Tuesday , 20 August 2019
Breaking News
You are here: Home » Editororial Page » ਕਿਉਂ ਰਹਿੰਦੀ ਹੈ ਖਿੱਚ ਨਸ਼ੇ ਦੀ?

ਕਿਉਂ ਰਹਿੰਦੀ ਹੈ ਖਿੱਚ ਨਸ਼ੇ ਦੀ?

ਨਸ਼ੇ ਦੇ ਸ਼ੌਕ ਅਵੱਲੇ
ਭੀਖ ਮੰਗਾਵੇ
ਕੁਝ ਨ ਛੱਡੇ ਪੱਲੇ
ਅਜੌਕਾ ਸਮਾਂ ਤੇਜ ਗਤੀ ਨਾਲ ਬਦਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਬਦਲ ਰਹੇ ਹਨ ਰਹਿਣ-ਸਹਿਣ ਦੇ ਤਰੀਕੇ । ਅਵੱਲੇ ਸ਼ੌਕ ਮਨੁੱਖ ਨੂੰ ਆਪਣੇ ਘੇਰੇ ਵਿੱਚ ਕੈਦ ਕਰ ਰਹੇ ਹਨ । ਮਨੁੱਖ ਆਪਣੇ ਆਪ ਵਿੱਚ ਹੀ ਗੁਆਚ ਰਿਹਾ ਹੈ, ਵਿਸ਼ੇਸ਼ਕਰ ਨੌਜਵਾਨ ਪੀੜ੍ਹੀ ।
ਅੱਜ ਦਾ ਨੌਜਵਾਨ ਆਪਣੇ ਆਪ ਨੂੰ ਹਾਈ-ਪ੍ਰੋਫਾਇਲ ਵਿਖਾਉਣ ਲਈ ਮਹਿੰਗੇ ਕਪੜੇ , ਮੋਬਾਇਲ , ਕਾਰਾਂ-ਮੋਟਰਸਾਕਿਲਾਂ ਤੋ ਇਲਾਵਾ ਨਸ਼ੇ ਵਰਗੀ ਲਾਹਨਤ ਨੂੰ ਵੀ ਖੁੱਲੇ ਦਿਲ ਨਾਲ ਅਪਣਾ ਰਿਹਾ ਹੈ।
ਬਹੁਤੇ ਨੌਜਵਾਨ ਨਸ਼ੇ ਦੀ ਵਰਤੋ ਸ਼ੌਂਕ ਅਤੇ ਫੈਸ਼ਨ ਦੇ ਚਲਦੇ ਹੀ ਸ਼ੁਰੂ ਕਰਦੇ ਹਨ ਪਰ ਉਨ੍ਹਾ ਨੂੰ ਪਤਾ ਹੀ ਨਹੀ ਚਲਦਾ ਕਿ ਕਦੋ ਉਨ੍ਹਾ ਦੇ ਸ਼ਰੀਰ ਉਪਰ ਨਸ਼ਾ ਆਪਣਾ ਕਬਜ਼ਾ ਕਰ ਲੈਦਾ ਹੈ । ਨਸ਼ਾ ਉਹ ਘਾਤਕ ਬੀਮਾਰੀ ਹੈ ਜੋ ਮਨੁੱਖੀ ਸ਼ਰੀਰ ਦੇ ਨਾਲ-ਨਾਲ ਉਸ ਦੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਵੀ ਖੌਖਲਾ ਕਰ ਦਿੰਦੀ ਹੈ । ਨਸ਼ੇੜੀ ਵਿਅਕਤੀ ਦਾ ਸ਼ਰੀਰ ਅਤੇ ਦਿਮਾਗ ਪੂਰੀ ਤਰ੍ਹਾ ਨਸ਼ੇ ਦਾ ਗੁਲਾਮ ਬਣ ਚੁੱਕਾ ਹੁੰਦਾ ਹੈ ਅਤੇ ਇਸ ਸੁੰਦਰ ਜੀਵਨ ਨੂੰ ਮੌਤ ਦੇ ਰਸਤੇ ਪਾ ਦਿੰਦਾ ਹੈ।
? ਕਿਉਂ ਰਹਿੰਦੀ ਹੈ ਖਿੱਚ ਨਸ਼ੇ ਦੀ ?
– ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇ ਅਸੀਂ ਇਸ ਬੀਮਾਰੀ ਨੂੰ ਜੜੋ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਇਸ ਦੇ ਕਾਰਨਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ । ਮੇਰੇ ਅਨੁਸਾਰ ਯੁਵਾ ਵਰਗ ਦੇ ਨਸ਼ੇ ਵੱਲ ਖਿੱਚ ਦੇ ਮੂਲ ਕਾਰਨ ਹਨ:
* ਨੌਜਵਾਨ ਪੀੜ੍ਹੀ ਦੀ ਬੁਰੀ ਸੰਗਤ ਅਤੇ ਫਿਰ ਦੋਸਤਾਂ-ਮਿੱਤਰਾਂ ਦੀ ਵੇਖਾ-ਵੇਖੀ ਨਸ਼ੇ ਦਾ ਸੇਵਨ ਕਰਦੀ ਹੈ।
* ਆਪਣਾ ਰੁਤਬਾ ਉਚਾ ਦੱਸਣ ਲਈ ਵੀ ਨਸ਼ੇ ਦੇ ਆਦੀ ਹੋ ਜਾਂਦੇ ਹਨ।
* ਮਾਂ-ਬਾਪ ਦਾ ਆਪਣੇ ਬੱਚੇ ਵੱਲ ਪੂਰਾ ਧਿਆਨ ਨ ਦੇਣਾ ਜਾਂ ਪਰਿਵਾਰਕ ਕਲੇਸ਼ ਤੋਂ ਤੰਗ ਹੋਕੇ ਟੀਨੈਜਰ ਵਰਗ ਨਸ਼ਾ ਲੈਕੇ ਮਾਨਸਕ ਸ਼ਾਂਤੀ ਟੋਹਦਾ ਹੈ।
* ਆਪਣੀ ਬੋਰੀਅਤ ਨੂੰ ਦੁਰ ਕਰਨ ਲਈ ਅਤੇ ਮਨਪਰਚਾਵਾ ਕਰਨ ਲਈ ਨਸ਼ੇ ਦੀ ਖਿੱਚ ਰਖਣਾ ।
* ਕਿਸ਼ੋਰ ਅਵਸਥਾ ਵਿੱਚ ਨਵੇ ਤਜ਼ੁਰਬੇ ਕਰਨ ਦੀ ਉਤਸੁਕਤਾ ਲਗਪਗ ਹਰ ਨੌਜਵਾਨ ਨੂੰ ਹੁੰਦੀ ਹੈ ਤੇ ਨਸ਼ੇ ਦਾ ਸ਼ੌਕ ਵੀ ਇਸ ਕਾਰਨ ਪੈਦਾ ਹੁੰਦਾ ਹੈ।
* ਡਿਪ੍ਰੇਸ਼ਨ ਅਤੇ ਉਦਾਸੀ ਤੋਂ ਮੁਕਤ ਹੋਣ ਲਈ ,ਆਪਣੇ ਆਪ ਨੂੰ ਖੁਸ਼ ਕਰਨ ਲਈ ਵੀ ਨਸ਼ਾ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਸੁਖਾਲਾ ਹੱਲ ਲੱਗਦਾ ਹੈ।
* ਮਨੋਵਿਗਿਆਨਿਕਾਂ ਦਾ ਕਹਿਣਾ ਹੈ ਕਿ ਜੁਵਾ ਵਰਗ ਨਸ਼ਾ ਦੁਨਿਆ ਦੇ ਤਨਾਵ ਨੂੰ ਦਿਮਾਗ ਤੋ ਦੂਰ ਕਰਨ ਅਤੇ ਸੁਖਦ ਅਹਿਸਾਸ ਲਈ ਵੀ ਕਰਦਾ ਹੈ। ਪਰ ਨੌਜਵਾਨ ਇਹ ਨਹੀ ਜਾਣਦੇ ਕਿ ਨਸ਼ਾ ਨਰਵਸ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਨਸ਼ੇ ਦੀ ਲੰਬੇ ਸਮੇਂ ਤੋਂ ਵਰਤੋ ਅਤੇ ਜਿਆਦਾ ਮਾਤਰਾ ਵਿੱਚ ਨਸ਼ਾ ਲੈਣਾ ਮੌਤ ਦਾ ਕਾਰਨ ਬਣਦੀ ਹੈ।
? ਕਿਵੇਂ ਦੂਰ ਰੱਖਿਏ ਨੌਜਵਾਨਾਂ ਨੂੰ ਨਸ਼ੇ ?
– ਅੱਜ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਨੌਜਵਾਨ ਨੂੰ ਨਸ਼ੇ ਦੇ ਚੁੰਗਲ ਚੋ ਬਾਹਰ ਕੱਢੀਏ। ਕਿਉਂਕਿ ਨਸ਼ਾ ਸਿਰਫ ਜੁਵਾਨੀ ਹੀ ਨਹੀ ਉਜਾੜਦਾ ਸਗੋਂ ਕਈ ਅਪਰਾਧਾਂ ਨੂੰ ਵੀ ਜਨਮ ਦਿੰਦਾ ਹੈ । ਜਦੋ ਨਸ਼ੇ ਦੀ ਪੂਰਤੀ ਲਈ ਮੁੰਡੇ-ਕੁੜੀਆਂ ਕੋਲ ਪੈਸੇ ਨਹੀ ਹੁੰਦੇ ਤਾਂ ਉਹ ਜੁਰਮ ਕਰਨ ਲੱਗ ਪੈਦੇ ਹਨ । ਮਹਿੰਗੇ ਨਸ਼ੇ ਲਈ ਚੌਰੀ , ਅਗਵਾ , ਡਕੈਤੀ ਅਤੇ ਕਤਲ ਵਰਗੇ ਗੰਭੀਰ ਗੁਨਾਹ ਕਰਨ ਤੋ ਵੀ ਨਹੀ ਝਿਜਕਦੇ ।
ਇਸ ਲਈ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਰਸਤੇ ਉਪਰ ਚੱਲਣ ਤੋਂ ਵਰਜਣਾ ਹੈ ।
ਇਸ ਲਈ ਇਸ ਸੰਗੀਨ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਸਭ ਤੋਂ ਜਿਆਦਾ ਜਿੰਮੇਵਾਰੀ ਪਰਿਵਾਰ ਅਤੇ ਵਿੱਦਿਅਕ ਸੰਸਥਾਵਾਂ ਦੀ ਬਣਦੀ ਹੈ। ਪਰਿਵਾਰ ਨੂੰ ਆਪਣੇ ਬੱਚਿਆ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਭਟਕ ਜਾਣ ਤਾਂ ਪਿਆਰ ਨਾਲ ਸਮਝਾਣਾ ਚਾਹੀਦਾ ਹੈ । ਮਾਂ-ਪਿਉ ਨੂੰ ਇਸ ਗੱਲ ਦਾ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਪਸੀ ਝਗੜੇ ਉਨ੍ਹਾ ਦੇ ਬੱਚੇ ਦੇ ਦਿਮਾਗ ਉਤੇ ਮਾੜਾ ਪ੍ਰਭਾਵ ਪਾਉਂਦੇ ਹਨ।
ਵਿੱਦਿਅਕ ਸੰਸਥਾਵਾਂ ਦੀ ਮੁਢਲੀ ਭੂਮਿਕਾ ਬਣਦੀ ਹੈ ਕਿ ਨਿਰੋਏ ਸਮਾਜ ਨੂੰ ਜਨਮ ਦੇਣ ਇਸ ਲਈ ਵਿੱਦਿਅਕ ਅਦਾਰੀਆ’ਚ ਸਮੇਂ-ਸਮੇਂ ਤੇ ਸਿਖਿਅਕ ਯੋਜਨਾਵਾਂ , ਭਾਸ਼ਣ, ਸੈਮੀਨਾਰ ਅਤੇ ਵਰਕਸ਼ਾਪ ਆਦਿ ਦੁਆਰਾ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਵਾਉਦੇ ਰਹਿਣਾ ਚਾਹੀਦਾ ਹੈ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ ਰੋਕੂ ਕਨੂੰਨ ਸਖ਼ਤੀ ਨਾਲ ਲਾਗੂ ਕਰੇ ਅਤੇ ਨਸ਼ੇ ਦੀ ਤਸਕਰੀ ਨੂੰ ਥੰਮ ਪਾਵੇ ਅਤੇ ਨੌਜਵਾਨਾ ਨੂੰ ਰੋਜਗਾਰ ਦੇਵੇ ਤਾਂ ਜੋ ਨੋਜਵੲਨ ਪੀੜ੍ਹੀ ਮਿਹਨਤ ਵੱਲ ਆਪਣਾ ਧਿਆਨ ਲਗਾਵੇ ਨ ਕਿ ਨਸ਼ੇ’ਚ ਜੁਆਨੀ ਰੋਲੇ ।
ਅੰਤ ਵਿੱਚ ਸਮਾਜ ਭਲਾਈ ਸੰਸਥਾਵਾਂ , ਨਸ਼ਾ ਵਿਰੋਧੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਲੋਕਾ ਨੂੰ ਸੁਚੇਤ ਕਰਨ ਕਿ ਨਸ਼ਾ ਮਨੁੱਖ ਨੂੰ ਦੁੱਖ , ਤਕਲੀਫ ਤੇ ਮੌਤ ਤੋ ਬਿਨਾਂ ਕੁੱਝ ਨਹੀ ਦਿੰਦਾ ਹੈ । ਨੌਜਵਾਨ ਹੀ ਦੇਸ਼ ਦਾ ਭੱਵਿਖ ਹਨ ਸਾਨੂੰ ਆਪਣੇ ਭੱਵਿਖ ਨੂੰ ਨਸ਼ੇੜੀ ਨਹੀ ਬਣਨ ਦੇਣਾ ਹੈ ਇਸ ਲਈ ਆਓ ਪ੍ਰਣ ਲਈਏ:
ਅਮਲੀ ਕਿਸੇ ਨੂੰ ਕਹਿਣ ਨਹੀ ਦੇਣਾ
ਨਸ਼ਾ ਦੇਸ਼’ਚ ਰਹਿਣ ਨਹੀ ਦੇਣਾ।

Comments are closed.

COMING SOON .....


Scroll To Top
11