Wednesday , 3 June 2020
Breaking News
You are here: Home » Editororial Page » ਕਿਸਾਨੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਨਹੀਂ ਬਜਟ

ਕਿਸਾਨੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਨਹੀਂ ਬਜਟ

ਸ੍ਰੀ ਮਾਛੀਵਾੜਾ ਸਾਹਿਬ- ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾ ਰਮਨ ਨੇ ਆਪਣਾ ਦੂਜਾ ਬਜਟ ਪੇਸ਼ ਕੀਤਾ ਜਿਸ ਵਿੱਚ ਉਹਨਾਂ ਇਸ ਬਜਟ ਨੂੰ ਲੰਬੀ ਸੋਚ ਵਾਲਾ ਬਜਟ ਕਹਿੰਦਿਆਂ ਦੇਸ਼ ਲਈ ਨਵੀਆਂ ਉਮੀਦਾਂ ਜਗਾਉਣ ਦਾ ਦਾਅਵਾ ਵੀ ਕੀਤਾ। ਜੇਕਰ ਗੱਲ ਸਿਰਫ਼ ਖੇਤੀ ਨਾਲ ਸੰਬੰਧਿਤ ਬਜਟ ਦੀ ਕੀਤੀ ਜਾਵੇ ਤਾਂ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਵਿੱਚ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣਾ ਕਰਨ ਦਾ ਦਾਅਵਾ ਵੀ ਕੀਤਾ ਜਿਸ ਵਿੱਚ ਉਹਨਾਂ ਖੇਤੀ ਸੈਕਟਰ ਲਈ 15 ਲੱਖ ਕਰੋੜ ਦਾ ਕਰਜ਼ਾ ਬੈਂਕਾਂ ਰਾਹੀਂ ਦੇਣ ਦੀ ਤਜਵੀਜ਼ ਨੂੰ ਕਿਸਾਨੀ ਲਈ ਲਾਹੇਵੰਦ ਦੱਸਿਆ ਤੇ ਆਖਿਆ ਕਿ ਇਸ ਨਾਲ ਕਿਸਾਨੀ ਦੀ ਆਮਦਨ ਦੁੱਗਣੀ ਹੋ ਜਾਏਗੀ ਪਰ ਬਜਟ ਵਿੱਚ ਇਸ ਗੱਲ ਦਾ ਖੁੱਲ ਕੇ ਖੁਲਾਸਾ ਕਰਨ ਤੋਂ ਪਰਹੇਜ਼ ਕੀਤਾ ਗਿਆ ਕਿ ਆਮਦਨ ਦੁੱਗਣੀ ਕਿਵੇਂ ਹੋਏਗੀ,ਇਸ ਦਾ ਰੋਡਮੈਪ ਸਪੱਸ਼ਟ ਕਰਨਾ ਬਹੁਤ ਜਰੂਰੀ ਸੀ ।ਖੇਤੀ ਸੰਕਟ ਇਸ ਸਮੇਂ ਦੇਸ਼ ਲਈ ਵੱਡਾ ਸੰਕਟ ਹੈ ਪਰ ਮੌਜੂਦਾ ਬਜਟ ਵਿੱਚ ਕਿਸਾਨੀ ਲਈ ਕੋਈ ਫੌਰੀ ਰਾਹਤ ਨਾਂ ਦੀ ਕੋਈ ਤਜਵੀਜ਼ ਨਹੀਂ । ਜਿਸ ਵਿੱਚ ਕਿਸਾਨੀ ਸਿਰ ਖਾਸ ਕਰ ਪੰਜਾਬ ਦੀ ਕਿਸਾਨੀ ਸਿਰ ਚੜਿਆ ਗਲ -ਗਲ ਤੱਕ ਕਰਜਾ ਫੌਰੀ ਮੁਆਫੀ ਦੀ ਮੰਗ ਕਰਦਾ ਹੈ ਤੇ ਸਵਾਮੀਨਾਥਨ ਰਿਪੋਰਟ ਤੁਰੰਤ ਲਾਗੂ ਕਰਨਾਂ ਬਹੁਤ ਜਰੂਰੀ ਸੀ ਪਰ ਬਜਟ ਵਿੱਚ ਕਿਸਾਨੀ ਨੂੰ ਕਰਜੇ ਵਿਚੋਂ ਕੱਢਣ ਦੀ ਬਜਾਏ ਵੱਡਾ ਕਰਜਾ ਦੇਣ ਦੀ ਤਜਵੀਜ਼ ਨਾਲ ਮੁੜ ਕਿਸਾਨੀ ਨੂੰ ਕਰਜੇ ਦੀ ਦਲਦਲ ਵਿੱਚ ਧਕੇਲਣ ਦੀ ਕੋਸ਼ਿਸ਼ ਹੈ ,ਜਿਸ ਨਾਲ ਕਿਸਾਨਾਂ ਦੀ ਬਰਬਾਦੀ ਦੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਜਾਏਗੀ। ਬਹੁਤ ਸਾਰੇ ਕਿਸਾਨਾਂ ਤੋਂ ਪੇਸ਼ ਕੀਤੇ ਬਜਟ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਇਹ ਬਜਟ ਕਿਸੇ ਕੰਮ ਦਾ ਨਹੀਂ।
ਕਰਜਾ ਮੁਆਫੀ ਹੋਣੀ ਜਰੂਰੀ ਸੀ : ਸੁਖਵਿੰਦਰ ਗਿੱਲ
ਸਮਾਜ ਸੇਵੀ ਆਗੂ ਸੁਖਵਿੰਦਰ ਸਿੰਘ ਗਿੱਲ ਨੇ ਕੇਂਦਰ ਸਰਕਾਰ ਦੇ ਬਜਟ ਤੇ ਬੋਲਦਿਆਂ ਕਿਹਾ ਕਿ ਇਹ ਬਜਟ ਸਿਰਫ ਗੱਲਾਂ ਦਾ ਕੜਾਹ ਏ ਅਸਲੀਅਤ ਵਿੱਚ ਤਸਵੀਰ ਦਾ ਦੂਜਾ ਪੱਖ ਇਹ ਵੀ ਹੈ ਕਿ ਬਜਟ ਵਿੱਚ ਕਾਗਜਾਂ ਚ ਸਭ ਕੁੱਝ ਸਹੀ ਕਰਨ ਬਾਰੇ ਦਾਅਵੇ ਹਨ ਪਰ ਕਿਸਾਨਾਂ ਦੀ ਕਰਜਾ ਮੁਆਫੀ ਦਾ ਕੋਈ ਜਿਕਰ ਨਹੀ ਜਦਕਿ ਤੁਰੰਤ ਕਰਜਾ ਮੁਆਫੀ ਜਰੂਰੀ ਸੀ।
ਕਿਸਾਨ ਹੋਰ ਕਰਜੇਈ ਹੋਏਗਾ: ਸੁਖਵਿੰਦਰ ਸਿੰਘ ਮਾਨ
ਕਿਸਾਨਾਂ ਨਾਲ ਹਮੇਸ਼ਾ ਵਾਹ ਵਾਸਤਾ ਰੱਖਣ ਵਾਲੇ ਮੁਨੀਮ ਵਰਗ ਦੇ ਆਗੂ ਸੁਖਵਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਲਈ 15 ਲੱਖ ਕਰੋੜ ਦੇ ਕਰਜੇ ਦੀ ਤਜਵੀਜ਼ ਕਿਸਾਨਾਂ ਨੂੰ ਹੋਰ ਕਰਜੇਈ ਕਰੇਗੀ ਜਦਕਿ ਸਰਕਾਰ ਨੂੰ ਕਰਜਾ ਮੁਕਤ ਕਿਸਾਨ ਦੀ ਤਜਵੀਜ਼ ਲਿਆਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਬਜਟ ਵਿੱਚ ਖੇਤੀ ਸੈਕਟਰ ਨੂੰ ਉਪਰ ਚੁੱਕਣ ਲਈ ਲੰਮੇਰੇ ਸਮੇਂ ਦਾ ਵਾਅਦਾ ਕੀਤਾ ਹੈ ਪਰ ਕਿਸਾਨਾਂ ਲਈ ਫੌਰੀ ਰਾਹਤ ਕੋਈ ਨਹੀਂ।
ਬਜਟ ਵਿੱਚ ਖੇਤੀ ਸੈਕਟਰ ਅਣਗੌਲਿਆ: ਹਰਮਿੰਦਰ ਗਿੱਲ
ਕਿਸਾਨ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਬਜਟ ਵਿੱਚ ਖੇਤੀ ਸੈਕਟਰ ਲਈ ਕੋਈ ਠੋਸ ਨੀਤੀ ਨਹੀਂ,ਕੋਈ ਸਵਮੀਨਾਥਨ ਰਿਪੋਰਟ ਲਾਗੂ ਕਰਨ ਦਾ ਜਿਕਰ ਨਹੀਂ,ਕਿਸੇ ਫਸਲੀ ਬੀਮੇ ਦਾ ਵਾਅਦਾ ਨਹੀ ਤੇ ਫਸਲਾਂ ਦੇ ਸਹੀ ਮੰਡੀਕਰਨ ਲਈ ਨਾਂ ਕੋਈ ਤਜਵੀਜ਼ ਹੈ ਤੇ ਨਾਂ ਹੀ ਸਹੀ ਮੰਡੀਕਰਨ ਦੀ ਗਰੰਟੀ, ਜਦਕਿ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦੀਆਂ ਜੋ ਅਫਵਾਹਾਂ ਹਨ ਸਰਕਾਰ ਇਸ ਬਾਰੇ ਦਾ ਸਫਾਈ ਦਿੰਦੀ ਸੋ ਸਹੀ ਗੱਲ ਇਹੀ ਹੈ ਕਿ ਬਜਟ ਵਿੱਚ ਖੇਤੀ ਸੈਕਟਰ ਅਣਗੌਲਿਆ ਕੀਤਾ ਗਿਆ ਹੈ।
ਮੰਡੀਕਰਨ ਸਿਸਟਮ ਸਹੀ ਹੋਵੇ: ਜਗਤਾਰ ਸਿੰਘ ਗੜੀ
ਸਿਆਸਤ ਵਿੱਚ ਚੰਗੀ ਸੂਝ ਰੱਖਣ ਵਾਲੇ ਛੋਟੇ ਕਿਸਾਨ ਜਗਤਾਰ ਸਿੰਘ ਗੜੀ ਬੇਟ ਨੇ ਬਜਟ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਕਹਿੰਦਿਆਂ ਕਿਸਾਨੀ ਸਮੱਸਿਆਵਾਂ ਤੋਂ ਕੋਹਾਂ ਦੂਰ ਦੱਸਿਆ। ਉਹਨਾਂ ਕਿਹਾ ਕਿ ਕਿਸਾਨੀ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਇਹੀ ਟੁੱਟ ਗਈ ਤਾਂ ਦੇਸ਼ ਡੁੱਬ ਜਾਏਗਾ ,ਜੇ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਤਾਂ ਪਹਿਲਾਂ ਹਰ ਫਸਲ ਦਾ ਮੰਡੀਕਰਨ ਪਾਰਦਰਸ਼ੀ ਢੰਗ ਨਾਲ ਹੋਵੇ ਤਾਂ ਜੋ ਕਿਸਾਨਾਂ ਦੀ ਲੁੱਟ।

Comments are closed.

COMING SOON .....


Scroll To Top
11