਦੋਨੋ ਪਿਉ ਪੁੱਤ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਕਿਸਾਨ ਦਰਸ਼ਨ ਸਿੰਘ ਦਾ ਸ਼ੋਰ ਸੁੰਨ ਕੇ ਮੌਕੇ ਤੇ ਪਹੁੰਚੇ ਉਸ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਉਸ ਨੂੰ ਲਹੁਲੁਹਾਨ ਹਾਲਤ ਲੁਧਿਆਣਾ ਡੀ ਐਮ ਸੀ ਹਸਪਤਾਲ ਲੈ ਗਏ ਜਿਥੇ ਦੋ ਦਿਨ ਬਾਅਦ ਕਿਸਾਨ ਦਰਸ਼ਨ ਸਿੰਘ ਨੂੰ ਹੋਸ਼ ਆਉਣ ਤੋਂ ਬਾਅਦ ਜਗਰਾਉ ਦੇ ਥਾਣਾ ਸਦਰ ਦੀ ਪੁਲਸ ਨੇ ਜਾਂਚ ਤੋਂ ਬਾਅਦ ਦਰਸ਼ਨ ਸਿੰਘ ਦੇ ਬਿਆਨਾਂ ਤੇ ਦੋਸ਼ੀ ਬਾਵਾ ਸਿੰਘ ਅਤੇ ਉਸ ਦੇ ਲੜਕੇ ਜਗਦੀਸ਼ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿਤੀ।

Comments are closed.

COMING SOON .....


Scroll To Top
11